ਕੁੱਤਿਆਂ ਨੇ ਨਾਕਾਮ ਕੀਤੀ ਚੋਰਾਂ ਦੀ ਕੋਸ਼ਿਸ਼, ਏਸੀ ਦਾ ਕੰਪਰੈਸ਼ਰ ਪੈਲੀਆਂ ਵਿੱਚ ਸੁੱਟ ਕੇ ਦੌੜੇ ਚੋਰ

Uncategorized

ਚੋਰਾਂ ਵੱਲੋਂ ਬੇਖੌਫ ਹੋ ਕੇ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਾਦੀਆਂ ਦੇ ਸਿਵਲ ਹਸਪਤਾਲ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕੋਸ਼ਿਸ਼ ਹਸਪਤਾਲ ਦੇ ਬਾਹਰ ਬੈਠੇ ਕੁੱਤਿਆਂ ਦੇ ਕਾਰਨ ਅਸਫਲ ਹੋ ਗਈ।ਕੁੱਤਿਆਂ ਨੇ ਭੌਂਕ ਭੌਂਕ ਕੇ ਆਪਣੇ ਮਾਲਕ ਚੌਕੀਦਾਰ ਨੂੰ ਜਗਾ ਲਿਆ ਤੇ  ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ਸਰਕਾਰੀ ਹਸਪਤਾਲ ਦਾ ਚੌਂਕੀਦਾਰ ਜਦੋਂ ਭੱਜ ਕੇ ਆਇਆ ਤਾਂ ਦੋ ਚੋਰ ਉਸ ਨੂੰ ਦੇਖ ਕੇ ਭੱਜ ਗਏ।

ਇੱਕ ਚੋਰ ਜਿਸ ਨੇ ਕਿ ਹਸਪਤਾਲ ਵਿੱਚੋਂ ਚੋਰੀ ਕੀਤਾ ਏਸੀ ਦਾ ਕੰਪੈਸ਼ਰ ਚੁੱਕਿਆ ਹੋਇਆ ਸੀ ਉਸਨੂੰ ਵੀ ਪੈਲੀਆਂ ਵਿੱਚ ਸੁੱਟ ਕੇ ਦੌੜ ਗਿਆ। ਚੌਂਕੀਦਾਰ ਨੇ ਹਸਪਤਾਲ ਦੇ ਅੰਦਰ ਜਾ ਕੇ ਦੇਖਿਆ ਕਿ ਚੋਰਾਂ ਵੱਲੋਂ ਖਿੜਕੀ ਦੀਆਂ ਗਰੀਲਾਂ ਦੀ ਵੀ ਤੋੜ ਭੰਨ ਕੀਤੀ ਹੋਈ ਸੀ। ਇਸ ਚੋਰੀ ਦੀ ਇਤਲਾਹ ਰਾਤ ਹੀ ਪੁਲਿਸ ਨੂੰ ਦੇ ਦਿੱਤੀ ਗਈ ਸੀ। ਜ਼ਿਕਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ਨੀਵਾਰ ਦੀ ਰਾਤ ਵੀ ਇੱਥੇ ਹੋਮਿਓਪੈਥਿਕ ਦੇ ਕਲੀਨਿਕ ਡਾਕਟਰ ਇਸਲਾਮ ਦੀ ਦੁਕਾਨ ਤੋਂ ਚੋਰਾਂ ਵੱਲੋਂ ਬੈਟਰਾਂ ਅਤੇ  55 ਹਜ਼ਾਰ ਦੀ ਨਗਦੀ ਚੋਰੀ ਕੀਤੀ ਗਈ ਸੀ।

ਪਰ ਅਜੇ ਤੱਕ ਚੋਰਾਂ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ। ਉੱਥੇ ਹੀ ਹਸਪਤਾਲ ਦੇ ਐਸਐਮਓ ਚੌਂਕੀਦਾਰ ਅਤੇ ਹੋਮੋਪੈਥਿਕ ਦੀ ਦੁਕਾਨ ਦੇ ਮਾਲਕ ਡਾਕਟਰ ਇਸਲਾਮ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਜਾਂ ਤਾਂ ਹਸਪਤਾਲ ਦੇ ਨਜ਼ਦੀਕ ਪੁਲਿਸ ਦਾ ਨਾਕਾ ਲਗਾਇਆ ਜਾਵੇ ਜਾਂ ਪੈਟਰੋਲਿੰਗ ਵਧਾਈ ਜਾਵੇ। ਜਦੋਂ ਇਸ ਬਾਰੇ ਥਾਣਾ ਕਾਦੀਆਂ ਦੇ ਐਸਐਚ ਓ ਗੁਰਵਿੰਦਰ ਸਿੰਘ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਤਾਂ ਇਸ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

 

Leave a Reply

Your email address will not be published. Required fields are marked *