ਜੱਦ ਪੁੱਤ ਤੁਰ ਜਾਣ ਜਹਾਨੋ ਮਾਂਵਾਂ ਜਿਉਂਦੇ ਜੀਅ ਮ;ਰ ਜਾਂਦੀਆਂ ਨੇ,ਦੇਸ਼ ਦੀ ਸੇਵਾ ਕਰਦਾ ਫੌਜੀ ਜਵਾਨ ਸ਼ਹੀਦ ਹੋ ਗਿਆ

Uncategorized

ਬਟਾਲਾ ਨੇੜਲੇ ਪਿੰਡ ਮਸਾਣੀਆਂ ਦਾ ਪਰਿਵਾਰ ਜੋ ਤਿੰਨ ਪੀੜ੍ਹੀਆਂ ਤੋਂ ਦੇਸ਼ ਦੀ ਸੇਵਾ ਕਰਦੇ ਭਾਰਤੀ ਫ਼ੌਜ ‘ਚ ਨੌਕਰੀ ਕਰ ਰਿਹਾ ਹੈ, ਦੇ ਪੁੱਤ ਦੀ ਹੈਦਰਾਬਾਦ ‘ਚ ਡਿਊਟੀ ਦੌਰਾਨ ਹਾਦਸੇ ‘ਚ ਮੌਤ ਹੋ ਗਈ, ਉਥੇ ਹੀ ਜਿਵੇਂ ਹੀ ਪਿੰਡ ਅਤੇ ਪਰਿਵਾਰ ਨੂੰ ਫ਼ੌਜੀ ਜਵਾਨ ਰਾਜਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਜਿਵੇਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੋਵੇ। ਫ਼ੌਜੀ ਰਾਜਿੰਦਰ ਸਿੰਘ ਪਿੱਛੇ ਮਾਂ, ਪਤਨੀ ਅਤੇ 2 ਬੱਚੇ ਛੱਡ ਗਿਆ। ਅੱਜ ਜਦੋਂ ਰਾਜਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ ਅਤੇ

ਪਿੰਡ ਤੇ ਇਲਾਕਾ ਵਾਸੀਆਂ ਦੀਆਂ ਅੱਖਾਂ ਵੀ ਨਮ ਸਨ। ਉਥੇ ਹੀ ਅੰਤਿਮ ਵਿਦਾਇਗੀ ਮੌਕੇ ਪੂਰੇ ਇਲਾਕੇ ਦੇ ਲੋਕ ਇਕੱਠੇ ਹੋਏ ਅਤੇ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਹੋਇਆ।ਅੱਜ ਜਿਵੇਂ ਹੀ ਸ਼ਹੀਦ ਰਾਜਿੰਦਰ ਸਿੰਘ ਦੀ ਤਿਰੰਗੇ ਵਿੱਚ ਲਪੇਟੀ ਹੋਈ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਹਰ ਪਿੰਡ ਵਾਸੀ ਦੀਆਂ ਅੱਖਾਂ ਨਮ ਹੋ ਗਈਆਂ। ਪਰਿਵਾਰ ‘ਚ ਧੀ, ਪੁੱਤ, ਪਤਨੀ, ਮਾਂ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਬੁਰਾ ਹਾਲ ਸੀ ਅਤੇ ਫ਼ੌਜੀ ਰਾਜਿੰਦਰ ਸਿੰਘ ਦੇ ਭਰਾ ਅਤੇ ਪਤਨੀ ਨੇ ਦੱਸਿਆ

ਕਿ ਬੀਤੇ 2 ਮਹੀਨੇ ਪਹਿਲਾਂ ਉਹ ਛੁੱਟੀ ਕਟ ਕੇ ਵਾਪਸ ਆਪਣੀ ਯੂਨਿਟ ਹੈਦਰਾਬਾਦ ਗਏ ਸੀ ਅਤੇ ਪਰਿਵਾਰ ਨਾਲ ਵੀ ਕੁਝ ਦਿਨ ਪਹਿਲਾਂ ਫੋਨ ‘ਤੇ ਗੱਲ ਹੋਈ ਸੀ ਪਰ ਉਨ੍ਹਾਂ ਨੂੰ ਬੀਤੀ ਕੱਲ੍ਹ ਸਵੇਰ ਯੂਨਿਟ ਤੋਂ ਫੋਨ ਆਇਆ ਕਿ ਰਾਜਿੰਦਰ ਸਿੰਘ ਦੀ ਇਕ ਹਾਦਸੇ ‘ਚ ਗੋਲ਼ੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਏ ਹਨ ਅਤੇ ਕੁਝ ਸਮੇਂ ਬਾਅਦ ਫੋਨ ਆਇਆ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।ਉਥੇ ਹੀ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਜਿੰਦਰ ਮਿਲਣਸਾਰ ਅਤੇ ਖੁਸ਼ਦਿਲ ਸੁਭਾਅ ਦਾ ਮਾਲਕ ਸੀ ਅਤੇ ਹਰ ਕਿਸੇ ਦੀ ਮਦਦ ਕਰਦਾ ਸੀ। ਪਰਿਵਾਰ ‘ਚ ਫ਼ੌਜ ਦੀ ਨੌਕਰੀ ਕਰਦੇ ਤੀਸਰੀ ਪੀੜ੍ਹੀ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰ ਸਿੰਘ ਦੇਸ਼ ਦੀ ਸੇਵਾ ਕਰਦਾ ਸ਼ਹੀਦ ਹੋਇਆ ਹੈ, ਇਹ ਮਾਣ ਵੀ ਹੈ ਪਰ ਉਸ ਦੇ ਜਾਣ ਦਾ ਘਾਟਾ ਕਦੇ ਪੂਰਾ ਨਹੀਂ ਹੋਣ ਵਾਲਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *