ਤੜਕਸਾਰ Ram-Leela ਦੀ ਸਟੇਜ ਨੂੰ ਲਗਾਈ ਅੱਗ, Ram-Leela ਕਰਨ ਵਾਲੇ ਨੌਜਵਾਨ ਸੁੱਤੇ ਪਏ ਸੀ ਸਟੇਜ ’ਤੇ, ਦੇਖੋ ਕੀ ਬਣਿਆ

Uncategorized

 ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਸਥਿਤ ਪ੍ਰਸਿੱਧ ਕਸਬਾ ਰਈਆ ਵਿੱਚ ਕਿਸੇ ਅਣਪਛਾਤੇ ਵਿਅਕਤੀ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਰਈਆ ਵਿੱਚ ਰਾਮ ਲੀਲਾ ਕਮੇਟੀ (Ram Leela Committee in Raya) ਵੱਲੋਂ ਕਰਵਾਈ ਜਾ ਰਹੀ ਸ਼੍ਰੀ ਰਾਮ ਲੀਲਾ ਦੀ ਸਟੇਜ਼ ‘ਤੇ ਅੱਜ ਵੀਰਵਾਰ ਤੜਕਸਾਰ 4 ਵਜੇ ਦੇ ਕਰੀਬ ਕਥਿਤ ਤੌਰ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾ ਦਿੱਤੀ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਸਟੇਜ ਉੱਤੇ ਲੱਗੇ ਪਰਦੇ, ਮੈਟ, ਚਾਦਰਾਂ ਆਦਿ ਸਾਮਾਨ ਨੂੰ ਆਪਣੀ ਲਪੇਟ ਵਿੱਚ ਲੈਅ ਲਿਆ।

 ਇਸ ਦੌਰਾਨ ਸਟੇਜ ਉੱਤੇ ਸੁੱਤੇ ਕਰੀਬ ਸੱਤ-ਅੱਠ ਲੋਕਾਂ ਨੂੰ ਜਦੋਂ ਕੁੱਝ ਸੜਨ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਦੇਖਿਆ ਕਿ ਸਟੇਜ ਨੂੰ ਅੱਗ ਲੱਗ ਚੁੱਕੀ ਸੀ, ਜਿਸ ਤੋਂ ਬਾਅਦ ਹਫ਼ੜਾ-ਦਫ਼ੜੀ ਦੌਰਾਨ ਨੌਜਵਾਨਾਂ ਵੱਲੋਂ ਮੁਸਤੈਦੀ ਨਾਲ ਅੱਗ ਉੱਤੇ ਕਾਬੂ ਪਾਇਆ (Got the fire under control) ਗਿਆ। ਜਾਣਕਾਰੀ ਸਾਂਝੇ ਕਰਦਿਆਂ ਸ਼੍ਰੀ ਰਾਮ ਲੀਲਾ ਕਮੇਟੀ ਰਈਆ ਦੇ ਪ੍ਰਧਾਨ ਬਰਿੰਦਰ ਗੋਰੀ ਨੇ ਦੱਸਿਆ ਕਿ ਰਾਤ ਰਾਮ ਲੀਲਾ ਦੀ ਸਮਾਪਤੀ ਤੋਂ ਬਾਅਦ ਉਹ ਅਤੇ ਬਾਕੀ ਦੇ ਪਾਤਰ ਕਰੀਬ ਤਿੰਨ ਵਜੇ ਸੌਂ ਗਏ। ਇਸ ਦੌਰਾਨ ਕਰੀਬ ਚਾਰ ਵਜੇ ਅਚਾਨਕ ਕੁੱਝ ਜਲਣ ਦੀ ਬਦਬੂ ਆਉਣ ਉੱਤੇ ਉਨ੍ਹਾਂ ਦੇਖਿਆ ਕਿ ਸਟੇਜ ਉੱਤੇ ਅੱਗ ਲੱਗ ਚੁੱਕੀ ਹੈ। ਇਸ ਦੌਰਾਨ ਸਟੇਜ ਦੇ ਕਲਾਕਾਰਾਂ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ।
ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਅੱਗ ਨਾਲ ਮਾਲੀ ਨੁਕਸਾਨ ਜ਼ਰੂਰ ਹੋਇਆ ਪਰ ਪ੍ਰਮਾਤਮਾ ਦੀ ਕਿਰਪਾ ਸਦਕਾ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਸਟੇਜ ਦਾ ਸਮਾਨ ਸੜ ਜਾਣ ਕਾਰਨ ਕਰੀਬ 50 ਹਜ਼ਾਰ ਰੁਪਏ ਦਾ ਨੁਕਸਾਨ (Loss of 50 thousand rupees) ਹੋਇਆ ਹੈ। ਇਸ ਸਬੰਧੀ ਤੜਕਸਾਰ ਸ਼੍ਰੀ ਰਾਮ ਲੀਲਾ ਕਮੇਟੀ ਰਈਆ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਿਸ ਵੀ ਵਿਅਕਤੀ ਵੱਲੋਂ ਕਥਿਤ ਤੌਰ ਉੱਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕਮੇਟੀ ਮੈਂਬਰ ਅਨੁਸਾਰ ਪੁਲਿਸ ਵੱਲੋਂ ਮਾਮਲੇ ਵਿੱਚ ਬਾਰੀਕੀ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

 

Leave a Reply

Your email address will not be published. Required fields are marked *