ਮੋਬਾਈਲ ਫੋਨ ਲਈ ਪਾਗਲਪਨ ਦੀ ਹੱਦ ! ਟਾਇਲਟ ‘ਚ ਡਿੱਗ ਗਿਆ ਮੋਬਾਈਲ, ਮੁੰਡੇ ਨੇ ਨਿਗਲ ਲਿਆ ਜ਼ਹਿਰ

Uncategorized

ਮੋਬਾਈਲ ਫੋਨ ਲਈ ਪਾਗਲਪਨ ਦੀ ਹੱਦ ! ਟਾਇਲਟ ‘ਚ ਡਿੱਗ ਗਿਆ ਮੋਬਾਈਲ, ਮੁੰਡੇ ਨੇ ਨਿਗਲ ਲਿਆ ਜ਼ਹਿਰ

ਵੀਓਪੀ ਬਿਊਰੋ, ਫ਼ਾਜ਼ਿਲਕਾ : ਫ਼ਾਜ਼ਿਲਕਾ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ ਮੋਬਾਈਲ ਫ਼ੋਨ ਟਾਇਲਟ ਵਿਚ ਡਿੱਗਣ ‘ਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਫ਼ੋਨ ਲਈ ਇਸ ਕਦਰ ਪਾਗਲਪਨ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਜਾਣਕਾਰੀ ਮੁਤਾਬਕ ਉਕਤ ਨੌਜਵਾਨ ਪਿੰਡ ਬੰਨਵਾਲਾ ਹਨੁਵੰਤਾ ਵਿਖੇ ਇੱਟਾਂ ਦੇ ਭੱਠੇ ‘ਤੇ ਕੰਮ ਕਰਦਾ ਹੈ।

ਉਹ ਕੰਮ ਦੌਰਾਨ ਟਾਇਲਟ ਗਿਆ ਸੀ, ਜਿੱਥੇ ਉਹ ਫ਼ੋਨ ਚਲਾ ਰਿਹਾ ਸੀ। ਇਸ ਦੌਰਾਨ ਉਸ ਦਾ ਫ਼ੋਨ ਟਾਇਲਟ ਅੰਦਰ ਡਿੱਗ ਗਿਆ। ਨੌਜਵਾਨ ਇਸ ਗੱਲ ਤੋਂ ਇੰਨਾ ਦੁਖੀ ਹੋ ਗਿਆ ਕਿ ਉਸ ਨੇ ਜ਼ਹਿਰੀਲੇ ਪਦਾਰਥ ਦਾ ਸੇਵਨ ਕਰ ਲਿਆ ਗਿਆ। ਤਬੀਅਤ ਵਿਗੜਦੀ ਦੇਖ ਭੱਠਾ ਕਰਮਚਾਰੀਆਂ ਨੇ ਨੌਜਵਾਨ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ।

ਜਿੱਥੇ ਉਨ੍ਹਾਂ ਦਾ ਕਹਿਣਾ ਕਿ ਉਕਤ ਨੌਜਵਾਨ ਵੱਲੋਂ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ ਗਿਆ ਤੇ ਜ਼ਹਿਰੀਲੇ ਪਦਾਰਥ ਦਾ ਸੇਵਨ ਕਰ ਲਿਆ ਗਿਆ। ਇਸ ਤੋਂ ਬਾਅਦ, ਉਨ੍ਹਾਂ ਨੂੰ ਪਤਾ ਲੱਗਿਆ ਕਿ ਨੌਜਵਾਨ ਦਾ ਨਵਾਂ ਮੋਬਾਈਲ ਟਾਇਲਟ ਵਿਚ ਡਿੱਗ ਗਿਆ, ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ।

Leave a Reply

Your email address will not be published. Required fields are marked *