ਦੋ ਬੱਚੀਆਂ ਨੂੰ ਦਰੱਖਤ ਤੋਂ ਅਮਰੂਦ ਤੋੜਨਾ ਪਿਆ ਮਹਿੰਗਾ, ਗਈ ਜਾਨ

Uncategorized

ਹੜ੍ਹਾਂ ਨੇ ਪੰਜਾਬ ਵਿੱਚ ਤਬਾਹੀ ਮਚਾਈ ਹੈ। ਇਸਦੇ ਤਹਿਤ ਪਟਿਆਲਾ (Patiala) ਤੋਂ ਵੀ ਇੱਕ ਦੁੱਖਭਰੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਦੇਵੀਗੜ੍ਹ ਇਲਾਕੇ ਵਿੱਚ ਦੋ ਸਕੇ ਭਰਾਵਾਂ ਦੀਆਂ ਦੋ ਧੀਆਂ ਜੋ ਆਪਣੇ ਦਾਦਾ ਨਾਲ ਟਾਂਗਰੀ ਨਦੀ ਦੇ ਕੰਢੇ ਤੇ ਅਮਰੂਦ ਦੇ ਦਰੱਖਤ ਤੋਂ ਅਮਰੂਦ ਤੋੜਨ ਗਈਆਂ ਸਨ। ਪਿੰਡ ਬੁੱਢੇ ਮੋੜ ਵਿੱਚ ਇੱਕ ਲੜਕੀ ਦਾ ਪੈਰ ਫਿਸਲ ਗਿਆ ਅਤੇ ਉਹ ਟਾਂਗਰੀ ਨਦੀ ਵਿੱਚ ਡਿੱਗ ਗਈ। ਜਿਸਨੂੰ ਬਚਾਉਣ ਲਈ ਦੂਜੀ ਲੜਕੀ ਵੀ ਨਦੀ ਵਿੱਚ ਡਿੱਗ ਗਈ।

ਉਨ੍ਹਾਂ ਦੇ ਦਾਦਾ ਨੇ ਦੋਹਾਂ ਪੋਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕਿਆ। ਤੇ ਦੋਹੇਂ ਕੁੜੀਆਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਈਆਂ।ਇਸ ਤੋਂ ਬਾਅਦ ਗੋਤਾਂਖੋਰਾਂ (Divers) ਨੇ ਇੱਕ ਬੱਚੀ ਦੀ ਲਾਸ਼ ਬਰਾਮਦ ਕਰ ਲਈ ਅਤੇ ਦੂਜੀ ਦੀ ਹਾਲੇ ਭਾਲ ਜਾਰੀ ਹੈ। ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ।

ਸਰਹੱਦੀ ਪਿੰਡ ਢਾਣੀ ਸਾਧਾ ਸਿੰਘ ‘ਚ 11 ਸਾਲਾ ਬੱਚੇ ਦੀ ਮੌ ਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਬੂਟਾ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹੜ੍ਹ ਨੇ ਉਨ੍ਹਾਂ ਦੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਉਨ੍ਹਾਂ ਦੀਆਂ ਫ਼ਸਲਾਂ ਵੀ ਬਰਬਾਦ ਹੋ ਗਈਆਂ ਹਨ ਅਤੇ ਉਨ੍ਹਾਂ ਦੇ ਘਰਾਂ ਨੂੰ ਵੀ ਖ਼ਤਰਾ ਹੈ। ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਸਮੇਤ ਸਾਰੇ ਪਰਿਵਾਰਕ ਮੈਂਬਰ ਚਿੰਤਾ ‘ਚ ਰਹਿ ਰਹੇ ਹਨ। ਇਸੇ ਚਿੰਤਾ ਕਾਰਨ ਉਸ ਦੇ ਭਤੀਜੇ ਬੂਟਾ ਸਿੰਘ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਹ ਹੇਠਾਂ ਡਿੱਗ ਪਿਆ।

ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਸੰਭਾਲਿਆ ਪਰ ਉਸ ਦੀ ਮੌਕੇ ‘ਤੇ ਹੀ ਮੌ ਤ ਹੋ ਗਈ।ਉੱਧਰ ਦੁੱਧ ਦੀ ਸੇਵਾ ਕਰਨ ਵਾਸਤੇ ਜਾ ਰਹੇ ਇੱਕ ਵਿਅਕਤੀ ਦਾ ਸੜਕ ਤੋਂ ਪੈਰ ਤਿਲਕ ਗਿਆ ਜਿਸ ਕਾਰਨ ਉਸਦੀ ਡੂੰਘੇ ਪਾਣੀ ਚ ਜਾਂ ਡਿੱਗਾ ਕਰਕੇ ਮੌ ਤ ਹੋ ਗਈ। ਮੌਕੇ ਤੇ ਮੌਜੂਦ ਬੀਡੀਪੀਓ ਵੱਲੋਂ ਆਪਣੀ ਨਿੱਜੀ ਕਾਰ ਦੇ ਵਿੱਚ ਪਾ ਕੇ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸਦੀ ਜਾਨ ਨਹੀਂ ਬਚ ਸਕੀ। ਮ੍ਰਿਤਕ ਵਿਅਕਤੀ ਫਾਜਿਲਕਾ ਦੇ ਪਿੰਡ ਘੂਰਕਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *