ਇੱਕ ਮਹਿਲਾ ਦਾ ਟ੍ਰੈਫਿਕ ਪੁਲਿਸ ਨੇ ਕੱਟਿਆ 1.36 ਲੱਖ ਦਾ ਚਲਾਨ, ਸਕੂਟਰ ਵੀ ਕੀਤਾ ਜ਼ਬਤ

Uncategorized

ਇੱਕ ਮਹਿਲਾ ਰਾਈਡਰ ਨੂੰ ਟ੍ਰੈਫ਼ਿਕ ਨਿਯਮਾਂ ਨੂੰ ਉਲੰਘਣਾ ਕਰਨ  ’ਤੇ ਮੋਟਾ ਜੁਰਮਾਨਾ ਲਗਾਇਆ ਗਿਆ ਹੈ। ਮਹਿਲਾ ਟ੍ਰੈਫ਼ਿਕ ਉਲੰਘਣਾ ਵਿਚ ਬਿਨਾਂ ਹੈਲਮੇਟ ਪਾਏ ਇੱਕ ਸਕੂਟਰ ’ਤੇ ਤਿੰਨ ਯਾਤਰੀਆਂ ਨੂੰ ਲਿਜਾਂਦਾ ਦੇਖਿਆ ਗਿਆ। ਪੁਲਿਸ ਨੇ ਉਸ ਦਾ 1.36 ਲੱਖ ਰੁਪਏ ਦਾ ਚਲਾਨ ਕੀਤਾ ਹੈ।ਇੱਥੇ ਦਿਲਚਸਪ ਇਹ ਹੈ ਕਿ  ਇਹ ਰਕਮ ਉਸ ਦੀ ਹੌਂਡਾ ਐਕਟਿਵਾ ਦੀ ਕੀਮਤ ਤੋਂ ਕਿਤੇ ਜ਼ਿਆਦਾ ਵੱਧ ਹੈ। ਰਿਪੋਰਟ ਅਨੁਸਾਰ ਦੱਖਣ ਦੇ ਇੱਕ ਕੰਨੜ ਟੀਵੀ ਚੈਨਲ ਨੇ ਆਪਣੇ ਯੂਟਿਊਬ ਚੈਨਲ ’ਤੇ ਸੀਸੀਟੀਵੀ ਫੁਟੇਜ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤੁਹਾਨੂੰ ਇਹ ਜਾਣ ਕੇ

ਹੈਰਾਨੀ ਹੋਵੇਗੀ ਕਿ ਮਹਿਲਾ ਰਾਈਡਰ ਨੇ 270 ਵਾਰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਸ ਦਾ ਐਕਟਿਵਾ ਸਕੂਟਰ ਵੀ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਹੈ।ਰਿਪੋਰਟ ਅਨੁਸਾਰ ਨਿਯਮਾਂ ਦੀ ਉਲੰਘਣਾ ਵਿਚ ਬਿਨਾਂ ਹੈਲਮੇਟ ਸਵਾਰੀ ਕਰਨਾ, ਸੜਕ ਦੇ ਗ਼ਲਤ ਪਾਸੇ ਚਲਾਉਣਾ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨਾ ਅਤੇ ਇੱਥੋਂ ਤੱਕ ਕਿ ਟਰੈਫ਼ਿਕ ਸਿਗਨਲਾਂ ਨੂੰ ਤੋੜਨਾ ਸ਼ਾਮਲ ਹੈ। ਇਹ ਸਭ ਸ਼ਹਿਰ ਦੇ ਅੰਦਰ ਆਮ ਰੂਟ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਿਆ।

ਇਨ੍ਹਾਂ ਉਲੰਘਣਾਵਾਂ ’ਤੇ ਲਗਾਏ ਗਏ ਭਾਰੀ ਜੁਰਮਾਨੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਵਿਰੁੱਧ ਸਖ਼ਤ ਚਿਤਾਵਨੀ ਵਜੋਂ ਲਾਏ ਹਨ। ਇਹ ਸੀਸੀਟੀਵੀ ਨਿਗਰਾਨੀ ਦੇ ਮਹੱਤਵ ਨੂੰ ਵੀ ਉਜਾਗਰ ਕਰਦੀ ਹੈ, ਜਿਸ ਨੂੰ ਬਹੁਤ ਸਾਰੇ ਮਹਾਨਗਰਾਂ ਦੁਆਰਾ ਅਪਣਾਇਆ ਗਿਆ ਹੈ, ਤਾਂ ਜੋ ਟ੍ਰੈਫ਼ਿਕ ਦੀ ਸਥਿਤੀ ਉਤੇ ਨਜ਼ਰ ਰੱਖੀ ਜਾ ਸਕੇ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਲਈ ਸੜਕਾਂ ’ਤੇ ਟ੍ਰੈਫ਼ਿਕ ਅਧਿਕਾਰੀਆਂ ਦੀ ਗੈਰ-ਮੌਜੂਦਗੀ ‘ਚ ਵੀ ਡਿਜੀਟਲ ਸਾਧਨਾਂ ਰਾਹੀਂ ਜੁਰਮਾਨੇ ਕੀਤੇ ਜਾ ਸਕਣ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *