ਪੰਜਾਬ ਦੇ ਵਿੱਚ ਆਉਂਦੀ 10 ਅਤੇ 11 ਮਾਰਚ ਨੂੰ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਹੈ ਕਿ…
ਲੁਧਿਆਣਾ, ਰਜਿੰਦਰ ਅਰੌੜਾ
ਪੰਜਾਬ ਦੇ ਵਿੱਚ ਆਉਂਦੀ 10 ਅਤੇ 11 ਮਾਰਚ ਨੂੰ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਹੈ ਕਿ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਅਜਿਹਾ ਮੌਸਮ ਬਣੇਗਾ ਪਰ ਇਹ ਜਿਆਦਾ ਮਜਬੂਤ ਨਹੀਂ ਹੈ। ਇਸ ਕਰਕੇ ਬੱਦਲਵਾਈ ਵਾਲਾ ਮੌਸਮ ਜਿਆਦਾ ਹੋਏਗਾ ਜਾਂ ਫਿਰ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ।
ਉਹਨਾਂ ਕਿਹਾ ਕਿ ਇਸ ਨਾਲ ਟੈਂਪਰੇਚਰ ਦੇ ਵਿੱਚ ਜਰੂਰ ਕੁਝ ਅਸਰ ਵੇਖਣ ਨੂੰ ਮਿਲ ਸਕਦਾ ਹੈ। ਪਿਛਲੇ ਸਾਲਾਂ ਦੇ ਆਂਕੜੇ ਦੱਸਦੇ ਹੋਏ ਉਹਨਾਂ ਨੇ ਦੱਸਿਆ ਕਿ ਇਸ ਵਾਰ ਵੀ ਟੈਂਪਰੇਚਰ ਫਰਵਰੀ ਮਹੀਨੇ ਦੇ ਵਿੱਚ ਆਮ ਨਾਲੋਂ ਕੁਝ ਜਿਆਦਾ ਰਹੇ ਹਨ। ਪਰ ਬਾਰਿਸ਼ ਪੈਣ ਦੇ ਨਾਲ ਅਸਰ ਜਰੂਰ ਹੁਣ ਵੇਖਣ ਨੂੰ ਮਿਲਿਆ ਹੈ। ਉਹਨਾਂ ਕਿਹਾ ਕਿ ਫਰਵਰੀ ਮਹੀਨੇ ਵਿੱਚ ਹਾਲਾਂਕਿ ਆਮ ਨਾਲੋਂ ਘੱਟ ਬਾਰਿਸ਼ ਰਹੀ ਹੈ। ਉਹਨਾਂ ਕਿਹਾ ਇਸੇ ਕਰਕੇ ਟੈਂਪਰੇਚਰ ਦੇ ਵਿੱਚ ਵੀ ਉਤਰਾ ਚੜਾ ਵੇਖਣ ਨੂੰ ਮਿਲ ਰਹੇ ਹਨ।