ਖੰਨਾ ਦੇ ਮਲੇਰਕੋਟਲਾ ਰੋਡ ‘ਤੇ ਇਲੈਕਟ੍ਰੋਨਿਕਸ ਸ਼ੋਅਰੂਮ ਦੀ ਲਿਫਟ ਟੁੱਟੀ.. ਦੋ ਗੰਭੀਰ ਜ਼ਖ਼ਮੀ !

Uncategorized

ਖੰਨਾ ਦੇ ਮਲੇਰਕੋਟਲਾ ਰੋਡ ‘ਤੇ ਨੇਹਾ ਇਲੈਕਟ੍ਰੋਨਿਕਸ ਨਾਮਕ ਸ਼ੋਅਰੂਮ ਦੀ ਲਿਫਟ ਟੁੱਟ ਗਈ। ਲਿਫਟ ਚੌਥੀ ਮੰਜ਼ਿਲ ਤੋਂ ਸਿੱਧੀ ਹੇਠਾਂ ਆ ਡਿੱਗੀ। ਇਸ ਵਿੱਚ ਦੋ ਕਰਮਚਾਰੀ ਸਨ, ਜੋ ਗੰਭੀਰ ਜ਼ਖ਼ਮੀ ਹੋ ਗਏ। ਉਹਨਾਂ ਨੂੰ ਟਰੌਮਾ ਸੈਂਟਰ ਵਿਖੇ ਦਾਖ਼ਲ ਕਰਵਾਇਆ ਗਿਆ। ਜ਼ਖਮੀਆਂ ਦੀ ਪਛਾਣ ਨਵਜੋਤ ਸਿੰਘ (20) ਵਾਸੀ ਰੋਹਣੋ ਖੁਰਦ ਅਤੇ ਗੁਰਬਖਸ਼ ਸਿੰਘ (22) ਵਾਸੀ ਬੈਂਕ ਕਲੋਨੀ ਖੰਨਾ ਵਜੋਂ ਹੋਈ। ਜਾਣਕਾਰੀ ਮੁਤਾਬਕ ਦੋਵੇਂ ਕਰਮਚਾਰੀ ਲਿਫਟ ‘ਚ ਚੌਥੀ ਮੰਜ਼ਿਲ ਤੋਂ ਪੁਰਾਣੇ ਟੈਲੀਵਿਜ਼ਨ ਹੇਠਾਂ ਲਿਆ ਰਹੇ ਸਨ।

ਅਚਾਨਕ ਲਿਫਟ ਟੁੱਟ ਗਈ। ਜਦੋਂ ਲਿਫਟ ਹੇਠਾਂ ਡਿੱਗੀ ਤਾਂ ਸ਼ੋਅਰੂਮ ‘ਚ ਜ਼ਬਰਦਸਤ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਜਿਸ ਕਾਰਨ ਉਥੇ ਮੌਜੂਦ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਜਖਮੀਆਂ ਨੂੰ ਤੁਰੰਤ ਲਿਫਟ ਵਿੱਚੋਂ ਬਾਹਰ ਕੱਢਿਆ ਗਿਆ। ਪਹਿਲਾਂ ਉਹਨਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਨਵਜੋਤ ਸਿੰਘ ਦੇ ਪਿੰਡ ਰੋਹਣੋ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਕਰਮਚਾਰੀਆਂ ਅਨੁਸਾਰ ਇਸਤੋਂ ਪਹਿਲਾਂ ਵੀ ਲਿਫਟ ਖ਼ਰਾਬ ਹੋ ਗਈ ਸੀ। ਜਿਸ ਸਬੰਧੀ

ਕਈ ਵਾਰ ਮਾਲਕ ਨੂੰ ਦੱਸਿਆ ਗਿਆ ਸੀ। ਪਰ ਲਿਫਟ ਦੀ ਮੁਰੰਮਤ ਨਹੀਂ ਕੀਤੀ ਗਈ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਕਰਮਚਾਰੀਆਂ ਦੀ ਜਾਨ ਵੀ ਜਾ ਸਕਦੀ ਸੀ। ਬੈਨੀਪਾਲ ਨੇ ਕਰਮਚਾਰੀਆਂ ’ਤੇ ਇਲਾਜ ’ਚ ਦੇਰੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਤਾਂ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਤੁਰੰਤ ਸੂਚਿਤ ਨਹੀਂ ਕੀਤਾ ਗਿਆ। ਮਾਲਕ ਆਪਣੇ ਪੱਧਰ ’ਤੇ ਪ੍ਰਾਈਵੇਟ ਹਸਪਤਾਲ ਲੈ ਗਏ। ਅਖੀਰ ਜਦੋਂ ਦੇਖਿਆ ਕਿ ਹਾਲਤ ਗੰਭੀਰ ਹੈ ਤਾਂ ਪਰਿਵਾਰ ਨੂੰ ਬੁਲਾਇਆ ਗਿਆ। ਹੁਣ ਉਨ੍ਹਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *