ਪਾਕਿਸਤਾਨ ਤੋਂ ਭਾਰਤ ਆਈ ਏਸ ਜਨਾਨੀ ਨੂੰ ਲੋਹੜੀ ਮੌਕੇ ਦੇਖੋ ਰੱਬ ਨੇ ਦਿੱਤਾ ਅਨਮੋਲ ਤੋਹਫ਼ਾ

Uncategorized

ਇਕ ਪਾਸੇ ਪਾਕਿਸਤਾਨ ਜਾਣ ਲਈ ਅਟਾਰੀ-ਵਾਹਗਾ ਬਾਰਡਰ ਪਾਰ ਕਰਨ ਦੀ ਮਾਨਸਿਕ ਪਰੇਸ਼ਾਨੀ ਅਤੇ ਦੂਜੇ ਪਾਸੇ ਪ੍ਰਸੂਤੀ ਦਰਦ ਕਾਰਨ ਪਾਕਿਸਤਾਨ ਤੋਂ ਆਈ ਮਹਿਵਿਸ਼ ਨੂੰ ਰੇਲਗੱਡੀ ਤੋਂ ਉਤਰਨਾ ਪਿਆ। ਦੋ ਧੀਆਂ ਦੀ ਮਾਂ ਮਹਿਵਿਸ਼ ਨੇ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਆਪਣੀ ਤੀਜੀ ਧੀ ਨੂੰ ਜਨਮ ਦਿੱਤਾ, ਜਦੋਂਕਿ ਉਸ ਦਾ ਪਤੀ ਸ਼ੋਏਬ ਰਾਈਨ ਸਰਹੱਦੋਂ ਪਾਰ ਉਸ ਦੀ ਉਡੀਕ ਕਰ ਰਿਹਾ ਸੀ। ਪਰਿਵਾਰ ਚਾਹੁੰਦਾ ਸੀ ਕਿ ਡਲੀਵਰੀ ਤੋਂ ਪਹਿਲਾਂ ਬੱਚੇ ਨੂੰ ਅਟਾਰੀ ਬਾਰਡਰ ਪਾਰ ਕਰਵਾ ਦਿੱਤਾ ਜਾਵੇ ਤਾਂ ਜੋ ਨਵਜੰਮਿਆ ਬੱਚਾ ਪਾਕਿਸਤਾਨ ਦਾ ਨਾਗਰਿਕ ਬਣ ਸਕੇ

ਪਰ ਅਜਿਹਾ ਨਹੀਂ ਹੋ ਸਕਿਆ। ਨਵਜੰਮੇ ਬੱਚੇ ਦਾ ਜਨਮ ਹਿੰਦੋਸਤਾਨ ਵਿਚ ਹੋਇਆ ।ਆਗਰਾ ਦੀ ਰਹਿਣ ਵਾਲੀ ਮਹਿਵਿਸ਼ ਦੇ ਪਰਿਵਾਰਕ ਮੈਂਬਰ ਹੁਣ ਹਸਪਤਾਲ ਤੋਂ ਉਸ ਦੀ ਛੁੱਟੀ ਦਾ ਇੰਤਜ਼ਾਰ ਕਰ ਰਹੇ ਹਨ, ਤਾਂ ਜੋ ਉਸ ਨੂੰ ਅਟਾਰੀ-ਵਾਹਗਾ ਰਾਹੀਂ ਉਸ ਦੇ ਘਰ ਪਹੁੰਚਾਇਆ ਜਾ ਸਕੇ। ਮਹਿਵਿਸ਼ ਨੂੰ ਅਟਾਰੀ ਬਾਰਡਰ ‘ਤੇ ਛੱਡਣ ਜਾ ਰਹੇ ਸ਼ਾਹਿਦ ਨਗਰ ਆਗਰਾ ਦੇ ਰਹਿਣ ਵਾਲੇ ਉਸ ਦੇ ਭਰਾ ਜਿਬਰਾਨ ਖਾਨ ਨੇ ਦੱਸਿਆ ਕਿ

ਉਸ ਦੀ ਭੈਣ ਦਾ ਵਿਆਹ ਕਰਾਚੀ ਦੇ ਰਹਿਣ ਵਾਲੇ ਸ਼ੋਏਬ ਰਾਇਨ ਨਾਲ 2017 ‘ਚ ਹੋਇਆ ਸੀ। ਉਸ ਦੀਆਂ ਪਹਿਲਾਂ ਹੀ ਦੋ ਧੀਆਂ ਹਨ। ਮਹਿਵਿਸ਼ ਦੋ ਮਹੀਨੇ ਪਹਿਲਾਂ ਆਗਰਾ ਸਥਿਤ ਆਪਣੇ ਪੇਕੇ ਘਰ ਆਈ ਸੀ। ਪਰਤਣ ਤੋਂ ਪਹਿਲਾਂ ਉਸ ਨੂੰ ਵੀਜ਼ਾ ਲੈਣ ਵਿਚ ਦਿੱਕਤ ਆਈ ਅਤੇ ਰੁਕਣਾ ਪਿਆ। ਗਰਭਵਤੀ ਹੋਣ ਕਾਰਨ ਉਸ ਦੀ ਡਲਿਵਰੀ ਡੇਟ ਵੀ ਨੇੜੇ ਆ ਰਹੀ ਸੀ। ਕਿਸੇ ਤਰ੍ਹਾਂ ਵੀਜ਼ਾ ਮਿਲਣ ਤੋਂ ਬਾਅਦ ਉਹ ਛੱਤੀਸਗੜ੍ਹ ਐਕਸਪ੍ਰੈਸ ਟਰੇਨ ਰਾਹੀਂ ਅਟਾਰੀ ਬਾਰਡਰ ਤੋਂ ਰਵਾਨਾ ਹੋ ਰਹੇ ਸਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *