ਹੀਟਰ ਲਾਕੇ ਠੇਕੇ ਦੇ ਅੰਦਰ ਸੁੱਤਾ ਪਿਆ ਸੀ ਕਰਿੰਦਾ, ਹੀਟਰ ਤੋਂ ਸ਼ਰਾਬ ਨੂੰ ਪੈ ਗਈ ਅੱ-ਗ, ਉੱਠ ਖੜ੍ਹੇ ਭਾਂਬੜ ਵਿੱਚੇ ਹੀ

Uncategorized

  ਜੈਤੋ ਦੇ ਨਜ਼ਦੀਕ ਪਿੰਡ ਚੰਦਭਾਨ ਵਿਖੇ ਠੇਕੇ ਦੇ ਲੱਗੇ ਕਰਿੰਦੇ ਦੀ ਅੰਗੀਠੀ ਦੀ ਗੈਸ ਚੜ੍ਹਨ ਤੋਂ ਬਾਅਦ ਅੱਗ ਦੀ ਲਪੇਟ ਵਿਚ ਆਉਣ ਨਾਲ ਕਰਿੰਦੇ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਰਾਬ ਦੇ ਠੇਕੇ ਤੇ ਲੱਗਿਆ ਹੋਇਆ ਇਹ ਕਰਿੰਦਾ ਰਾਤ ਵੇਲੇ ਠੰਡ ਤੋਂ ਬਚਾਅ ਲਈ ਅੰਗੀਠੀ ਵਿਚ ਅੱਗ ਬਾਲ ਕੇ ਠੇਕੇ ਅੰਦਰ ਸੇਕ ਰਿਹਾ ਸੀ ਅਚਾਨਕ ਅੰਗੀਠੀ ਦੇ ਗੈਸ ਜ਼ਿਆਦਾ ਚੜ੍ਹਨ ਕਰਕੇ ਬੇਹੋਸ਼ ਹੋ ਗਿਆ

ਠੇਕੇ ਅੰਦਰ ਬਾਅਦ ਵਿੱਚ ਅੱਗ ਲੱਗ ਗਈ ਤੇ ਉਕਤ ਵਿਅਕਤੀ ਗੈਸ ਚੜ੍ਹਨ ਤੋਂ ਬਾਅਦ ਅੱਗ ਨਾਲ ਝੁਲਸ ਗਿਆ ਤੇ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸ਼ਰਾਬ ਦੇ ਠੇਕੇਦਾਰਾਂ ਦੇ ਮੁਲਾਜ਼ਮ ਅਤੇ ਪੁਲਿਸ ਕਰਮਚਾਰੀ ਘਟਨਾ ਸਥਾਨ ਤੇ ਪਹੁੰਚੇ ਤਾਂ ਦੇਖਿਆ ਗਿਆ ਕਿ ਸ਼ਰਾਬ ਦੇ ਠੇਕੇ ਅੰਦਰ ਕਰਿੰਦਾ ਅੱਗ ਦੀ ਲਪੇਟ ਵਿਚ ਆ ਕੇ ਮਰ ਚੁਕਿਆਂ ਸੀ ਤੇ ਸ਼ਰਾਬ ਦੇ ਠੇਕੇ ਅੰਦਰ ਦਾਰੂ ਦੀਆਂ ਕੁਝ ਪਈਆ ਪੇਟੀਆਂ ਤੇ

ਫਰਨੀਚਰ ਸੱੜ ਕੇ ਸੁਆਹ ਹੋ ਗਿਆ ਸੀ। ਇਸ ਮੌਕੇ ਜੈਤੋ ਦੇ ਡੀਐਸਪੀ ਸੁਖਦੀਪ ਸਿੰਘ ਨੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਤੇ ਉਨ੍ਹਾਂ ਦੱਸਿਆ ਕਿ ਮਿ੍ਰਤਕ ਵਿਅਕਤੀ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪੁਲਸ ਵਲੋਂ ਕਾਰਵਾਈ ਕੀਤੀ ਜਾਵੇਗੀ ਤੇ ਮਿ੍ਰਤਕ ਵਿਅਕਤੀ ਦੀ ਪਹਿਚਾਣ ਅਮਿਤ ਕੁਮਾਰ 25 ਸਾਲ ਵਾਸੀ ਉਤਰਪ੍ਰਦੇਸ਼ ਦਾ ਰਹਿਣ ਵਾਲਾ ਸੀ ਤੇ ਪਿਛਲੇ ਕਾਫੀ ਸਮੇਂ ਤੋਂ ਸ਼ਰਾਬ ਦੇ ਠੇਕੇ ਤੇ ਲੱਗਿਆ ਹੋਇਆ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *