ਆਹ ਦੇਖ ਲਓ ਕੀ ਨੇ ਅਰਬ ਦੇਸ਼ਾਂ ‘ਚ ਪੰਜਾਬੀ ਔਰਤਾਂ ਦੇ ਹਾਲ,ਫਸੀਆਂ ਔਰਤਾਂ ਨੇ ਸੁਣਾਈ ਹੱਡਬੀਤੀ, ਗੱਲ ਸੁਣ ਉੱਡ ਜਾਣਗੇ ਹੋਸ਼

Uncategorized

ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਦਕਾ ਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਇੱਕ ਮਹੀਨੇ ਵਿੱਚ ਮਸਕਟ ਓਮਾਨ ਤੇ ਇਰਾਕ ਵਿੱਚੋਂ 17 ਕੁੜੀਆਂ ਦੀ ਸੁਰੱਖਿਅਤ ਵਾਪਸੀ ਹੋਈ ਹੈ। ਅਰਬ ਦੇਸ਼ਾਂ ਵਿੱਚ ਇਹ ਕੁੜੀਆਂ ਪਿਛਲੇ 6-7 ਮਹੀਨਿਆਂ ਤੋਂ ਟਰੈਵਲ ਏਜੰਟਾਂ ਦੇ ਚੁੰਗਲ ਵਿੱਚ ਫਸੀਆਂ ਹੋਈਆਂ ਸਨ। ਹੁਣ ਤੱਕ ਅਰਬ ਦੇਸ਼ਾਂ ਵਿੱਚੋਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਾਪਿਸ ਲਿਆਂਦੀਆਂ ਲੜਕੀਆਂ ਦੀ ਗਿਣਤੀ 48 ਤੱਕ ਪਹੁੰਚ ਗਈ ਹੈ। ਇਹਨਾਂ ਤੇ ਤਰ੍ਹਾਂ-ਤਰ੍ਹਾਂ ਤੇ ਤਸ਼ਦੱਦ ਕੀਤੇ ਜਾ ਰਹੇ ਸਨ। ਵਾਪਿਸ ਪਰਤੀਆਂ ਇਹਨਾਂ ਲੜਕੀਆਂ ਦਾ ਆਪਣੇ ਪਰਿਵਾਰਾਂ ਵਿੱਚ ਪਰਤਣ ਤੇ ਖੁਸ਼ੀ ਦਾ ਕੋਈ ਠਿਕਾਣਾ ਨਹੀ ਸੀ। ਦੇਸ਼ ਪਰਤੀਆਂ ਇਹਨਾਂ 17 ਕੁੜੀਆਂ ਵਿੱਚ ਇਕ ਕੁੜੀ ਝਾਰਖੰਡ ਦੀ ਹੈ ਤੇ ਬਾਕੀ ਪੰਜਾਬ ਦੀਆਂ ਹਨ।

ਇਹਨਾਂ ਵਿੱਚੋਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀਆਂ ਤਿੰਨ ਕੁੜੀਆਂ ਨੇ ਆਪਣੇ ਦੁੱਖਾਂ ਦੀ ਦਾਸਤਾਨ ਸੁਣਾਦਿਆਂ ਦੱਸਿਆ ਕਿ ਕਿਵੇਂ ਉਹਨਾਂ ਕੋਲੋਂ ਗੈਰ-ਮਨੁੱਖੀ ਕੰਮ ਕਰਵਾਇਆ ਜਾ ਰਿਹਾ ਸੀ। ਉਹਨਾਂ ਕੋਲੋਂ ਜ਼ਬਰੀ ਵੱਡੇ ਜਾਨਵਰਾਂ ਦਾ ਮਾਸ ਕੱਟਣ ਅਤੇ ਉਹਨਾਂ ਦਾ ਭੋਜਨ ਬਣਾਉਣ ਲਈ ਕਿਹਾ ਜਾਂਦਾ ਸੀ ਜਿਹੜਾ ਕਿ ਉਹਨਾਂ ਦੇ ਸੁਭਾਅ ਦਾ ਹਿੱਸਾ ਦਾ ਸੀ ਤੇ ਨਾ ਹੀ ਸੱਭਿਆਚਾਰ। ਨਵਾਂ ਸ਼ਹਿਰ, ਅੰਮ੍ਰਿਤਸਰ ਤੇ ਮੁਹਾਲੀ ਜਿਿਲ੍ਹਆਂ ਤੋਂ ਆਈਆਂ ਇਹਨਾਂ ਲੜਕੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਿ ਉਹ ਆਪਣੀਆਂ ਧੀਆਂ ਨੂੰ ਭੁੱਲ ਕਿ ਵੀ ਮਸਕਟ ਅਤੇ ਇਰਾਕ ਵਰਗੇ ਮੁਲਕਾਂ ਵਿੱਚ ਨਾ ਭੇਜਣ।

ਵਾਪਿਸ ਆਈਆਂ ਇਹਨਾਂ ਲੜਕੀਆਂ ਵਿੱਚੋਂ ਨਵਾਂ ਸ਼ਹਿਰ ਜਿਲ੍ਹੇ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਮਸਕਟ ਵਿੱਚ ਜਿੱਥੇ ਉਹ ਕੰਮ ਵਿੱਚ ਕਰਦੀ ਸੀ ਉੱਥੇ ਤਿਲਕ ਕਿ ਡਿੱਗ ਪਈ ਸੀ ਤੇ ਉਸਦੀ ਲੱਤ ਟੁੱਟ ਗਈ ਸੀ। ਇਹਨੀ ਤਕਲੀਫ ਹੋਣ ਦੇ ਬਾਵਜੂਦ ਉੱਥੇ ਉਸਦਾ ਕੋਈ ਵੀ ਇਲਾਜ਼ ਨਹੀ ਸੀ ਕਰਾਇਆ ਜਾਂਦਾ ਸਗੋਂ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ। ਉੱਥੇ ਸਾਰੀਆਂ ਹੀ ਲੜਕੀਆਂ ਨਾਲ ਅਜਿਹਾ ਵਿਹਾਰ ਕੀਤਾ ਜਾ ਰਿਹਾ ਸੀ ਕਿ ਜੇਕਰ ਉਹ ਅਚਾਨਕ ਬਿਮਾਰ ਹੋ ਜਾਂਦੀਆਂ ਸੀ ਤਾਂ ਉਹਨਾਂ ਦਾ ਕੋਈ ਵੀ ਇਲਾਜ਼ ਨਹੀ ਸੀ ਕਰਾਇਆ ਜਾਂਦਾ।

ਮੋਹਾਲੀ ਨਾਲ ਸੰਬੰਧਿਤ ਲੜਕੀ ਨੇ ਦੱਸਿਆ ਕਿ ਜੋ ਹਲਾਤ ਉੱਥੇ ਲੜਕੀਆਂ ਦੇ ਹਨ ਉਹ ਬਿਆਨ ਨਹੀ ਕੀਤੇ ਜਾ ਸਕਦੇ। ਉਹਨਾਂ ਦੱਸਿਆ ਕਿ ਉੱਥੇ ਲੜਕੀਆਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਕਿ ਖੁਦ ਉਸਦੀਆਂ ਅੱਖਾਂ ਦੇ ਸਾਹਮਣੇ ਉੱਥੇ ਦੇ ਹਲਾਤਾਂ ਤੋਂ ਤੰਗ ਆ ਕੇ ਦੋ ਲੜਕੀਆਂ ਨੇ ਖੁਦਕੁਸ਼ੀਆਂ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਦੱਸਿਆ ਕਿ ਉੱਥੇ ਲੜਕੀਆਂ ਨਾਲ ਕੱੁਟਮਾਰ ਕਰਕੇ ਇਸ ਕਦਰ ਡਰਾ ਦਿੱਤਾ ਜਾਂਦਾ ਹੈ ਕਿ ਜਿਸ ਨਾਲ ਉਹ ਅਜਿਹਾ ਸਖਤ ਫੈਸਲਾ ਲੈ ਰਹੀਆਂ ਹਨ ਜਾਂ ਮਜ਼ਬੂਰਨ ਫਿਰ ਉਹਨਾਂ ਮੁਤਾਬਿਕ ਜ਼ਿੰਦਗੀ ਅਪਾਣਾ ਰਹੀਆਂ ਹਨ। ਜਿੱਥੇ ਉਹਨਾਂ ਨਾਲ ਜ਼ਬਰਨ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *