ਨਹੀਂ ਰਹੇ ਕਪੂਰਥਲਾ ਦੀ ਮਹਾਰਾਣੀ ਗੀਤਾ ਦੇਵੀ, ਦਿੱਲੀ ਰਿਹਾਇਸ਼ ‘ਚ ਲਿਆ ਆਖਰੀ ਸਾਹ

Uncategorized

ਕਪੂਰਥਲਾ ਰਿਆਸਤ ਦੀ ਮਹਾਰਾਣੀ ਗੀਤਾ ਦੇਵੀ ਦਾ 86 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਕਪੂਰਥਲਾ ਦੇ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਗੀਤਾ ਦੇਵੀ ਆਪਣੇ ਬੇਟੇ ਟਿੱਕਾ ਸ਼ਤਰੂਜੀਤ ਸਿੰਘ ਨਾਲ ਗੇ੍ਰਟਰ ਕੈਲਾਸ਼ ਕਲੋਨੀ, ਨਵੀਂ ਦਿੱਲੀ ਵਿਖੇ ਰਹਿ ਰਹੇ ਸਨ । ਸੰਖੇਪ ਬਿਮਾਰੀ ਤੋਂ ਬਾਅਦ ਉਨ੍ਹਾਂ ਨੇ ਵੀਰਵਾਰ ਦੇਰ ਸ਼ਾਮ ਨਵੀਂ ਦਿੱਲੀ ਸਥਿਤ ਆਪਣੇ ਘਰ ਆਖਰੀ ਸਾਹ ਲਿਆ।ਮਹਾਰਾਣੀ ਗੀਤਾ ਦੇਵੀ ਦੇ ਪੁੱਤਰ ਅਤੇ ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਨੇ ਦੱਸਿਆ ਕਿ ਮਹਾਰਾਣੀ ਨੂੰ ਵੀਰਵਾਰ ਸ਼ਾਮ ਨੂੰ ਹਾਰਟ ਦੀ ਮਾਮੂਲੀ

ਤਕਲੀਫ ਹੋਈ ਸੀ। ਉਹ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ। ਮਹਾਰਾਣੀ ਗੀਤਾ ਦੇਵੀ ਹਸਪਤਾਲ ਦੀ ਬਜਾਏ ਘਰ ਹੀ ਰਹਿਣਾ ਚਾਹੁੰਦੇ ਸਨ ਇਸ ਲਈ ਉਹ ਉਨ੍ਹਾਂ ਨੂੰ ਟੈਸਟ ਕਰਵਾ ਕੇ ਘਰ ਵਾਪਸ ਲੈ ਆਏ। ਉਨ੍ਹਾਂ ਨੇ ਸ਼ਾਮ 7.15 ’ਤੇ ਘਰ ’ਚ ਆਖਰੀ ਸਾਹ ਲਿਆ।ਅੱਠ ਸਾਲ ਗੀਤਾ ਦੇਵੀ ਆਪਣੇ ਪੁੱਤਰ ਟਿੱਕਾ ਸ਼ਤਰੂਜੀਤ ਸਿੰਘ ਨਾਲ ਰਾਣੀ ਸਾਹਿਬਾ ਮੰਦਿਰ ਕਪੂਰਥਲਾ ਆਈ ਤੇ ਮੰਦਰ ਦੀ ਮੁਰੰਮਤ ਕਰਵਾਈ। ਉਹ ਅਕਸਰ ਕਪੂਰਥਲਾ ਦੇ ਪੰਚ ਮੰਦਰ ਵੀ ਆਉਂਦਾ ਰਹਿੰਦੀ ਸਨ। ਆਪਣੇ ਵਿਆਹ ਦੇ ਸ਼ੁਰੂਆਤੀ ਦਿਨਾਂ ਦੌਰਾਨ ਮਹਾਰਾਣੀ ਗੀਤਾ ਆਪਣੇ ਪਤੀ ਨਾਲ ਸ਼ਹਿਰ

ਦੇ ਬਾਹਰ ਸਥਿਤ ਵਿਲਾ ਕੋਠੀ ‘ਚ ਰਹਿੰਦੀ ਰਹੀ।14 ਸਾਲ ਪਹਿਲਾਂ ਗੀਤਾ ਦੇਵੀ ਆਪਣਾ ਜਨਮ ਦਿਨ ਮਨਾਉਣ ਜਗਤਜੀਤ ਪੈਲੇਸ, ਜਿੱਥੇ ਸੈਨਿਕ ਸਕੂਲ ਚੱਲ ਰਿਹਾ ਹੈ, ਵਿਸ਼ੇਸ਼ ਤੌਰ ‘ਤੇ ਪਹੁੰਚੀ ਸਨ। ਕਪੂਰਥਲਾ ਰਿਆਸਤ ਦੇ ਮਹਾਰਾਜਾ ਸੁਖਜੀਤ ਸਿੰਘ ਅਤੇ ਮਹਾਰਾਣੀ ਗੀਤਾ ਦੇਵੀ ਦੇ ਪਰਿਵਾਰ ਵਿਚ ਉਨ੍ਹਾਂ ਦਾ ਪੁੱਤਰ ਸ਼ਤਰੂਜੀਤ ਸਿੰਘ ਟਿੱਕਾ ਅਤੇ ਦੋ ਧੀਆਂ ਐਮ ਕੇ ਗਾਇਤਰੀ ਦੇਵੀ, ਐਮ ਕੇ ਪ੍ਰੀਤੀ ਦੇਵੀ ਹਨ। ਮਹਾਰਾਣੀ ਗੀਤਾ ਦੇਵੀ ਨੂੰ ਦੇਸ਼ ਦੀਆਂ ਚੋਣਵੀਆਂ ਉੱਚ ਸਤਿਕਾਰਤ ਔਰਤਾਂ ਵਿੱਚ ਗਿਣਿਆ ਜਾਂਦਾ ਸੀ। ਮਹਾਰਾਣੀ ਦੇ ਬੇਟੇ ਟਿੱਕਾ ਸ਼ਤਰੂਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਸਕਾਰ ਸ਼ਨਿਚਰਵਾਰ ਦੁਪਹਿਰ 3 ਵਜੇ ਦਿੱਲੀ ਦੇ ਲੋਧੀ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *