ਸਕੇ ਭਰਾ ਦੇ ਖੁਲਾਸੇ ਸੁਣ ਉੱਡਣਗੇ ਹੋਸ਼…ਪਹਿਲਾਂ ਫ਼ੋਨ ਪਿੱਛੇ ਹੋਈ ਸੀ

Uncategorized

ਖਰੜ ਦੀ ਗਲੋਬਲ ਸਿਟੀ ਅੰਦਰ ਵਾਪਰੇ ਤੀਹਰੇ ਕਤਲ ਕਾਂਡ ਸਬੰਧੀ ਪੁਲਸ ਰਿਮਾਂਡ ’ਤੇ ਚੱਲ ਰਹੇ ਮੁੱਖ ਮੁਲਜ਼ਮ ਲਖਵੀਰ ਸਿੰਘ ਉਰਫ਼ ਲੱਖਾ ਨੇ ਪੁੱਛਗਿੱਛ ਦੌਰਾਨ ਕਈ ਅਹਿਮ ਖ਼ੁਲਾਸੇ ਕੀਤੇ ਹਨ। ਜਿਸ ਤੋਂ ਜ਼ਾਹਿਰ ਹੈ ਕਿ ਨਾ ਸਿਰਫ਼ ਉਕਤ ਮੁਲਜ਼ਮ ਹੀ ਨਹੀਂ ਸਗੋਂ ਉਸ ਦਾ ਇਸ ਵਾਰਦਾਤ ’ਚ ਹਮਰਾਜ਼ ਫ਼ਰਾਰ ਚੱਲ ਰਿਹਾ ਦੂਸਰਾ ਸਾਥੀ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਬੰਟੀ ਉਰਫ਼ ਰਾਮ ਸਰੂਪ ਵੀ ਅਪਰਾਧਿਕ ਕਿਸਮ ਦਾ ਵਿਅਕਤੀ ਰਹਿ ਚੁੱਕਾ ਹੈ। ਪੁਲਸ ਵੱਲੋਂ ਜਿੱਥੇ ਲੱਖੇ ਕੋਲੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਮੁਲਜ਼ਮ ਦੀ ਭਾਲ ਵੀ ਲਗਾਤਾਰ ਕੀਤੀ ਜਾ ਰਹੀ ਹੈ।

ਭਰਾ ਸਣੇ ਉਸ ਦੇ ਪਰਿਵਾਰ ਨੂੰ ਕਤਲ ਕਰਨ ਵਾਲੇ ਲੱਖੇ ਨੇ ਪਹਿਲਾਂ ਵੀ ਘਰ ’ਚੋਂ ਚੋਰੀ ਕੀਤੇ ਸਨ 18 ਲੱਖ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਪਿਛਲੇ ਸਾਲ ਜਦੋਂ ਉਸ ਦਾ ਭਰਾ ਸਤਵੀਰ ਸਿੰਘ ਖਰੜ ਦੀ ਗਲੋਬਲ ਸਿਟੀ ਅੰਦਰ ਘਰ ਬਣਾ ਰਿਹਾ ਸੀ ਤਾਂ ਇਸੇ ਦੌਰਾਨ ਉਸ ਨੇ ਘਰ ’ਚ ਰੱਖੇ 18 ਲੱਖ ਰੁਪਏ ਚੋਰੀ ਕੀਤੇ ਸਨ। ਘਰੋਂ ਇੰਨੀ ਵੱਡੀ ਰਕਮ ਚੋਰੀ ਹੋਣ ਦਾ ਪਤਾ ਲੱਗਦਿਆਂ ਹੀ ਘਰਦਿਆਂ ਵੱਲੋਂ ਪਹਿਲਾਂ ਤਾਂ ਆਪਣੇ ਪੱਧਰ ’ਤੇ ਭਾਲ ਜਾਰੀ ਰੱਖੀ ਗਈ ਪਰ ਕੋਈ ਸੁਰਾਗ ਨਾ ਮਿਲਣ ਪਿੱਛੋਂ ਜਦੋਂ ਉਨ੍ਹਾਂ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਤਾਂ ਲਖਵੀਰ ਸਿੰਘ ਡਰ ਗਿਆ, ਜਿਸ ’ਤੇ ਉਸ ਨੇ ਖ਼ੁਦ ਆਪਣੇ ਘਰਦਿਆਂ ਦੇ ਸਾਹਮਣੇ ਇਸ ਗੱਲ ਦਾ ਖ਼ੁਲਾਸਾ ਕਰ ਦਿੱਤਾ

ਕਿ ਇਹ ਰਕਮ ਉਸ ਨੇ ਹੀ ਚੋਰੀ ਕੀਤੀ ਸੀ ਅਤੇ ਖਰੜ ਅੰਦਰ ਕਿਰਾਏ ’ਤੇ ਲਏ ਇਕ ਕਮਰੇ ਵਿਚ ਰੱਖੀ ਹੋਈ ਹੈ। ਘਰਦਿਆਂ ਵੱਲੋਂ ਦਬਾਅ ਪਾਏ ਜਾਣ ’ਤੇ ਅਖੀਰ ਉਸ ਨੇ 18 ਲੱਖ ਰੁਪਏ ਦੀ ਰਕਮ ’ਚੋਂ ਡੇਢ ਲੱਖ ਰੁਪਏ ਦਾ ਇਕ ਮੋਬਾਇਲ ਖ਼ਰੀਦ ਕੇ ਬਾਕੀ ਰਕਮ ਆਪਣੇ ਘਰਦਿਆਂ ਨੂੰ ਵਾਪਸ ਕਰ ਦਿੱਤੀ ਸੀ। ਉਸ ਦੀ ਇਸ ਹਰਕਤ ਕਾਰਨ ਉਸ ਦੇ ਮਾਪੇ, ਭਰਾ ਸਤਵੀਰ ਸਿੰਘ ਅਤੇ ਭਰਜਾਈ ਅਮਨਦੀਪ ਕੌਰ ਕਾਫ਼ੀ ਖ਼ਫ਼ਾ ਹੋਏ ਸਨ ਕਿਉਂਕਿ ਲਖਵੀਰ ਇਸੇ ਦੌਰਾਨ ਸ਼ਰਾਬ ਪੀਣ ਦਾ ਆਦੀ ਹੋ ਚੁੱਕਾ ਸੀ, ਜੋ ਆਪਣੇ ਘਰਦਿਆਂ ਦੇ ਕਹਿਣ ’ਤੇ ਵੀ ਕੋਈ ਕੰਮਕਾਰ ਨਹੀਂ ਕਰਦਾ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *