ਫ੍ਰਿਜ ਦਾ ਕੰਪਰੈਸਰ ਫੱ/ਟ/ਣ ਕਾਰਨ ਸਿਲੰਡਰ ‘ਚ ਲੱਗੀ ਅੱਗ ! ਮੌਕੇ ‘ਤੇ ਮੱਚ ਗਿਆ ਹੜਕੰਪ

Uncategorized

 ਇਥੋਂ ਦੇ ਗਿੱਲ ਰੋਡ ‘ਤੇ ਸਥਿਤ ਗੋਬਿੰਦਪੁਰਾ ਮਾਰਕੀਟ ਵਿੱਚ ਇਕ ਚਾਹ ਦੀ ਦੁਕਾਨ ਦੇ ਅੰਦਰ ਲੱਗੇ ਫਰਿੱਜ਼ ਦਾ ਕੰਪਰੈਸ਼ਰ ਫਟਣ ਕਾਰਨ ਵੱਡਾ ਧਮਾਕਾ ਹੋ ਗਿਆ। ਜਿਸ ਨਾਲ ਦੁਕਾਨ ‘ਚ ਲੱਗੇ ਸਿਲੰਡਰ ਨੂੰ ਵੀ ਅੱਗ ਲੱਗ ਗਈ, ਜਿਸ ਦੀ ਲਪੇਟ ‘ਚ ਲਾਉਣ ਕਰਕੇ 5 ਲੋਕ ਝੁਲਸ ਗਏ। ਜਿੰਨ੍ਹਾਂ ਵਿੱਚ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਹੀ ਨਹੀਂ ਦੁਕਾਨ ਦੇ ਬਾਹਰ ਖੜੇ ਚਾਰ ਵਾਹਨ ਵੀ ਅੱਗ ਦੀ ਲਪੇਟ ‘ਚ ਆਉਣ ਕਰਕੇ ਸੜ ਕੇ ਸਵਾਹ ਹੋ ਗਏ।

ਉਧਰ ਘਟਨਾ ਤੋਂ ਤੁਰੰਤ ਬਾਅਦ ਇਲਾਕਾ ਨਿਵਾਸੀਆਂ ਵੱਲੋਂ ਮੌਕੇ ‘ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬਰਗੇਡ ਵਲੋਂ ਅੱਗ ਉਪਰ ਕਾਬੂ ਪਾਇਆ ਗਿਆ। ਅੱਗ ਵਿੱਚ ਪੰਜ ਲੋਕ ਜ਼ਖ਼ਮੀ ਹੋਏ, ਜਿਨਾਂ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ। ਇਸ ਘਟਨਾ ਸਬੰਧੀ ਪ੍ਰਤੱਖਦਰਸ਼ੀ ਲੋਕਾਂ ਨੇ ਦੱਸਿਆ ਕਿ ਚਾਹ ਦੀ ਦੁਕਾਨ ‘ਤੇ ਇਹ ਅੱਗ ਲੱਗੀ ਹੈ। ਅਚਾਨਕ ਫਰਿੱਜ਼ ਦਾ ਕੰਪਰੈਸ਼ਰ ਫਟਣ ਕਰਕੇ ਹਾਦਸਾ ਵਾਪਰਿਆ।

ਉਨ੍ਹਾਂ ਦੱਸਿਆ ਕਿ ਜਿਸ ਸਮੇਂ ਦੁਕਾਨ ਨੂੰ ਅੱਗ ਲੱਗੀ ਉਸ ਵੇਲੇ 6 ਤੋਂ 7 ਲੋਕ ਮੌਕੇ ‘ਤੇ ਮੌਜੂਦ ਸਨ, ਜਿੰਨ੍ਹਾਂ ਵਿੱਚ ਪੰਜ ਲੋਕ ਜ਼ਖ਼ਮੀ ਹੋ ਗਏ, ਜਿਨਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ‘ਤੇ ਪੁਲਿਸ ਨੇ ਪੁੱਜ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਹੈ।ਇਸ ਮੌਕੇ ‘ਤੇ ਪਹੁੰਚੀ ਇਲਾਕੇ ਦੀ ਐੱਸ.ਐੱਚ.ਓ ਨੇ ਦੱਸਿਆ ਕਿ ਇਹ ਅੱਗ ਕਿਤੇ ਨਾ ਕਿਤੇ ਲਾਪਰਵਾਹੀ ਦੇ ਕਾਰਨ ਹੀ ਲੱਗੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਚਾਹ ਦੀ ਦੁਕਾਨ ਚੱਲ ਰਹੀ ਹੈ। ਉਸ ਦੇ ਪਿਛਲੇ ਪਾਸੇ ਇੱਕ ਮਕੈਨਿਕ ਦੀ

ਦੁਕਾਨ ਹੈ, ਜਿੱਥੇ ਚਾਰ ਤੋਂ ਪੰਜ ਵਾਹਨ ਠੀਕ ਹੋਣ ਲਈ ਆਏ ਹੋਏ ਸਨ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਰਕੇ ਧਮਾਕਾ ਹੋਇਆ, ਜਿਸ ਕਾਰਨ ਅੱਗ ਕਾਫੀ ਤੇਜ਼ੀ ਨਾਲ ਫੈਲ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਗ੍ਹਾ ਘੱਟ ਹੋਣ ਕਰਕੇ ਮਕੈਨਿਕ ਦੀ ਦੁਕਾਨ ਦੇ ਵਿੱਚ ਖੜੇ ਵਾਹਨਾਂ ਨੂੰ ਵੀ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਰਕੇ ਉਹ ਸੜ ਕੇ ਸਵਾਹ ਹੋ ਗਏ। ਉਹਨਾਂ ਕਿਹਾ ਕਿ ਅਸੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *