Canada ’ਚ ਰਫਿਊਜ਼ੀ ਬਣਨ ਲੱਗੇ ਕੌਮਾਂਤਰੀ ਸਟੂਡੈਂਟ

Uncategorized

ਪਿਛਲੇ ਲੰਬੇ ਅਰਸੇ ਤੋਂ ਕੈਨੇਡਾ ਪੰਜਾਬੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਏ, ਜਿਸ ਦੇ ਚਲਦਿਆਂ ਬਹੁਤ ਸਾਰੇ ਨੌਜਵਾਨਾਂ ਵੱਲੋਂ ਕੈਨੇਡਾ ਜਾਣ ਲਈ ਸਿੱਧੇ ਅਸਿੱਧੇ ਹਰ ਤਰੀਕੇ ਵਰਤੇ ਜਾ ਰਹੇ ਨੇ। ਮੌਜੂਦਾ ਸਮੇਂ ਵੱਡੀ ਗਿਣਤੀ ’ਚ ਵਿਦਿਆਰਥੀਆਂ ਵੱਲੋਂ ਭਾਰਤ ਵਿਚ ਖ਼ਤਰਾ ਹੋਣ ਦੀ ਗੱਲ ਆਖ ਕੇ ਰਫਿਊਜ਼ੀ ਦਾ ਦਾਅਵਾ ਕਰਕੇ ਸ਼ਰਨ ਮੰਗੀ ਜਾ ਰਹੀ ਐ, ਅਜਿਹਾ ਦਾਅਵਾ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ 4.5 ਗੁਣਾ ਵਾਧਾ ਦੇਖਣ ਨੂੰ ਮਿਲ ਰਿਹਾ ਏ।

ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਨੂੰ ਲੈ ਕੇ ਹੈਰਾਨੀਜਨਕ ਖ਼ੁਲਾਸਾ ਸਾਹਮਣੇ ਆ ਰਿਹਾ ਏ, ਜਿਸ ਵਿਚ ਕਿਹਾ ਜਾ ਰਿਹਾ ਏ ਕਿ ਵੱਡੀ ਗਿਣਤੀ ਵਿਚ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਰਫਿਊਜ਼ੀ ਸ਼ਰਨ ਲਈ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਨੇ। ਵਾਟਰਲੂ ਰੀਜ਼ਨ ਰਿਕਾਰਡ ਦੀ ਇਕ ਰਿਪੋਰਟ ਮੁਤਾਬਕ ਇਕੱਲੇ ਕਾਂਸਟੋਗਾ ਕਾਲਜ ਵਿਚ ਅਜਿਹੇ ਦਾਅਵੇ ਸਾਢੇ ਚਾਰ ਗੁਣਾ ਵਧ ਗਏ ਨੇ। ਸਾਲ 2022 ਵਿਚ 106 ਵਿਦਿਆਰਥੀਆਂ ਵੱਲੋਂ ਅਜਿਹੇ ਦਾਅਵੇ ਕੀਤੇ ਗਏ ਸੀ ਪਰ ਸਾਲ 2023 ਵਿਚ ਵਧ ਕੇ ਇਨ੍ਹਾਂ ਦੀ ਗਿਣਤੀ 450 ਹੋ ਗਈ ਐ।

ਦਰਅਸਲ ਕੈਨੇਡਾ ਵਿਚ ਜੇਕਰ ਕੋਈ ਸੰਸਥਾ ਕੈਨੇਡੀਅਨ ਕੌਮਾਂਤਰੀ ਸਿੱਖਿਆ ਪ੍ਰੋਗਰਾਮ ਦਾ ਪ੍ਰਤੀਕ ਰਹੀ ਐ ਤਾਂ ਉਹ ਐ ਕਿਚਨਰ ਵਿਚ ਕਾਂਸਟੋਗਾ ਕਾਲਜ,, ਜੋ ਟੋਰਾਂਟੋ ਤੋਂ ਕਰੀਬ 100 ਕਿਲੋਮੀਟਰ ਦੂਰ ਪੱਛਮ ਵਿਚ ਪੈਂਦਾ ਏ, ਜਿੱਥੇ ਪਿਛਲੇ ਤਿੰਨ ਸਾਲਾਂ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਨਾਮਜ਼ਦਗੀ ਵਿਚ ਸਭ ਤੋਂ ਤੇਜ਼ ਵਾਧਾ ਦੇਖਿਆ ਗਿਆ। ਸਾਲ 2021 ਵਿਚ ਇੱਥੇ 13 ਹਜ਼ਾਰ ਵਿਦਿਆਰਥੀ ਨਾਮਜ਼ਦ ਸਨ, ਜਿਨ੍ਹਾਂ ਦੀ ਗਿਣਤੀ ਸਾਲ 2023 ਵਿਚ ਵਧ ਕੇ 30 ਹਜ਼ਾਰ ਤੋਂ ਵੀ ਉਪਰ ਹੋ ਗਈ।

ਇਹ ਰਿਕਾਰਡ ਗਿਣਤੀ ਕੈਨੇਡਾ ਦੇ ਕਿਸੇ ਵੀ ਹੋਰ ਕਾਲਜ ਨੂੰ ਪਿੱਛੇ ਛੱਡਦਿਆਂ ਕੈਨੇਡਾ ਲਈ ਕਰੋੜਾਂ ਡਾਲਰ ਲੈ ਕੇ ਆਈ ਪਰ ਹੁਣ ਸਰਕਾਰ ਵੱਲੋਂ ਕੌਮਾਂਤਰੀ ਸਿੱਖਿਆ ਪ੍ਰੋਗਰਾਮ ’ਤੇ ਨਕੇਲ ਕੱਸਣ ਦੇ ਨਾਲ ਹੋਰ ਕਾਲਜਾਂ ਨੇ ਕਾਂਸਟੋਗਾ ਕਾਲਜ ’ਤੇ ਉਂਗਲਾਂ ਉਠਾਉਣੀਆਂ ਸ਼ੁਰੂ ਕਰ ਦਿੱਤੀਆ ਨੇ। ਇਸੇ ਤਣਾਅ ਵਿਚਕਾਰ ਕਾਂਸਟੋਗਾ ਦੇ ਪ੍ਰਧਾਨ ਅਤੇ ਉਤਰੀ ਓਂਟਾਰੀਓ ਸ਼ਹਿਰ ਸਾਲਟ ਸਟੀ ਮੈਰੀ ਵਿਚ ਸਾਲਟ ਕਾਲਜ ਦੇ ਉਨ੍ਹਾਂ ਦੇ ਹਮਅਹੁਦੇਦਾਰ ਵਿਚਾਲੇ ਤਿੱਖੀ ਅਤੇ ਜਨਤਕ ਬਹਿਸ ਹੋਈ, ਜਿਸ ਵਿਚ ਨੌਬਤ ਗਾਲੀ ਗਲੋਚ ਤੱਕ ਪਹੁੰਚ ਗਈ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *