ਜਲੰਧਰ ਦੇ ਗੁਰਦੁਆਰੇ ‘ਚ ਬੇਅ.ਦਬੀ! ਔ.ਰਤ ਨੇ ਗ੍ਰੰ.ਥੀ ‘ਤੇ ਕੀਤਾ ਤ.ਲਵਾ.ਰ ਨਾਲ ਜਾ.ਨਲੇਵਾ ਵਾ.ਰ

Uncategorized

ਜਲੰਧਰ ਸ਼ਹਿਰ ‘ਚ ਥਾਣਾ ਬਾਵਾ ਬਸਤੀ ਖੇਲ ਅਧੀਨ ਪੈਂਦੇ ਬਾਬੂ ਲਾਭ ਸਿੰਘ ਨਗਰ ਦੇ ਨਾਲ ਅਨਮਰ ਨਗਰ ਗੁਰੂਘਰ ਸੱਚਖੰਡ ਸਾਹਿਬ ‘ਚ ਔਰਤ ਨੇ ਗ੍ਰੰਥੀ ‘ਤੇ ਗੁਰੂਘਰ ਚ ਪਏ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਗ੍ਰੰਥੀ ਦੀ ਉਂਗਲ ਕੱਟੀ ਗਈ। ਹਮਲੇ ਤੋਂ ਬਚਣ ਲਈ ਗ੍ਰੰਥੀ ਗੁਰੂਘਰ ਦੇ ਅੰਦਰ ਭੱਜਦਾ ਰਿਹਾ ਅਤੇ ਔਰਤ ਤਲਵਾਰ ਨਾਲ ਉਸਦਾ ਪਿੱਛਾ ਕਰਦੀ ਰਹੀ। ਜਦੋਂ ਗ੍ਰੰਥੀ ਨੇ ਰੌਲਾ ਪਾਇਆ ਤਾਂ ਸਾਥੀਆਂ ਨੇ ਅੰਦਰ ਆ ਕੇ ਔਰਤ ਨੂੰ ਕਾਬੂ ਕਰ ਲਿਆ।

ਪੁਲੀਸ ਨੇ ਔਰਤ ਜਸਮੀਨ ਕੌਰ ਪਤਨੀ ਦਵਿੰਦਰ ਵਾਸੀ ਬਾਬੂ ਲਾਭ ਸਿੰਘ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰੰਥੀ ਹਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਦੀ ਸ਼ਿਕਾਇਤ ’ਤੇ ਔਰਤ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਆਈਪੀਸੀ ਦੀ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਮੂਲ ਰੂਪ ਵਿੱਚ ਪਟਿਆਲਾ ਦੇ ਪਿੰਡ ਭੋਗਪੁਰ ਦੀ ਰਹਿਣ ਵਾਲੀ ਹੈ।

ਗੁਰਦੁਆਰਾ ਸੱਚਖੰਡ ਸਾਹਿਬ ਦੇ ਸੇਵਾਦਾਰ ਗ੍ਰੰਥੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਗੁਰੂਘਰ ਵਿੱਚ ਮੌਜੂਦ ਸਨ ਤਾਂ ਉਕਤ ਔਰਤ ਜੈਸਮੀਨ ਉੱਥੇ ਮੱਥਾ ਟੇਕਣ ਆਈ। ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਪਏ ਹਥਿਆਰ ਚੁੱਕੇ ਅਤੇ ਜਦੋਂ ਉਸ ਨੇ ਉੱਠ ਕੇ ਔਰਤ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ।

ਗ੍ਰੰਥੀ ਨੇ ਦੱਸਿਆ ਕਿ ਹਮਲੇ ਵਿੱਚ ਉਸ ਦੇ ਹੱਥ ਵਿੱਚ ਤਲਵਾਰ ਵੱਜੀ ਅਤੇ ਇੱਕ ਉਂਗਲ ਕੱਟੀ ਗਈ। ਇਸ ਤੋਂ ਬਾਅਦ ਔਰਤ ਨੇ ਦੁਬਾਰਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁਰੂਘਰ ਦੇ ਅੰਦਰ ਰੌਲਾ ਪਾਉਣ ਲੱਗੇ। ਇਹ ਸੁਣ ਕੇ ਲੋਕ ਗੁਰੂਘਰ ਅੰਦਰ ਆਏ ਅਤੇ ਔਰਤ ਨੂੰ ਫੜ ਲਿਆ। ਸੰਗਤ ਨੇ ਬੜੀ ਮੁਸ਼ਕਲ ਨਾਲ ਉਸ ਦੇ ਹੱਥਾਂ ਵਿੱਚ ਹਥਿਆਰ ਲਏ। ਹਮਲੇ ਤੋਂ ਬਾਅਦ ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਔਰਤ ਨੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *