ਸੈਰ ਕਰਦੀ ਬੇਬੇ ਨੂੰ ਦਾਤਰ ਵਿਖਾ ਕੇ ਲੁੱ ਟੀਆਂ ਕੰਨਾਂ ਦੀਆਂ ਬਾਲੀਆਂ, ਬਾਈਕ ਸਵਾਰ ਲੁ ਟੇਰਿਆਂ ਦਾ ਵੇਖਲੋ ਕਾਰਨਾਮਾ

Uncategorized

ਪੰਜਾਬ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਜਿਸ ਤਰ੍ਹਾਂ ਨਾਲ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਏ ਉਸ ਤੋਂ ਤਾਂ ਹੁਣ ਰੱਬ ਹੀ ਬਚਾਅ ਸਕਦਾ ਏ ਕਿਉਂ ਕਿ ਲੁਟੇਰਿਆਂ ਦੇ ਹੌਂਸਲੇ ਇੰਨੇ ਕੁ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕਿ ਉਨ੍ਹਾਂ ਨੂੰ ਨਾ ਤਾਂ ਪੁਲਿਸ ਅਤੇ ਕਾਨੂੰਨ ਦਾ ਹੀ ਕੋਈ ਖੌਫ ਹੈ ਤੇ ਨਾ ਹੀ ਉਹ ਲੁੱਟਣ ਲੱਗਿਆ ਕੋਈ ਉਮਰ ਦਰਾਜ਼ ਹੀ ਵੇਖਦੇ ਹਨ। ਚਾਹੇ ਇਨ੍ਹਾਂ ਵਾਰਦਾਤਾਂ ਵਿਚ ਕਿਸੇ ਦੀ ਜਾਨ ਵੀ ਚਲੀ ਜਾਵੇ ਪਰੰਤੂ ਨਸ਼ਿਆਂ ਵਿਚ ਅੰਨੇ ਹੋਏ ਲੁਟੇਰਿਆਂ ਨੂੰ ਨਾ ਤਾਂ ਆਪਣੀ ਜਾਨ ਦੀ ਹੀ ਕੋਈ ਪ੍ਰਵਾਹ ਹੈ ਤੇ ਨਾ ਹੀ ਕਿਸੇ ਹੋਰ ਵਿਅਕਤੀ ਦੀ।

ਤਾਜ਼ਾ ਤਸਵੀਰਾਂ ਇਕ ਵਾਰ ਮੁੜ ਟਾਂਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਟਾਂਡਾ ਉਡਮੁੜ ਦੇ ਮੇਨ ਬਾਜ਼ਾਰ ਵਿਚ ਸੈਰ ਕਰ ਰਹੀ ਇਕ ਬਜ਼ੁਰਗ ਮਹਿਲਾ ਤੋਂ ਸਕੂਟਰੀ ਸਵਾਰ 2 ਲੁਟੇਰੇ ਤੇਜ਼ਧਾਰ ਹਥਿਆਰ ਦਿਖਾ ਕੇ ਕੰਨਾਂ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਗਏ ਤੇ ਇਹ ਸਾਰੀ ਵਾਰਦਾਤ ਬਾਜ਼ਾਰ ਵਿਚ ਹੀ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਇਕ ਬਜ਼ੁਰਗ ਮਹਿਲਾ ਸਵੇਰ ਸਮੇਂ ਬਾਜ਼ਾਰ ਵਿਚ ਸੈਰ ਕਰ ਰਹੀ ਹੁੰਦੀ ਹੈ

ਤਾਂ ਇਸ ਦੌਰਾਨ ਸਕੂਟਰੀ ਉੱਤੇ 2 ਲੁਟੇਰੇ ਆਉਂਦੇ ਨੇ ਜਿਨ੍ਹਾਂ ਵੱਲੋਂ ਪਹਿਲਾਂ ਤਾਂ ਮਹਿਲਾ ਤੋਂ ਕੋਈ ਪਤਾ ਪੁੱਛਿਆ ਜਾਂਦਾ ਹੈ ਤੇ ਫਿਰ ਜਦੋਂ ਥੋੜ੍ਹਾ ਅੱਗੇ ਜਾਂਦੇ ਨੇ ਤਾਂ ਇਸ ਦੌਰਾਨ ਇਕ ਲੁਟੇਰਾ ਸਕੂਟਰੀ ਤੋਂ ਹੇਠਾਂ ਉਤਰ ਕੇ ਦਾਤ ਲੈ ਕੇ ਬਜ਼ੁਰਗ ਕੋਲ ਆਉਂਦਾ ਹੈ ਤਾਂ ਆਉਂਦੇ ਸਾਰ ਹੀ ਵਾਲੀਆਂ ਦੀ ਮੰਗ ਕਰਨ ਲੱਗਦਾ, ਜਿਸ ਤੋਂ ਬਾਅਦ ਲੁਟੇਰੇ ਬਜ਼ੁਰਗ ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਲੁੱਟ ਦੇ ਫਰਾਰ ਹੋ ਗਏ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *