25 ਸਾਲ ਦੀ ਪੰਜਾਬਣ ਨੇ ਵਿਦੇਸ਼ ‘ਚ ਗੱਡੇ ਝੰਡੇ, ਕੈਨੇਡਾ ਪੁਲਿਸ ‘ਚ ਬਣੀ ਵੱਡੀ ਅਫ਼ਸਰ

Uncategorized

ਪੰਜਾਬੀਆਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਵਿਦੇਸ਼ਾਂ ਵਿਚ ਕਈ ਝੰਡੇ ਗੱਡੇ ਹਨ। ਹੁਣ ਤੱਕ ਵਿਦੇਸ਼ਾਂ ਵਿਚ ਬਹੁਤ ਸਾਰੀਆਂ ਉਪਲਬਧੀਆਂ ਪੰਜਾਬੀਆਂ ਦੇ ਨਾਂ ਹਨ। ਅਜਿਹੀ ਹੀ ਇਕ ਉਪਲਬਧੀ ਅਜਨਾਲਾ ਨੇੜਲੇ ਪਿੰਡ ਹਰੜ ਕਲਾਂ ਦੀ ਜੰਮਪਲ ਕੋਮਲਜੀਤ ਕੌਰ ਬੱਲ ਨੇ ਹਾਸਲ ਕੀਤੀ ਹੈ ਜੋ ਕਿ ਕੈਨੇਡਾ ‘ਚ ਫੈਡਰਲ ਕਰੈਕਸ਼ਨਲ ਅਫਸਰ ਬਣੀ ਹੈ। ਅਜਿਹਾ ਕਰਕੇ ਉਸ ਨੇ ਮਾਪਿਆਂ ਹੀ ਨਹੀਂ ਸਗੋਂ ਜ਼ਿਲ੍ਹਾ ਅੰਮ੍ਰਿਤਸਰ ਦਾ ਨਾਂ ਰੌਸ਼ਨ ਕੀਤਾ ਹੈ।

ਕੋਮਲਜੀਤ ਕੌਰ ਬੱਲ ਦੇ ਕੈਨੇਡਾ ’ਚ ਪੁਲਿਸ ਪੀਸ ਅਫਸਰ ਚੁਣੇ ਜਾਣ ‘ਤੇ ਪੂਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇਦਾਰ, ਸਾਕ-ਸਬੰਧੀ ਤੇ ਪਿੰਡ ਦੇ ਰਹਿਣ ਵਾਲੇ ਲੋਕਾਂ ਤੋਂ ਵਧਾਈਆਂ ਮਿਲ ਰਹੀਆਂ ਹਨ। ਪਿਤਾ ਮਨਵੀਰ ਸਿੰਘ ਰਵੀ ਬੱਲ ਧੀ ਦੇ ਕੈਨੇਡਾ ਵਿਚ ਅਫਸਰ ਬਣਨ ‘ਤੇ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਨ।ਦੱਸ ਦੇਈਏ ਕਿ ਕੋਮਲਜੀਤ ਅਜਨਾਲਾ ਸ਼ਹਿਰ ’ਚ ਆਲ ਸੇਂਟ ਕਾਨਵੈਂਟ ਸਕੂਲ ’ਚ ਮੈਟ੍ਰਿਕ ਪ੍ਰੀਖਿਆ

ਅੱਵਲ ਪੁਜੀਸ਼ਨ ’ਚ ਪਾਸ ਕੀਤੀ। ਇਸ ਤੋਂ ਬਾਅਦ ਸਾਹਿਬਜਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਤੋਂ ਬਾਰ੍ਹਵੀਂ ਜਮਾਤ ਮੈਰਿਟ ਪੁਜੀਸ਼ਨ ’ਚ ਪਾਸ ਕਰ ਕੇ ਉਚੇਰੀ ਸਿੱਖਿਆ ਲਈ ਕੈਨੇਡਾ ਦੇ ਸ਼ਹਿਰ ਕੈਲਗਰੀ ਪੁੱਜੀ।ਕੋਮਲਜੀਤ ਕੌਰ ਆਪਣੀ ਮਿਹਨਤ ਤੇ ਲਗਨ ਸਦਕਾ ਕੈਨੇਡਾ ਵਿਚ ਪੁਲਿਸ ਪੀਸ ਅਫਸਰ ਬਣੀ ਹੈ। ਅਜਿਹਾ ਕਰਕੇ ਉਸ ਨੇ ਆਪਣੇ ਮਾਪਿਆਂ ਦਾ ਹੀ ਨਹੀਂ ਸਗੋਂ ਤਹਿਸੀਲ ਅਜਨਾਲਾ ਸਣੇ ਜ਼ਿਲ੍ਹੇ ਅੰਮ੍ਰਿਤਸਰ ਦਾ ਨਾਂ ਵੀ ਰੌਸ਼ਨ ਕੀਤਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *