ਇਹ ਹੈ ਰੰਗਲਾ ਪੰਜਾਬ ! ਕਿਸੇ ਦਾ ਡਰ ਨਾ ਭੈਅ ਪਿਸਤੌਲਾਂ ਲੈ ਕੇ ਵੜੇ ਦੁਕਾਨ ਅੰਦਰ ਲੁਟੇਰੇ

Uncategorized

ਮਨੀ ਟਰਾਂਸਫਰ ਦਾ ਕੰਮ ਕਰਦੇ ਦੁਕਾਨਦਾਰ ਬਸੰਤ ਕੁਮਾਰ ਤੋਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਨਕਦੀ, ਮੋਬਾਇਲ ਅਤੇ ਕੁਝ ਹੋਰ ਸਮਾਨ ਵੀ ਲੁੱਟ ਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਾਡ਼ੀਆਂ ਅੱਡੇ ਵਿਚ ਮਾਂ ਟੈਲੀਕਾਮ ਨਾਮ ਦੀ ਦੁਕਾਨ ਕਰਦੇ ਦੁਕਾਨਦਾਰ ਬਸੰਤ ਕੁਮਾਰ ਜੋ ਕਿ ਨਾਲ ਮਨੀ ਟਰਾਂਸਫਰ ਦਾ ਕੰਮ ਵੀ ਕਰਦਾ ਹੈ, ਉਹ ਕਰੀਬ 8 ਵਜੇ ਆਪਣੀ ਦੁਕਾਨ ’ਤੇ ਗ੍ਰਾਹਕਾਂ ਨਾਲ ਲੈਣ-ਦੇਣ ਕਰ ਰਿਹਾ ਸੀ ਤਾਂ ਉੱਥੇ  ਲੁਟੇਰੇ ਆਏ ਜਿਨ੍ਹਾਂ ’ਚੋਂ 2 ਦੇ ਹੱਥ ਵਿਚ ਪਿਸਤੌਲ ਫਡ਼ੇ ਹੋਏ ਅਤੇ ਮੂੰਹ ਬੰਨੇ ਹੋਏ ਸਨ।

ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਦੇ ਗੱਲ੍ਹੇ ’ਚੋਂ ਜ਼ਬਰੀ ਕਰੀਬ 45 ਹਜ਼ਾਰ ਰੁਪਏ ਲੁੱਟ ਲਏ ਅਤੇ ਉਸ ਕੋਲ ਜੋ 4 ਮੋਬਾਇਲ ਪਏ ਸਨ ਉਹ ਵੀ ਖੋਹ ਲਏ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਦੁਕਾਨ ’ਚ ਖਡ਼੍ਹੇ ਗ੍ਰਾਹਕ ਤੋਂ ਵੀ 10 ਹਜ਼ਾਰ ਨਕਦੀ ਖੋਹ ਲਈ। ਇਹ ਲੁਟੇਰੇ ਬੇਖੌਫ਼ ਹੋ ਆਏ ਜਿਨ੍ਹਾਂ ਨੇ ਲੁੱਟ ਖੋਹ ਦੌਰਾਨ ਦੁਕਾਨਦਾਰ ਦੀ ਕੁੱਟਮਾਰ ਵੀ ਕੀਤੀ ਅਤੇ ਫਿਰ ਮੋਟਰਸਾਈਕਲਾਂ ’ਤੇ ਫ਼ਰਾਰ ਹੋ ਗਏ। ਵਾਰਦਾਤ ਦੌਰਾਨ 3 ਲੁਟੇਰੇ ਦੁਕਾਨ ’ਚ ਆਏ ਜਦਕਿ ਇੱਕ ਲੁਟੇਰਾ ਦੁਕਾਨ ਦੇ ਬਾਹਰ ਖਡ਼ ਕੇ ਆਸ-ਪਾਸ ਨਿਗਰਾਨੀ ਕਰਦਾ ਰਿਹਾ। ਲੁੱਟ ਖੋਹ ਦੀ

ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਦੁਕਾਨਦਾਰ ਨੇ ਦੱਸਿਆ ਕਿ ਲੁੱਟ-ਖੋਹ ਦੀ ਘਟਨਾ ਤੋਂ ਪਹਿਲਾਂ ਇੱਕ ਵਿਅਕਤੀ ਉਸ ਕੋਲ ਆਇਆ ਸੀ ਜਿਸ ਨੇ ਕਿਹਾ ਕਿ ਉਸਨੇ ਕੁਝ ਨਕਦੀ ਟਰਾਂਸਫਰ ਕਰਵਾ ਕੇ ਕੈਸ਼ ਕਰਵਾਉਣੀ ਹੈ ਅਤੇ ਉਹ ਮੌਕੇ ’ਤੇ ਕਿੰਨੇ ਪੈਸੇ ਦੇ ਸਕਦਾ ਹੈ। ਉਸ ਤੋਂ ਬਾਅਦ ਉਹ ਵਿਅਕਤੀ ਵਾਪਸ ਚਲਾ ਗਿਆ ਅਤੇ ਕੁਝ ਹੀ ਮਿੰਟਾਂ ਬਾਅਦ ਇਹ ਲੁੱਟ-ਖੋਹ ਦੀ ਘਟਨਾ ਵਾਪਰ ਗਈ। ਕੂੰਮਕਲਾਂ ਪੁਲਸ ਵਲੋਂ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਦੀ ਕਲਿੱਪ ਆਪਣੇ ਕਬਜ਼ੇ ’ਚ ਲੈ ਲਏ ਅਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਭਾਲ ਕੀਤੀ ਜਾ ਰਹੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

 

Leave a Reply

Your email address will not be published. Required fields are marked *