100 ਰੁਪਏ ਬਚਾਉਣ ਦੇ ਚੱਕਰ ‘ਚ ਨਾ ਕਰੋ ਆਹ ਗਲਤੀ, ਦੇਖੋ ਕਿਵੇਂ ਹੋਇਆ ਵੱਡਾ ਨੁਕਸਾਨ

Uncategorized

ਰਾਤ ਢਾਈ ਵਜੇ ਨਡਾਲਾ-ਸੁਭਾਨਪੁਰ ਰੋਡ ‘ਤੇ ਗੁਰਾਇਆ ਜਿੰਮ ਨਡਾਲਾ ਦੇ ਸਾਹਮਣੇ ਬੱਜਰੀ ਨਾਲ ਭਰਿਆ ਟਰਾਲਾ ਪਲਟ ਗਿਆ। ਇਸ ਦੋਰਾਨ ਗਨੀਮਤ ਇਹ ਰਹੀ ਕਿ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦਿਆ ਟਰਾਲੇ ਦੇ ਡਰਾਈਵਰ ਸਰਵਨ ਸਿੰਘ ਵਾਸੀ ਜ਼ਿਲ੍ਹਾ ਮਾਨਸਾ ਨੇ ਦੱਸਿਆ ਕਿ ਅਸੀਂ ਗੱਡੀ ਦੇ ਮਾਲਕ ਪਿਰਥੀ ਸਿੰਘ ਵਾਸੀ ਪਿੰਡ ਮੂਸਾ, ਜ਼ਿਲ੍ਹਾ ਮਾਨਸਾ ਦੀ 18 ਚੱਕੀ

ਟਰਾਲਾ ਪੀਬੀ 03 ਏ.ਪੀ 8832 ਚਲਾਂਉਦੇ ਹਾਂ ਤੇ ਪਠਾਨਕੋਟ ਤੋਂ ਬੱਜਰੀ ਲੱਦ ਕੇ ਮਾਨਸਾ ਜਾ ਰਹੇ ਸੀ, ਜਦੋ ਰਾਤ ਤਕਰੀਬਨ ਢਾਈ ਕੁ ਵਜੇ ਉਕਤ ਜਗ੍ਹਾ ‘ਤੇ ਪੁੱਜੇ ਤਾਂ ਸਾਹਮਣੇ ਤੋਂ ਗਲਤ ਸਾਈਡ ਆ ਰਿਹਾ ਮੋਟਰਸਾਈਕਲ ,ਜਿਸ ਤੇ 2 ਵਿਆਕਤੀ ਸਵਾਰ ਸਨ, ਨੂੰ ਬਚਾਉਦੇ ਹੋਏ ਸੜਕ ਤੋਂ ਹੇਠਾ ਚਲ ਗਿਆ ਤੇ ਛੱਪੜ ਵਿੱਚ ਪਲਟ ਗਿਆ।ਉਹਨਾ ਦੱਸਿਆ ਕਿ ਵੈਸੇ ਤਾਂ ਬਚਾਅ ਹੈ ਪਰ ਗੱਡੀ ਬੁਰੀ ਤਰਾਂ ਨੁਕਸਾਨੀ ਗਈ ਹੈ।

ਜਿਕਰਯੋਗ ਹੈ ਕਿ ਟਰਾਲੇ ‘ਤੇ ਟਿੱਪਰ ਚਾਲਕ ਅਕਸਰ ਟੋਲ ਟੈਕਸ ਬਚਾਉਣ ਲਈ ਇਹਨਾਂ ਛੋਟੇ ਰਸਤਿਆਂ ‘ਤੇ ਗੱਡੀਆਂ ਪਾ ਲੈਂਦੇ ਹਨ ਤੇ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਤੋਂ ਇਲਾਵਾ ਐਸ.ਡੀ .ਐੱਮ ਭੁਲੱਥ ਵੱਲੋਂ ਵੀ ਸਵੇਰੇ 7 ਵਜੇ ਤੋ ਸ਼ਾਮ 7 ਵਜੇ ਤੱਕ ਸੁਭਾਨਪੁਰ ਤੋਂ ਬੇਗੋਵਾਲ ਤੱਕ ਇਹਨਾਂ ਟਰਾਲਿਆਂ ਦੀ ਆਮਦ ‘ਤੇ ਪਾਬੰਦੀ ਲੱਗੀ ਹੋਈ ਹੈ। ਪਰ ਫਿਰ ਵੀ ਇਹਨਾਂ ਦੀ ਆਮਦ ਸਾਰਾ ਦਿਨ ਰਹਿੰਦੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *