ਮੀਂਹ ਪੈਣ ਕਾਰਨ ਬੇਸਹਾਰਾ ਦੋ ਸਕੇ ਭਰਾਵਾਂ ਤੇ ਡਿੱਗੀ ਘਰ ਦੀ ਛੱਤ

Uncategorized

ਬਟਾਲਾ ਦੇ ਕਸਬਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸਿਕਾਰ ਮਾਛੀਆਂ ‘ਚ ਅੱਜ ਆਈ ਬਰਸਾਤ ਤੇ ਬੱਦਲ ਗੜਕਣ ਨਾਲ ਇੱਕੋ ਕਮਰੇ ਅੰਦਰ ਰਹਿ ਰਹੇ ਬੇਸਹਾਰਾ 2 ਸਕੇ ਭਰਾਵਾਂ ਉਪਰ ਮਕਾਨ ਦੀ ਛੱਤ ਡਿੱਗਣ ਨਾਲ ਜ਼ਖ਼ਮੀ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਤਰਸ ਮਸੀਹ ਅਤੇ ਉਸਦੇ ਭਰਾ ਯਹੂਨਾ ਮਸੀਹ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਖਾਣਾ ਬਣਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਨ ਲਈ ਤਿਆਰੀ ਕਰ ਰਹੇ ਸਨ। ਇਸ ਤੋਂ ਬਾਅਦ ਅੱਜ ਤੇਜ ਮੀਂਹ ਅਤੇ ਬੱਦਲ ਗੜਕਣ ਨਾਲ ਮਕਾਨ ਦੀ ਛੱਤ ਇੱਕ ਦਮ ਉਨ੍ਹਾਂ ਉੱਪਰ ਆ ਕੇ ਡਿੱਗ ਗਈ ਤੇ ਉਹ ਮਲਬੇ ਅੰਦਰ ਦੱਬ ਗਏ।

ਉਨ੍ਹਾਂ ਦੇ ਰੋਲੀ ਪਾਉਣ ਉਪਰੰਤ ਉਨ੍ਹਾਂ ਗਵਾੰਡ ਵਿਚ ਰਹਿੰਦੇ ਚਾਚੇ ਦੇ ਬੇਟੇ ਅਤੇ ਆਸ ਪਾਸ ਦੇ ਗਵਾਂਢੀਆਂ ਵਲੋਂ ਮੱਲਬੇ ਥੱਲੇਓ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿੱਚ ਦੋਨਾ ਭਰਾਵਾਂ ਦੇ ਗੁਝੀਆਂ ਤੇ ਇਕ ਭਰਾ ਦੇ ਸਿਰ ਅਤੇ ਪੈਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਘਰ ਦਾ ਸਾਰਾ ਸਮਾਨ ਚਕਨਾ ਚੂਰ ਹੋਇਆ ਹੈ। ਦੋਨਾਂ ਭਰਾਵਾਂ ਦੀ ਹਾਲਤ ਨੂੰ ਵੇਖਦਿਆਂ ਹੋਇਆ 108 ਐਂਬੂਲੈਂਸ ਨੂੰ ਫੋਨ ਕੀਤਾ ਗਿਆ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚਣ ਉਪਰੰਤ ਫਸਟ ਏਡ ਦੇ ਕੇ ਕਲਾਨੌਰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਇਸ ਮੌਕੇ ਉਕਤ ਭਰਾਵਾਂ ਅਤੇ ਪਿੰਡ ਵਾਸੀਆਂ ਨੇ ਜਿਲ੍ਹਾ ਪ੍ਰਸ਼ਾਸਨ, ਐਨ ਆਰ ਆਈ ਵੀਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਇਹ ਪਿੰਡ ਵਿੱਚ ਬਹੁਤ ਹੀ ਗ਼ਰੀਬ ਪਰਿਵਾਰ ਹੈ ਤੇ ਇਹਨਾਂ ਦੇ ਮਾਤਾ ਪਿਤਾ ਦੀ ਕਰੀਬ 12 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਹ ਦੋਵੇਂ ਗਰੀਬ ਭਰਾ ਆਪਣੀ ਮਿਹਨਤ ਮਜਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਾਉਂਦੇ ਸਨ ਤੇ ਅੱਜ ਇਹਨਾਂ ਦੇ ਮਕਾਨ ਦੀ ਸੱਤ ਡਿੱਗਣ ਕਾਰਨ ਇਨ੍ਹਾਂ ਦੀ ਆਰਥਿਕ ਹਾਲਤ ਹੋਰ ਵੀ ਮਾੜੀ ਹੋਈ ਹੈ ਤੇ ਕਿਰਪਾ ਕਰਕੇ ਇਹਨਾਂ ਦੀ ਹਰ ਆਰਥਿਕ ਮਦਦ ਕੀਤੀ ਜਾਵੇ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *