ਇਕਲੌਤੇ ਪੁੱਤ ਦੀ ਅਮਰੀਕਾ ’ਚ ਗੋਲੀ ਲੱਗਣ ਨਾਲ ਹੋਈ ਮੌਤਪਰਿਵਾਰ ਦਾ ਰੋ-ਰੋ ਬੁਰਾ

Uncategorized

 ਕੁਹਾੜਾ ਰੋਡ ’ਤੇ ਸਥਿਤ ਪਿੰਡ ਭਮਾ ਕਲਾਂ ਦੇ ਨੌਜਵਾਨ ਜਸਦੀਪ ਸਿੰਘ ਉਰਫ਼ ਜੱਸੂ (22) ਜੋ ਕਿ 5-6 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਅਮਰੀਕਾ ਵਿਖੇ ਗਿਆ ਸੀ, ਉਸਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਜਸਦੀਪ ਸਿੰਘ ਜੱਸੂ ਪਿੰਡ ਭਮਾ ਕਲਾਂ ਦੇ ਕਿਸਾਨ ਦਲਜੀਤ ਸਿੰਘ ਮਾਂਗਟ ਦਾ ਇਕਲੌਤਾ ਪੁੱਤਰ ਸੀ ਜੋ ਕਿ ਦਸਵੀਂ ਦੀ ਸਿੱਖਿਆ ਪ੍ਰਾਪਤ ਕਰਨ ਉਪਰੰਤ 5-6 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਚਲਾ ਗਿਆ ਸੀ

ਜੋ ਆਪਣੇ ਮਾਮੇ ਕੋਲ ਅਮਰੀਕਾ ਦੇ ਕੈਲੇਫੋਰਨੀਆ ਦੇ ਫਰਿਜ਼ਨਲ ਸ਼ਹਿਰ ’ਚ ਰਹਿ ਰਿਹਾ ਸੀ ਜਿੱਥੇ ਕਿ ਉਹ ਟਰਾਲਾ ਚਲਾਉਂਦਾ ਸੀ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ 3 ਜਨਵਰੀ ਨੂੰ ਜਸਦੀਪ ਸਿੰਘ ਅਮਰੀਕਾ ਵਿਖੇ ਆਪਣੇ ਘਰ ਤੋਂ ਕਾਰ ’ਤੇ ਸਵਾਰ ਹੋ ਕੇ ਕਿਸੇ ਕੰਮ ਲਈ ਨਿਕਲਿਆ ਤੇ ਰਸਤੇ ’ਚ ਆਪਣੇ ਮਾਤਾ-ਪਿਤਾ ਤੇ ਦਾਦੀ ਮਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਵੀ ਕਰਦਾ ਰਿਹਾ ਪਰ ਅਚਾਨਕ ਫੋਨ ਸਵਿੱਚ ਆਫ਼ ਹੋ ਗਿਆ

ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਚਿੰਤਾ ਹੋਣ ਲੱਗ ਪਈ ਜਿਸ ’ਤੇ ਉਨ੍ਹਾਂ ਅਮਰੀਕਾ ਵਿਖੇ ਰਹਿੰਦੇ ਮਾਮੇ ਨੂੰ ਸੂਚਿਤ ਕੀਤਾ। ਬਾਅਦ ’ਚ ਉਸਦੇ ਮਾਮੇ ਨੇ ਦੱਸਿਆ ਕਿ ਜਸਦੀਪ ਸਿੰਘ ਕਾਰ ’ਚ ਮ੍ਰਿਤਕ ਪਿਆ ਮਿਲਿਆ ਹੈ ਜਿਸ ਦੇ ਸਿਰ ’ਚ ਗੋਲੀ ਵੱਜੀ ਹੋਈ ਸੀ। 24 ਦਿਨਾਂ ਬਾਅਦ ਨੌਜਵਾਨ ਜਸਦੀਪ ਸਿੰਘ ਦੀ ਲਾਸ਼ ਲੈ ਕੇ ਉਸਦਾ ਮਾਮਾ ਪਿੰਡ ਭਮਾ ਕਲਾਂ ਪਹੁੰਚਿਆ ਤਾਂ ਉੱਥੇ ਮਾਹੌਲ ਬੜਾ ਗਮਗ਼ੀਨ ਹੋ ਗਿਆ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *