ਰਿਸ਼ਤਿਆਂ ‘ਚ ਘੱਟ ਗਿਆ ਪਿਆਰ ਤੇ ਵੱਧ ਗਈ ਖਾਰ ਹੁਣ ਸੱਸਾਂ ਰਹਿਣ ਬਚਕੇ ਨੂੰਹਾਂ ਤੋਂ

Uncategorized

ਪਿੰਡ ਲਹਿਲ ਕਲਾਂ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਤੜਕਸਾਰ ਨੂੰਹ ਨੇ ਘਰੇਲੂ ਕਲੇਸ਼ ਕਾਰਨ ਤੇਜ਼ਧਾਰ ਹਥਿਆਰ ਨਾਲ ਸੱਸ ਦਾ ਕਤਲ ਕਰ ਦਿੱਤਾ ਹੈ। ਗੁਰਸੇਵਕ ਸਿੰਘ ਨੇ 8 ਸਾਲ ਪਹਿਲਾਂ ਝਾਰਖੰਡ ਦੀ ਲੜਕੀ ਨਾਲ ਵਿਆਹ ਕਰਵਾਇਆ ਸੀ। ਉਹ ਘਰ ਵਿੱਚ ਆਪਣੀ ਮਾਂ ਅਤੇ ਪਤਨੀ ਨਾਲ ਰਹਿੰਦਾ ਸੀ। ਉਨ੍ਹਾਂ ਦੇ ਘਰ ਵਿੱਚ ਅਕਸਰ ਹੀ ਘਰੇਲੂ ਕਲੇਸ਼ ਰਹਿੰਦਾ ਸੀ, ਜਿਸਦੇ ਚੱਲਦੇ ਝਾਰਖੰਡ ਦੀ ਨੂੰਹ ਨੇ ਆਪਣੀ ਹੀ ਸੱਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਜਾਣਕਾਰੀ

ਦਿੰਦੇ ਦੱਸਿਆ ਉਨ੍ਹਾਂ ਨੂੰ ਸਵੇਰੇ ਤੜਕਸਾਰ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਲਹਿਲ ਕਲਾਂ ਵਿਖੇ ਇੱਕ ਨੂੰਹ ਨੇ ਆਪਣੀ ਹੀ ਸੱਸ ਦਾ ਕਤਲ ਕਰ ਦਿੱਤਾ ਤਾਂ ਮੌਕੇ ਉਤੇ ਜਾ ਕੇ ਦੇਖਿਆ ਭੂਰੀ ਕੌਰ ਦੀ ਖੂਨ ਨਾਲ ਲਥਪਥ ਲਾਸ਼ ਪਈ।ਥਾਣਾ ਸਦਰ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਭੂਰੀ ਕੌਰ ਪਤਨੀ ਜ਼ਿਲ੍ਹੇ ਸਿੰਘ ਦੇ ਪੁੱਤਰ ਸੁੱਖਾ ਸਿੰਘ ਨੇ ਬਿਆਨਾਂ ਵਿੱਚ ਦੱਸਿਆ ਕਿ ਮੇਰੇ ਭਰਾ ਗੁਰਸੇਵਕ ਸਿੰਘ ਦਾ ਵਿਆਹ ਝਾਰਖੰਡ ਬਿਹਾਰ ਦੀ ਔਰਤ ਚੰਦਰਮੁਖੀ ਤੇ

ਇੱਥੇ ਬਦਲੇ ਨਾਮ ਮੁਤਾਬਕ ਸੁਖਵਿੰਦਰ ਕੌਰ ਨਾਲ 8-9 ਸਾਲ ਪਹਿਲਾਂ ਹੋਇਆ ਸੀ। ਜਿਨ੍ਹਾਂ ਦੇ ਦੋ ਬੱਚੇ ਵੀ ਹਨ। ਸਵੇਰੇ ਮੇਰੀ ਭਰਜਾਈ ਚੰਦਰ ਮੁਨੀ ਉਰਫ ਸੁਖਵਿੰਦਰ ਕੌਰ ਨੇ ਮੇਰੀ ਮਾਤਾ ਭੂਰੀ ਕੌਰ ਨੂੰ ਸਵੇਰੇ 6 ਵਜੇ ਸੱਬਲ ਤੇ ਦਾਤਰ  ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।ਉਨ੍ਹਾਂ ਇਹ ਵੀ ਦੱਸਿਆ ਕਿ ਉਸ ਦੀ ਭਰਜਾਈ, ਉਸ ਦੀ ਮਾਤਾ ਭੂਰੀ ਕੌਰ ਨਾਲ ਅਕਸਰ ਝਗੜਾ ਕਰਦੀ ਰਹਿੰਦੀ ਸੀ ਤੇ ਪਹਿਲਾ ਵੀ ਮਾਰਨ ਦੀ ਧਮਕੀ ਦਿੰਦੀ ਸੀ

ਜਿਸ ਦੇ ਚੱਲਦਿਆਂ ਅੱਜ ਉਸ ਨੇ ਇਸ ਘਟਨਾ ਨੂੰ ਕਹਿਣ ਮੁਤਾਬਕ ਅੰਜਾਮ ਹੀ ਦੇ ਦਿੱਤਾ। ਪਿੰਡ ਲੇਹਲ ਕਲਾਂ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਵਾਲੀਆ ਨੇ ਕਿਹਾ ਕਿ ਇਸ ਪਰਵਾਸੀ ਔਰਤ ਨੇ ਭੂਰੀ ਕੌਰ ਉਪਰ ਹਮਲਾ ਕਰ ਦਿੱਤਾ ਉੱਥੇ ਹੀ ਦਾਤਰ ਦੇ ਕਈ ਵਾਰ ਵੀ ਕੀਤੇ। ਜਿੱਥੇ ਉਨ੍ਹਾਂ ਕਾਤਲ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਉੱਤੇ ਹੀ ਪੰਜਾਬੀਆ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਹਨਾਂ ਪ੍ਰਵਾਸੀ ਔਰਤਾਂ ਨੇ ਭੂਰੀ ਕੌਰ ਨੂੰ ਕਤਲ ਕਰਨ ਵਰਗੇ ਕਾਰਨਾਮੇ ਪਹਿਲਾਂ ਵੀ ਪੰਜਾਬ ਵਿੱਚ ਬਹੁਤ ਹੋਏ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *