ਡਰਾਈਵਿੰਗ ਲਾਈਸੈਂਸ ਬਣਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ

ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਬਿਨੈਕਾਰਾਂ ਲਈ ਚੰਗੀ ਖ਼ਬਰ ਹੈ। ਜੇਕਰ ਤੁਸੀਂ ਕਿਸੇ ਦੂਜੇ ਜ਼ਿਲ੍ਹੇ ਤੋਂ ਆ ਕੇ ਲੁਧਿਆਣਾ ’ਚ ਰਹਿ ਰਹੇ ਹੋ ਅਤੇ ਤੁਸੀਂ ਡਰਾਈਵਿੰਗ ਲਾਇਸੈਂਸ ਬਣਵਾਉਣਾ ਹੈ ਤਾਂ ਹੁਣ ਤੁਹਾਨੂੰ ਆਪਣੇ ਸਬੰਧਿਤ ਜ਼ਿਲ੍ਹੇ ’ਡਰਾਈਵਿੰਗ ਲਾਈਸੈਂਸ ਬਣਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀਚ ਜਾਣ ਦੀ ਲੋੜ ਨਹੀਂ ਹੈ। ਤੁਸੀਂ ਲੁਧਿਆਣਾ ਆਰ. ਟੀ. ਓ. ਤੋਂ ਡਰਾਈਵਿੰਗ ਲਾਇਸੈਂਸ ਬਣਵਾ ਸਕਦੇ ਹੋ। ਇਹ ਜਵਾਬ ਖ਼ੁਦ ਮੁੱਖ ਮੰਤਰੀ ਦੇ ਆਨਲਾਈਨ ਪੋਰਟਲ ’ਤੇ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਕੁੱਝ ਸਾਲ ਪਹਿਲਾਂ ਮੋਟਰ ਵ੍ਹੀਕਲ ਐਕਟ ’ਚ ਸੋਧ ਵੀ ਹੋਈ ਸੀ ਅਤੇ ਕੇਂਦਰ ਸਰਕਾਰ ਨੇ ਪੱਤਰ ਵੀ ਜਾਰੀ ਕੀਤਾ ਸੀ, ਜਿਸ ਨੂੰ ਕਿਸੇ ਵੀ ਟਰਾਂਸਪੋਰਟ ਅਧਿਕਾਰੀ ਨੇ ਨਹੀਂ ਮੰਨਿਆ ਸੀ ਪਰ ਹੁਣ ਕੁੱਝ ਸਮਾਂ ਪਹਿਲਾਂ ਕਾਰਜਭਾਰ ਸੰਭਾਲਣ ਵਾਲੇ ਆਰ. ਟੀ. ਏ. ਕੁਲਦੀਪ ਬਾਵਾ ਨੇ ਇਸ ਗੱਲ ਨੂੰ ਮੰਨਿਆ ਕਿ ਮੁੱਖ ਮੰਤਰੀ ਦੇ ਪੋਰਟਲ ’ਤੇ ਜਵਾਬ ਦਿੱਤਾ ਗਿਆ ਹੈ ਕਿ ਲਰਪਤੇ ’ਤੇ ਬਣੇਗਾ, ਜੋ ਤੁਹਾਡੇ ਆਧਾਰ ਕਾਰਡ ਜਾਂ ਹੋਰ ਦਸਤਾਵੇਜ਼ ਜੋ ਤੁਸੀਂ ਐਡਰੈੱਸ ਪਰੂਫ ਵਜੋਂ ਦੇਵੋਗੇ। ਖ਼ਾਸ ਗੱਲ ਇਹ ਹੈ ਕਿ ਇਸ ਦੇ ਲਈ ਕੋਈ ਵਾਧੂ ਫ਼ੀਸ ਨਹੀਂ ਦੇਣੀ ਪਵੇਗੀ। ਤੁਹਾਡੇ ਤੋਂ ਉਹੀ ਸਰਕਾਰੀ ਫ਼ੀਸ ਲਈ ਜਾਵੇਗੀ, ਜੋ ਹੋਰਨਾਂ ਤੋਂ ਲਈ ਜਾ ਰਹੀ ਹੈ

ਤੁਸੀਂ ਸੂਬੇ ਦੇ ਕਿਸੇ ਵੀ ਜ਼ਿਲ੍ਹੇ ਦੇ ਮੂਲ ਨਿਵਾਸੀ ਹੋ ਅਤੇ ਲੁਧਿਆਣਾ ’ਚ ਰਹਿ ਰਹੇ ਹੋ ਜਾਂ ਨੌਕਰੀ ਕਰ ਰਹੇ ਹੋ। ਤੁਹਾਡੇ ਪਤੇ ਦੇ ਸਾਰੇ ਸਬੂਤ ਵੀ ਸਬੰਧਿਤ ਜ਼ਿਲ੍ਹੇ ਦੇ ਹਨ। ਪਹਿਲਾਂ ਤੁਹਾਨੂੰ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਵਾਪਸ ਉਸ ਜ਼ਿਲ੍ਹੇ ਵਿਚ ਹੀ ਜਾਣਾ ਪੈਂਦਾ ਸੀ ਪਰ ਹੁਣ ਤੁਸੀਂ ਉਸੇ ਪਤੇ ’ਤੇ ਸਬੂਤ ਲਗਾ ਕੇ ਆਰ. ਟੀ. ਓ. ਦਫ਼ਤਰ ਲੁਧਿਆਣਾ ਵਿਚ ਪਵੇਗਾ। ਟੈਸਟ ਪਾਸ ਕਰਨ ਤੋਂ ਬਾਅਦ ਤੁਹਾਨੂੰ ਡਰਾਈਵਿੰਗ ਲਾਇਸੈਂਸ ਮਿਲ ਜਾਵੇਗਾ। ਸਾਰੀ ਪ੍ਰਕਿਰਿਆ ਇੱਥੇ ਹੀ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਲੁਧਿਆਣਾ ਆਰ. ਟੀ. ਏ. ਦੇ ਦਸਤਖ਼ਤ ਵਾਲਾ ਹੀ ਡਰਾਈਵਿੰਗ ਲਾਇਸੈਂਸ ਮਿਲੇਗਾ, ਹਾਲਾਂਕਿ ਉਸ ’ਚ ਪਤਾ ਸਬੰਧਿਤ ਜ਼ਿਲ੍ਹੇ ਦਾ ਹੀ ਹੋਵੇਗਾ।

Leave a Reply

Your email address will not be published. Required fields are marked *