ਪੰਚਮੀ ਵਾਲੇ ਦਿਨ ਚਾਈਨਾ ਡੋਰ ‘ਤੇ ਪੁਲਿਸ ਦੀ ਸਖ਼ਤੀ

Uncategorized

ਇਸ ਵਾਰ 14 ਫਰਵਰੀ ਨੂੰ ਬਸੰਤ ਪੰਚਮੀ, ਮਕਰ ਸੰਕ੍ਰਾਂਤੀ ਅਤੇ ਵੈਲੇਨਟਾਈਨ ਡੇਅ ਦੇ ਤਿਉਹਾਰਾਂ ਕਾਰਨ ਬਾਜ਼ਾਰਾਂ ‘ਚ ਪਤੰਗਾਂ ਦੀਆਂ ਦੁਕਾਨਾਂ ‘ਤੇ ਰੌਣਕ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰਾਂ ‘ਚ ਰੰਗ-ਬਿਰੰਗੇ, ਛੋਟੇ-ਵੱਡੇ ਪਤੰਗਾਂ ਦੀ ਭਰਮਾਰ ਦੇਖਣ ਨੂੰ ਮਿਲੀ ਅਤੇ ਪਤੰਗਾਂ ਦੇ ਸ਼ੌਕੀਨਾਂ ਦੀ ਭੀੜ ਹੈ। ਬਜ਼ਾਰਾਂ ‘ਚ ਕਾਫੀ ਮਾਤਰਾ ‘ਚ ਖਰੀਦਦਾਰੀ ਚੱਲ ਰਹੀ ਹੈ, ਜਦਕਿ ਇਸ ਵਾਰ ਬਰਨਾਲਾ ਦੇ ਬਾਜ਼ਾਰਾਂ ‘ਚ ਚਾਈਨਾ ਡੋਰ ਦੀ ਵਿਕਰੀ ਕਿਤੇ ਵੀ ਨਜ਼ਰ ਨਹੀਂ ਆਈ। ਦੁਕਾਨਦਾਰ ਵੀ ਚਾਈਨਾ ਡੋਰ ਨੂੰ ਵੇਚਣ ਦੀ ਬਜਾਏ ਧਾਗਾ ਡੋਰ ਵੇਚਣ ਦਾ ਦਾਅਵਾ ਕਰ ਰਹੇ ਹਨ।

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਤੋਂ ਧਾਗਾ ਨਹੀਂ ਬਣਦਾ। ਡੋਰ ਦੀ ਆਮਦਨ ਦੁੱਗਣੀ ਹੋ ਗਈ ਹੈ। ਇਸ ਵਾਰ ਦੁਕਾਨਦਾਰ ਚਾਈਨਾ ਡੋਰ ਦੀ ਬਜਾਏ ਧਾਗਾ ਡੋਰ ਵੇਚ ਰਹੇ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਚਾਈਨਾ ਡੋਰ ਬੰਦ ਹੋਣ ਅਤੇ ਧਾਗਾ ਡੋਰ ਦੀ ਵਿਕਰੀ ਜਿਆਦਾ ਹੋਣ ਕਾਰਨ ਹਰ ਇੱਕ ਨੂੰ ਉਸ ਦਾ ਫਾਇਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਵੀ ਇਸ ਨੂੰ ਲੈਕੇ ਸਖ਼ਤੀ ਕੀਤੀ ਜਾ ਰਹੀ ਜੋ ਚੰਗਾ ਕੰਮ ਹੈ।

ਇਸ ਮੌਕੇ ਦੁਕਾਨਦਾਰ ਸ਼ੁਭਮ ਕੁਮਾਰ ਨੇ ਦੱਸਿਆ ਕਿ ਵੇਲਨਟਾਈਨ ਡੇਅ ਮੌਕੇ ਬਸੰਤ ਹੋਣ ਕਰਕੇ ਇਸ ਵਾਰ ਦਿਲ ਵਾਲੇ ਪਤੰਗ ਵੀ ਖਿੱਚ ਦਾ ਕੇਂਦਰ ਹਨ। ਉਨ੍ਹਾਂ ਦੱਸਿਆ ਕਿ ਪੰਜ ਰੁਪਏ ਤੋਂ ਲੈਕੇ 200 ਰੁਪਏ ਦੇ ਪਤੰਗ ਉਨ੍ਹਾਂ ਵਲੋਂ ਤਿਆਰ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਇਸ ਵਾਰ ਵਪਾਰ ਚੰਗਾ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਹੀ ਪਤੰਗ ਤਿਆਰ ਕਰਦੇ ਹਨ। ਇਸੇ ਮੌਕੇ ਪਤੰਗ ਉਡਾਉਣ ਦੇ ਸ਼ੌਕੀਨ ਨੌਜਵਾਨਾਂ ਅਤੇ ਜਾਗਰੂਕ ਪਰਿਵਾਰਾਂ ਦੇ ਮਾਪਿਆਂ ਨੇ ਵੀ ਇਸ ਵਾਰ ਚਾਈਨਾ ਡੋਰ ਖਿਲਾਫ ਆਵਾਜ਼ ਬੁਲੰਦ ਕਰਦਿਆਂ

ਕਿਹਾ ਕਿ ਇਸ ਚਾਈਨਾ ਡੋਰ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ। ਇਹ ਡੋਰ ਜਾਨਲੇਵਾ ਹੈ ਅਤੇ ਪੁਲਿਸ ਪ੍ਰਸ਼ਾਸਨ ਇਸ ਦੇ ਖਿਲਾਫ ਹੈ। ਸਰਕਾਰ ਵੱਲੋਂ ਲਗਾਈ ਗਈ ਸਖ਼ਤੀ ਕਾਰਨ ਅੱਜ ਇਹ ਚਾਈਨਾ ਡੋਰ ਦਾ ਧਾਗਾ ਬਾਜ਼ਾਰਾਂ ਵਿੱਚ ਨਹੀਂ ਵਿਕ ਰਿਹਾ, ਬਾਜ਼ਾਰਾਂ ਵਿੱਚ ਸਿਰਫ਼ ਆਮ ਧਾਗਾ ਹੀ ਵਿਕ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਧਾਗੇ ਦੀ ਡੋਰ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਵੀ ਇਹ ਡੋਰ ਵਰਤਣ ਲਈ ਜਾਗਰੂਕ ਕਰਨਾ ਚਾਹੀਦਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *