2 ਦਿਨ ਪਵੇਗਾ ਭਾਰੀ ਮੀਂਹ, ਪੰਜਾਬ ‘ਚ ਮੁੜ ਹੋਵੇਗੀ ਠੰਢ, ਅਜੇ ਨਾ ਸਾਂਭਿਓ ਮੋਟੀਆਂ ਚਾਦਰਾਂ

ਪੰਜਾਬ ਦੇ ਵਿੱਚ ਆਉਂਦੀ 10 ਅਤੇ 11 ਮਾਰਚ ਨੂੰ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਹੈ ਕਿ…

ਲੁਧਿਆਣਾ, ਰਜਿੰਦਰ ਅਰੌੜਾ

ਪੰਜਾਬ ਦੇ ਵਿੱਚ ਆਉਂਦੀ 10 ਅਤੇ 11 ਮਾਰਚ ਨੂੰ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਹੈ ਕਿ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਅਜਿਹਾ ਮੌਸਮ ਬਣੇਗਾ ਪਰ ਇਹ ਜਿਆਦਾ ਮਜਬੂਤ ਨਹੀਂ ਹੈ। ਇਸ ਕਰਕੇ ਬੱਦਲਵਾਈ ਵਾਲਾ ਮੌਸਮ ਜਿਆਦਾ ਹੋਏਗਾ ਜਾਂ ਫਿਰ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ।

ਉਹਨਾਂ ਕਿਹਾ ਕਿ ਇਸ ਨਾਲ ਟੈਂਪਰੇਚਰ ਦੇ ਵਿੱਚ ਜਰੂਰ ਕੁਝ ਅਸਰ ਵੇਖਣ ਨੂੰ ਮਿਲ ਸਕਦਾ ਹੈ। ਪਿਛਲੇ ਸਾਲਾਂ ਦੇ ਆਂਕੜੇ ਦੱਸਦੇ ਹੋਏ ਉਹਨਾਂ ਨੇ ਦੱਸਿਆ ਕਿ ਇਸ ਵਾਰ ਵੀ ਟੈਂਪਰੇਚਰ ਫਰਵਰੀ ਮਹੀਨੇ ਦੇ ਵਿੱਚ ਆਮ ਨਾਲੋਂ ਕੁਝ ਜਿਆਦਾ ਰਹੇ ਹਨ। ਪਰ ਬਾਰਿਸ਼ ਪੈਣ ਦੇ ਨਾਲ ਅਸਰ ਜਰੂਰ ਹੁਣ ਵੇਖਣ ਨੂੰ ਮਿਲਿਆ ਹੈ। ਉਹਨਾਂ ਕਿਹਾ ਕਿ ਫਰਵਰੀ ਮਹੀਨੇ ਵਿੱਚ ਹਾਲਾਂਕਿ ਆਮ ਨਾਲੋਂ ਘੱਟ ਬਾਰਿਸ਼ ਰਹੀ ਹੈ। ਉਹਨਾਂ ਕਿਹਾ ਇਸੇ ਕਰਕੇ ਟੈਂਪਰੇਚਰ ਦੇ ਵਿੱਚ ਵੀ ਉਤਰਾ ਚੜਾ ਵੇਖਣ ਨੂੰ ਮਿਲ ਰਹੇ ਹਨ।

ਹਾਲਾਂਕਿ ਇਸ ਮੌਕੇ ਤੇ ਡਾਕਟਰ ਕੁਲਵਿੰਦਰ ਕੌਰ ਮੌਸਮ ਵਿਗਿਆਨੀ ਦਾ ਕਹਿਣਾ ਸੀ ਕਿ 10 ਅਤੇ 11 ਤਰੀਕ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ। ਹਾਲਾਂਕਿ ਇਸ ਦੌਰਾਨ ਸਿਰਫ ਹਲਕੀ ਬਾਰਿਸ਼ ਹੀ ਹੋਣ ਦੀ ਸੰਭਾਵਨਾ ਹੈ। ਜਿਸਦੇ ਨਾਲ ਕਿਸਾਨਾਂ ਨੂੰ ਕਾਸੀ ਲਾਭ ਮਿਲ ਸਕਦਾ ਹੈ। ਉਹਨਾਂ ਨੇ ਕਿਹਾ ਤਾਪਮਾਨ ਦੇ ਵਿੱਚ ਸਿਰਫ ਇੱਕ ਤੋਂ ਦੋ ਡਿਗਰੀ ਹੀ ਵਾਧਾ ਦਰਜ ਕੀਤਾ ਗਿਆ ਹੈ। ਜਿਸ ਦੇ ਨਾਲ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

Leave a Comment