ਘਰ ’ਚ ਬਣੇ ਮੰਦਰ ਨੂੰ ਇਸ ਤਰ੍ਹਾਂ ਲੱਗੀ ਅੱਗ, ਮਿੰਟਾਂ ’ਚ ਫੈਲੀ ਦਹਿਸ਼ਤ, ਅੱਗ ਨੇ ਧਾਰਿਆ ਭਿਆਨਕ ਰੂਪ

Uncategorized

ਸ਼ਨਿਚਰਵਾਰ ਸਵੇਰੇ ਨਡਾਲਾ ਨੇੜਲੇ ਪਿੰਡ ਬਿੱਲਪੁਰ ਵਿਖੇ ਇਕ ਘਰ ‘ਚ ਬਣੇ ਮੰਦਰ ‘ਚ ਜਗ ਰਹੀ ਜੋਤ ਤੋਂ ਅੱਗ ਭੜਕ ਗਈ ਜਿਸ ਨੇ ਵੇਖਦਿਆਂ ਹੀ ਭਿਆਨਕ ਰੂਪ ਧਾਰ ਲਿਆ ਤੇ ਸਾਰਾ ਮੰਦਰ ਸੜ ਕੇ ਸੁਆਹ ਗਿਆ। ਗਨੀਮਤ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਆਉਣ ਤੋਂ ਪਹਿਲਾ ਪਰਿਵਾਰਕ ਮੈਂਬਰਾਂ ਤੇ ਨੇੜਲੇ ਗੁਆਂਢੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਅੱਗ ਜ਼ਿਆਦਾ ਹੋਣ ਕਾਰਨ ਚੰਦ ਮਿੰਟਾਂ ‘ਚ ਪੁੱਜੀ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ।

ਘਰ ਦੇ ਮਾਲਕ ਮਨਪ੍ਰੀਤ ਸਿੰਘ ਪੁੱਤਰ ਸਵ: ਅਰਵਿੰਦਰਪਾਲ ਸਿੰਘ ਬੇਕਰੀ ਵਾਸੀ ਬਿੱਲਪੁਰ ਨੇ ਦੱਸਿਆ ਕਿ ਉਸਨੇ ਆਪਣੇ ਮਕਾਨ ਦੀ ਤੀਜੀ ਮੰਜ਼ਿਲ ‘ਤੇ 5 ਲੱਖ ਰੁਪਿਆ ਖਰਚ ਕੇ ਮਾਤਾ ਰਾਣੀ ਦਾ ਬੜਾ ਆਲੀਸ਼ਾਨ ਮੰਦਰ ਤਿਆਰ ਕਰਵਾਇਆ ਸੀ। ਹਰ ਰੋਜ਼ ਉੱਥੇ ਜੋਤ ਜਗਾਈ ਜਾਂਦੀ ਸੀ। ਅੱਜ ਸਵੇਰੇ ਵੀ 7 ਕੁ ਵਜੇ ਉਸਨੇ ਜੋਤ ਜਗਾਈ ਤੇ ਪਾਠ ਪੂਜਾ ਕੀਤੀ। ਇਸ ਤੋਂ ਬਾਅਦ ਉਹ ਮੰਦਰ ਚਲਾ ਗਿਆ ਪਰ 10:30 ਕੁ ਵਜੇ ਉਸ ਜੋਤ ਤੋਂ ਅੱਗ ਭੜਕ ਗਈ ਤੇ ਵੇਖਦਿਆਂ ਹੀ ਸਾਰਾ ਮੰਦਰ ਸੜ ਕੇ ਸੁਆਹ ਗਿਆ।

ਉਨ੍ਹਾਂ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਦੀ ਮਦਦ ਨਾਲ ਮੌਕੇ ‘ਤੇ ਪੁੱਜੀ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ‘ਚ ਪਿੰਡ ਨੇ ਬਹੁਤ ਸਹਿਯੋਗ ਦਿੱਤਾ। ਮੌਕੇ ‘ਤੇ ਪੁੱਜੇ ਥਾਣਾ ਸੁਭਾਨਪੁਰ ਮੁਖੀ ਹਰਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਕਿ ਉਕਤ ਜਗ੍ਹਾ ‘ਤੇ ਅੱਗ ਲੱਗੀ ਹੈ। ਫਾਇਰ ਬ੍ਰਿਗੇਡ ਬੁਲਾ ਕੇ ਅੱਗ ‘ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਦੱਸਿਆ ਕਿ ਮੰਦਰ ‘ਚ ਜਗ ਰਹੀ ਜੋਤ ਤੋਂ ਇਹ ਅੱਗ ਭੜਕੀ ਸੀ। ਇਸ ਮੌਕੇ ਏਐਸਆਈ ਸੁਖਚੈਨ ਸਿੰਘ, ਏ ਐਸਆਈ ਬਲਵਿੰਦਰ ਸਿੰਘ, ਸਾਬਕਾ ਕੋਂਸਲਰ ਇੰਦਰਜੀਤ ਸਿੰਘ ਖੱਖ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *