ਭੈਣ ਦੇ ਵਿਆਹ ਲਈ ਛੁੱਟੀ ਆਏ ਫੌਜੀ ਨਾਲ ਵਾਪਰਿਆ ਹਾਦਸਾ, ਦਰਖ਼ਤ ਨਾਲ ਟਕਰਾਈ ਕਾਰ

Uncategorized

ਅੱਜ ਤਕਰੀਬਨ 06:30 ਵਜੇ ਦੇ ਕਰੀਬ ਕਸਬਾ ਹਰਿਆਣਾ ਮੇਨ ਰੋਡ ਨੇੜੇ ਮੱਲਣ ਦਾ ਆਰਾ ਵਿਖੇ ਗੱਡੀ ਨੰਬਰ ਪੀਬੀ 08-ਈਡਵਯੂ-1212 ਮਹਿੰਦਰਾ ਐਕਸ ਯੂ ਵੀ ਦੀ ਸਫੈਦੇ ਨਾਲ ਜਬਰਦਸਤ ਟੱਕਰ ਹੋ ਜਾਣ ਨਾਲ ਦੋ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਜਾਣ ਤੇ ਦੋ ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਇਕੱਤਰ ਜਾਣਕਾਰੀ ਮੁਤਾਬਕ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਕਟੋਚ ਨੇ ਦੱਸਿਆ

ਉਹ ਪਿੰਡ ਸੈਚ ਥਾਣਾ ਸਦਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ । ਬੀਤੀ ਰਾਤ ਮੇਰੀ ਲੜਕੀ ਸਪਨਾ ਕਟੋਚ ਦਾ ਵਿਆਹ ਵਿਕਰਮ ਪੈਲੇਸ ‘ਚ ਸੀ। ਸਵੇਰੇ ਮੇਰਾ ਲੜਕਾ ਤੇ ਮੇਰਾ ਪਰਿਵਾਰ ਗੱਡੀ ‘ਚ ਸਵਾਰ ਹੋ ਕੇ ਬੇਟੀ ਦੀ ਡੋਲੀ ਵਾਲੀ ਕਾਰ ਨਾਲ ਉਸਦੇ ਸਹੁਰਾ ਪਰਿਵਾਰ ਪਿੰਡ ਉਮਰਪੁਰ ਥਾਣਾ ਮੁਕੇਰੀਆ ਜਾ ਰਹੇ ਸੀ ਤੇ ਮੈਂ ਵੀ ਆਪਣੀ ਗੱਡੀ ‘ਚ ਸਵਾਰ ਹੋ ਕੇ ਉਨ੍ਹਾਂ ਦੇ ਪਿੱਛੇ ਜਾ ਰਿਹਾ ਸੀ ਤਾਂ ਜਦ ਉਨ੍ਹਾਂ ਦੀ ਗੱਡੀ ਹਰਿਆਣਾ ਨਜ਼ਦੀਕ ਪਹੁੰਚੀ ਤਾਂ

ਅੱਗੇ ਅਚਾਨਕ ਅਵਾਰਾ ਪਸ਼ੂ ਆ ਜਾਣ ਕਾਰਨ ਗੱਡੀ ਦਾ ਸਤੁੰਲਨ ਵਿਗੜ ਗਿਆ ਤੇ ਗੱਡੀ ਸਫੇਦੇ ‘ਚ ਜਾ ਟਕਰਾਈ ਜਿਸ ਕਾਰਨ ਮੇਰਾ ਪੁੱਤਰ ਸਾਹਿਲ ਕਟੋਚ ਤੇ ਮੇਰੇ ਪਿਤਾ ਰੋਸ਼ਨ ਲਾਲ ਦੀ ਮੌਕੇ ‘ਤੇ ਮੌਤ ਹੋ ਗਈ । ਮੇਰੀ ਮਾਤਾ ਵੇਦ ਕੁਮਾਰੀ ਤੇ ਮੇਰਾ ਭਾਣਜਾ ਯੁਵਰਾਜ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ।ਜਿਨਾਂ ਨੂੰ ਮੈਂ ਰਾਹਗੀਰਾਂ ਦੀ ਮਦਦ ਨਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਤੇ ਜਿਥੇ ਡਾਕਟਰਾਂ ਵੱਲੋਂ ਮੇਰੇ ਭਾਣਜੇ ਯੁਵਰਾਜ ਨੂੰ ਜਲੰਧਰ ਰੈਫਰ ਕਰ ਦਿਤਾ ਗਿਆ ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *