ਜਲੰਧਰ ਦੀ ਰਹਿਣ ਵਾਲੀ ਕੁੜੀ ਨੇ ਅੰਮ੍ਰਿਤਸਰ ਦੇ ਸਰਹੱਦੀ ਥਾਣੇ ਵਿੱਚ ਕੀਤਾ ਜੰਮ ਕੇ ਹੰਗਾਮਾ

Uncategorized

ਇਕ ਮਹਿਲਾ ਨੇ ਪੰਜਾਬ ਪੁਲਿਸ ਦੇ ਇਕ ਏਐਸਆਈ ਉਤੇ ਉਸ ਨਾਲ ਦੂਜਾ ਵਿਆਹ ਕਰਵਾ ਕੇ ਸਬੰਧ ਬਣਾਉਣ, ਗਰਭਵਤੀ ਹੋਣ ਉਤੇ ਗਰਭਪਾਤ ਕਰਵਾਉਣ ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਗਏ। ਉਕਤ ਏਐਸਆਈ ਥਾਣਾ ਘੜੂੰਆਂ ਵਿੱਚ ਤਾਇਨਾਤ ਹੈ। ਉਕਤ ਮਹਿਲਾ ਨੇ ਦੋਸ਼ ਲਾਇਆ ਕਿ ਏਐਸਆਈ ਦਾ ਪਹਿਲਾਂ ਵੀ ਵਿਆਹ ਹੋਇਆ ਹੈ, ਫਿਰ ਵੀ ਏਐਸਆਈ ਨੇ ਉਸ ਨਾਲ ਧੋਖੇ ਨਾਲ ਵਿਆਹ ਦਾ ਬਹਾਨਾ ਲਾਇਆ। ਇਸ ਤੋਂ ਦੁਖੀ ਹੋ ਕੇ ਉਸ ਨੇ ਜ਼ਹਿਰ ਖਾ ਕੇ ਮਰਨ ਦੀ ਕੋਸ਼ਿਸ਼ ਵੀ ਕੀਤੀ।ਜਦੋਂ ਔਰਤ ਨੇ ਇਨਸਾਫ਼ ਲਈ ਉਕਤ ਏ.ਐਸ.ਆਈ. ਕੋਲ ਪਹੁੰਚ

ਕੀਤੀ ਤਾਂ ਉਹ ਉਥੋਂ ਚਲਾ ਗਿਆ। ਔਰਤ ਨੇ ਪੁਲਿਸ ਦੇ ਉਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕੀਤੀ। ਜਲੰਧਰ ਨਿਵਾਸੀ ਮਹਿਲਾ ਨੇ ਦੱਸਿਆ ਕਿ ਉਸ ਦਾ ਵਿਆਹ ਘਰਿੰਡਾ ਥਾਣੇ ਦੇ ਏਐਸਆਈ ਵਿਕਟਰ ਸਿੰਘ ਨਾਲ ਹੋਇਆ ਹੈ। ਜੋ ਕਿ ਅੰਮ੍ਰਿਤਸਰ ਦੇ ਬਾਬਾ ਬਕਾਲਾ ਦਾ ਰਹਿਣ ਵਾਲਾ ਹੈ। ਉਹ ਵਿਆਹ ਤੋਂ ਪਹਿਲਾਂ ਹੀ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ ਸਨ। ਇਸ ਕਾਰਨ ਦੋਵਾਂ ਨੇ ਸਰੀਰਕ ਸਬੰਧ ਵੀ ਬਣਾਏ ਸਨ। ਫਿਰ 24 ਅਪ੍ਰੈਲ 2023 ਨੂੰ ਦੋਵਾਂ ਨੇ ਜਲੰਧਰ ਦੇ ਥਾਣਾ 1 ਦੇ ਬਾਹਰ ਇਕ ਦੂਜੇ ਨੂੰ ਹਾਰ ਪਹਿਨਾਏ। ਜਿਸ ਤੋਂ ਬਾਅਦ 25 ਅਪ੍ਰੈਲ 2023 ਨੂੰ

ਆਨੰਦ ਕਾਰਜ ਹੋਇਆ। ਉਹ 3 ਮਹੀਨੇ ਵਿਕਟਰ ਕੋਲ ਰਹੀ ਅਤੇ ਫਿਰ ਜਲੰਧਰ ਆ ਗਈ। ਉਦੋਂ ਤੋਂ ਵਿਕਟਰ ਉਸ ਦੇ ਨਾਲ ਨਹੀਂ ਹੈ। ਉਸ ਨੂੰ ਪਤਾ ਲੱਗਾ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਤੇ ਉਸ ਦਾ ਆਪਣੀ ਪਹਿਲੀ ਪਤਨੀ ਤੋਂ ਤਲਾਕ ਵੀ ਨਹੀਂ ਹੋਇਆ ਸੀ। ਪੀੜਤਾ ਨੇ ਦੱਸਿਆ ਕਿ ਉਹ 3 ਮਹੀਨੇ ਇਕੱਠੇ ਰਹਿਣ ਤੋਂ ਬਾਅਦ ਵੱਖ ਹੋ ਗਏ। ਕੁਝ ਦਿਨ ਪਹਿਲਾਂ ਕੁਝ ਵਿਅਕਤੀ ਉਸ ਦੇ ਘਰ ਆਏ ਅਤੇ ਉਸ ਦੀ ਕੁੱਟਮਾਰ ਕੀਤੀ।

ਜਿਸ ਤੋਂ ਬਾਅਦ ਵਿਕਟਰ ਨੇ ਖੁਦ ਆ ਕੇ ਉਸ ਦੀ ਕੁੱਟਮਾਰ ਕੀਤੀ। ਦੁਖੀ ਹੋ ਕੇ ਮਹਿਲਾ ਨੇ ਗੋਲੀਆਂ ਖਾ ਲਈਆਂ। ਗੁਆਂਢੀਆਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਸ ਨਾਲ ਉਸ ਦੀ ਜਾਨ ਬਚ ਗਈ। ਇਸ ਮਾਮਲੇ ਵਿੱਚ ਮੀਡੀਆ ਦੇ ਸਵਾਲਾਂ ਤੋਂ ਬਚਦੇ ਹੋਏ ਏਐਸਆਈ ਵਿਕਟਰ ਨੇ ਕਿਹਾ ਕਿ ਮੈਂ ਇਸ ਔਰਤ ਨੂੰ ਤੰਗ ਨਹੀਂ ਕਰ ਰਿਹਾ। ਇਹ ਸੁਣ ਕੇ ਔਰਤ ਠਾਣੇ ਦੇ ਅੰਦਰ ਆ ਗਈ ਅਤੇ ਵਿਕਟਰ ਉੱਥੋਂ ਚਲਾ ਗਿਆ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *