ਪਿਓ ਨੇ 4 ਦਿਨ ਦੇ ਮਾਸੂਮ ਬੱਚੇ ਨਾਲ ਕੀਤੀਆਂ ਹੱਦਾਂ ਪਾਰ, ਪਤਨੀ ਦੇ ਰੋਕਣ ‘ਤੇ ਵੀ ਨਹੀਂ ਰਕਿਆ

Uncategorized

ਫਿਲੌਰ ‘ਚ ਇਕ ਕਲਯੁਗੀ ਪਿਤਾ ਨੇ ਅਪਣੇ ਚਾਰ ਦਿਨਾਂ ਦੇ ਬੇਟੇ ਅਤੇ ਪਤਨੀ ਨੂੰ ਠੰਢ ‘ਚ ਬਾਹਰ ਰਹਿਣ ਲਈ ਮਜ਼ਬੂਰ ਕਰ ਦਿਤਾ। ਠੰਢ ਨਾਲ ਚਾਰ ਦਿਨ ਦੇ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਫਿਲੌਰ ਪੁਲਿਸ ਨੇ ਉਕਤ ਪਿਤਾ ਨੂੰ ਹਿਰਾਸਤ ਵਿਚ ਲੈ ਲਿਆ ਹੈ। ਬੱਚੇ ਦਾ ਜਨਮ ਚਾਰ ਦਿਨ ਪਹਿਲਾਂ ਹੀ ਹੋਇਆ ਸੀ। ਦੋਸ਼ੀ ਪਤੀ ਅਕਸਰ ਅਪਣੀ ਪਤਨੀ ਦੀ ਕੁੱਟਮਾਰ ਵੀ ਕਰਦਾ ਸੀ। ਦਰਅਸਲ ਉਕਤ ਵਿਅਕਤੀ ਅਪਣੀ ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ,

ਇਸੇ ਕਲੇਸ਼ ਦੇ ਚਲਦਿਆਂ ਉਸ ਨੇ ਨਵਜੰਮੇ ਬੱਚੇ ਅਤੇ ਪਤਨੀ ਨੂੰ ਘਰੋਂ ਕੱਢ ਦਿਤਾ। ਮੁਲਜ਼ਮ ਅਕਸਰ ਅਤੀ ਪਤਨੀ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਮਿਲੀ ਜਾਣਕਾਰੀ ਅਨੁਸਾਰ 19 ਦਸੰਬਰ ਨੂੰ ਮੁਲਜ਼ਮ ਜੀਤੂ ਨੇ ਅਪਣੀ ਪਤਨੀ ਸੰਗੀਤਾ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਅਪਣੇ 4 ਦਿਨਾਂ ਦੇ ਬੇਟੇ ਨਾਲ ਠੰਢ ‘ਚ ਬਾਹਰ ਰਹਿਣ ਲਈ ਮਜਬੂਰ ਕੀਤਾ। ਠੰਢ ਕਾਰਨ ਬੱਚੇ ਦੀ ਮੌਤ ਹੋ ਗਈ। 19 ਦਸੰਬਰ ਨੂੰ ਬੱਚੇ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿਚ ਦਫ਼ਨਾਇਆ ਗਿਆ।

ਅਗਲੇ ਦਿਨ ਜੀਤੂ ਨੇ ਅਪਣੀ ਪਤਨੀ ਨੂੰ ਕਿਹਾ ਕਿ ਲੜਕੇ ਦੀ ਮੌਤ ਹੋ ਗਈ ਹੈ, ਹੁਣ ਤੂੰ ਵੀ ਮਰਨ ਵਾਲੀ ਹੈ।ਜੀਤੂ ਨੇ ਅਪਣੀ ਪਤਨੀ ਨੂੰ ਕਿਹਾ ਸੀ ਜੇਕਰ ਉਹ ਅਪਣੀ ਛੋਟੀ ਭੈਣ ਦਾ ਉਸ ਨਾਲ ਵਿਆਹ ਕਰਵਾਏਗੀ ਤਾਂ ਦੋਵਾਂ ਨੂੰ ਖੁਸ਼ ਰੱਖੇਗਾ। ਪਤੀ ਨੇ ਅਜਿਹਾ ਨਾ ਕਰਨ ’ਤੇ ਉਸ ਨੂੰ ਮਾਰਨ ਦੀ ਧਮਕੀ ਦਿਤੀ ਸੀ। ਥਾਣਾ ਫਿਲੌਰ ‘ਚ ਤਾਇਨਾਤ ਏ.ਐਸ.ਆਈ ਸੁਖਵਿੰਦਰ ਪਾਲ ਸਿੰਘ ਨੇ ਦਸਿਆ ਕਿ ਸੁਨੀਤਾ ਦੇ ਪਤੀ ਵਿਰੁਧ ਸ਼ਿਕਾਇਤ ਮਿਲੀ ਹੈ ਅਤੇ

ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜੀਤੂ ਨੇ ਅਪਣੀ ਪਤਨੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਹਾਲਤ ਵਿਗੜ ਗਈ। ਸ਼ਨੀਵਾਰ ਨੂੰ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ 108 ‘ਤੇ ਕਾਲ ਕਰਕੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਉਣ ਲਈ ਐਂਬੂਲੈਂਸ ਦੀ ਮਦਦ ਮੰਗੀ ਪਰ ਮਦਦ ਨਹੀਂ ਮਿਲ ਸਕੀ। ਇਸ ਦੌਰਾਨ ਪੀੜਤ ਦਾ ਭਰਾ ਉਸ ਨੂੰ ਰੇਹੜੀ ਉਤੇ 16 ਕਿਲੋਮੀਟਰ ਦੂਰ ਸਿਵਲ ਹਸਪਤਾਲ ਤਕ ਲੈ ਕੇ ਗਿਆ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *