ਇਸ਼ਕ ‘ਚ ਅੰਨੀ ਔਰਤ ਨੇ ਆਪਣੇ ਤੋਂ ਪਰੇਂ ਕੀਤੇ 3 ਮਾਸੂਮ,ਘਰ ਬੁਲਾ ਲਿਆ ਆਸ਼ਿਕ਼!ਆਸ਼ਿਕ਼ ਨੂੰ ਭਰਾ ਦੱਸ ਕਰ ਗਈ ਗੰਦੀ ਕਰਤੂਤ

Uncategorized

ਪਿੰਡ ਮੋਰਠੀਕਰੀ ਤੋਂ 30 ਸਾਲਾ ਵਿਆਹੁਤਾ ਇਕ ਨੌਜਵਾਨ ਸਮੇਤ 11 ਦਿਨਾਂ ਤੋਂ ਤਿੰਨ ਬੱਚਿਆਂ ਨੂੰ ਛੱਡ ਕੇ ਲਾਪਤਾ ਹੈ। ਦੋ ਪੁੱਤਰਾਂ ਅਤੇ ਇਕ ਧੀ ਨਾਲ ਉਸਦਾ ਪਤੀ ਉਸ ਦੀ ਭਾਲ ਵਿਚ ਥਾਂ-ਥਾਂ ਭਟਕ ਰਿਹਾ ਹੈ। ਫੋਨ ’ਤੇ ਗੱਲ ਕਰਨ ਦੇ ਬਾਵਜੂਦ ਬੱਚਿਆਂ ਦੀ ਮਾਂ ਨੇ ਘਰ ਪਰਤਣ ਤੋਂ ਇਨਕਾਰ ਕਰ ਦਿੱਤਾ। ਮੁਬਾਰਕਪੁਰ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਤਨੀ ਨੇ ਪਤੀ ਦੀ ਗੈਰ-ਹਾਜ਼ਰੀ ਵਿਚ ਆਏ ਨੌਜਵਾਨ ਨੂੰ ਆਪਣਾ ਚਚੇਰਾ ਭਰਾ ਦੱਸਿਆ ਸੀ ਅਤੇ ਉਸ ਨੂੰ ਉਸ ’ਤੇ ਕੋਈ ਸ਼ੱਕ ਨਹੀਂ ਸੀ।

ਬਿਹਾਰ ਦੇ ਰਹਿਣ ਵਾਲੇ 32 ਸਾਲਾ ਦਲੀਪ ਸ਼ਰਮਾ ਨੇ ਦੱਸਿਆ ਕਿ ਉਹ ਕਾਰਪੇਂਟਰ ਦਾ ਕੰਮ ਕਰਦਾ ਹੈ। ਉਸ ਦਾ ਵਿਆਹ ਅਲਕਾ ਨਾਲ 2009 ’ਚ ਹੋਇਆ ਸੀ। ਦਲੀਪ ਦੇ 13 ਅਤੇ 9 ਸਾਲ ਦੇ ਦੋ ਬੇਟੇ ਅਤੇ 7 ਸਾਲ ਦੀ ਇਕ ਬੇਟੀ ਹੈ।ਦਲੀਪ ਮੁਤਾਬਕ ਉਹ 16 ਨਵੰਬਰ ਨੂੰ ਕੰਮ ਲਈ ਲੱਦਾਖ ਗਿਆ ਸੀ। ਬਾਅਦ ’ਚ 22 ਸਾਲਾ ਨੌਜਵਾਨ ਉਸ ਦੇ ਘਰ ਆਉਣ ਲੱਗਾ, ਜਿਸ ਨੂੰ ਉਸ ਦੀ ਪਤਨੀ ਨੇ ਪਿੰਡ ਦਾ ਰਹਿਣ ਵਾਲਾ ਆਪਣਾ ਚਚੇਰਾ ਭਰਾ ਪੰਕਜ ਦੱਸਿਆ।

ਉਹ ਪੰਕਜ ਨੂੰ ਜਾਣਦਾ ਸੀ, ਇਸ ਲਈ ਉਸ ’ਤੇ ਕੋਈ ਸ਼ੱਕ ਨਹੀਂ ਸੀ। 3 ਦਸੰਬਰ ਨੂੰ ਵਾਪਸ ਆਉਣ ’ਤੇ ਉਸ ਦੀ ਪਤਨੀ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਹ ਕੱਪੜੇ ਸਿਲਾਈ ਕਰਵਾਉਣ ਜਾ ਰਹੀ ਹੈ ਪਰ ਵਾਪਸ ਨਹੀਂ ਆਈ। ਬਾਅਦ ’ਚ ਸਥਾਨਕ ਲੋਕਾਂ ਤੋਂ ਪਤਾ ਲੱਗਾ ਕਿ ਰਿਜ਼ਵਾਨ ਨਾਂ ਦਾ ਨੌਜਵਾਨ ਘਰ ’ਚ ਆਉਂਦਾ ਰਹਿੰਦਾ ਸੀ, ਜਿਸ ਨੂੰ ਅਲਕਾ ਨੇ ਪੰਕਜ ਕਹਿ ਕੇ ਹਨੇਰੇ ’ਚ ਰੱਖਿਆ। ਚਾਰ ਦਿਨਾਂ ਬਾਅਦ ਪਤਨੀ ਨਾਲ

ਫੋਨ ’ਤੇ ਗੱਲ ਕੀਤੀ ਪਰ ਬੱਚਿਆਂ ਬਾਰੇ ਗੱਲ ਕਰਨ ’ਤੇ ਵੀ ਉਹ ਵਾਪਸ ਆਉਣ ਲਈ ਰਾਜ਼ੀ ਨਹੀਂ ਹੋਈ। ਬਾਅਦ ’ਚ ਉਸ ਦੇ ਨੰਬਰ ਦਾ ਖੁਲਾਸਾ ਉਸ ਦੇ ਬੇਟੇ ਦੇ ਸੈੱਲਫੋਨ ਤੋਂ ਰਿਜ਼ਵਾਨ ਨੂੰ ਕੀਤੀ ਪੇਮੈਂਟ ਰਾਹੀਂ ਹੋਇਆ। ਹਾਲਾਂਕਿ ਅਲਕਾ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਹੈ ਪਰ ਰਿਜ਼ਵਾਨ ਨੇ ਉਸ ਨੂੰ ਅਤੇ ਪੁਲਸ ਨੂੰ ਦੱਸਿਆ ਹੈ ਕਿ ਦੋਵਾਂ ਨੇ ਕੋਰਟ ਮੈਰਿਜ ਕਰਵਾ ਲਈ ਹੈ।ਦਲੀਪ ਦਾ ਦੋਸ਼ ਹੈ ਕਿ ਰਿਜ਼ਵਾਨ ਨੇ ਕਿਸੇ ਮੁਸਲਿਮ ਇਲਮ ਦੀ ਮਦਦ ਲੈ ਕੇ ਉਸਦੀ ਪਤਨੀ ਨੂੰ ਵੱਸ ਵਿਚ ਕੀਤਾ ਹੈ। ਉਸ ਨੇ ਇਸ ਨੂੰ ਲਵ ਜੇਹਾਦ ਨਾਲ ਜੁੜਿਆ ਮਾਮਲਾ ਦੱਸਿਆ। ਉਹ ਵਾਰ-ਵਾਰ

ਮੁਬਾਰਕਪੁਰ ਪੁਲਸ ਕੋਲ ਉਸ ਦੀ ਪਤਨੀ ਨੂੰ ਉਸਦੇ ਬੱਚਿਆਂ ਕੋਲ ਵਾਪਸ ਲਿਆਉਣ ਲਈ ਤਰਲੇ ਕਰ ਰਿਹਾ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਲਕਾ ਅਤੇ ਰਿਜ਼ਵਾਨ ਨਾਲ ਗੱਲ ਹੋਈ ਸੀ। ਉਸ ਨੇ ਆਪਣੇ ਆਪ ਨੂੰ ਲੁਧਿਆਣਾ ਵਿਚ ਦੱਸਿਆ ਹੈ। ਦੋਵਾਂ ਨੂੰ ਸ਼ਨੀਵਾਰ ਜਾਂਚ ’ਚ ਸ਼ਾਮਲ ਹੋਣ ਲਈ ਪੁਲਸ ਚੌਕੀ ਬੁਲਾਇਆ ਗਿਆ ਹੈ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *