ਲੁਧਿਆਣਾ ਚ ਇਕ ਮਹਿਲਾ ਅਤੇ ਉਸ ਦੇ ਸਾਥੀਆਂ ਵੱਲੋਂ ਇੱਕ ਮੁਸਾਫਰ ਨਾਲ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

Uncategorized

ਲੁਧਿਆਣਾ ਦੇ ਬੱਸ ਸਟੈਂਡ ਨੇੜੇ ਇੱਕ ਮੁਸਾਫਰ ਪਾਸੋਂ ਜਿਸਮ ਫਰੋਸ਼ੀ ਦੀ ਆੜ ਵਿੱਚ ਮਹਿਲਾ ਅਤੇ ਉਸ ਦੇ ਸਾਥੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਐਤਵਾਰ ਸਵੇਰੇ ਤੜਕੇ ਦੀ ਹੈ, ਪਰ ਮੁਸਾਫਰ ਆਰੋਪੀਆਂ ਦੀ ਭਾਲ ਵਿੱਚ ਸਾਰਾ ਦਿਨ ਘੁੰਮਦਾ ਰਿਹਾ। ਇਸ ਦੌਰਾਨ ਰਾਤ ਵੇਲੇ ਸਥਾਨਕ ਲੋਕਾਂ ਦੀ ਮਦਦ ਨਾਲ ਪੀੜਤ ਵਿਅਕਤੀ ਨੇ ਇਕ ਮਹਿਲਾ ਨੂੰ ਪਛਾਣ ਵੀ ਲਿਆ। ਹਾਲਾਂਕਿ ਉਸ ਮਹਿਲਾ ਨੇ

ਖੁਦ ਨੂੰ ਬੇਕਸੂਰ ਦੱਸਦੇ ਹੋਏ ਕੈਮਰੇ ਸਾਹਮਣੇ ਵਾਰਦਾਤ ਵਿੱਚ ਸ਼ਾਮਿਲ, ਦੂਜੀ ਔਰਤ ਅਤੇ ਬਾਕੀ ਆਰੋਪੀਆਂ ਦੇ ਨਾਮ ਦੱਸ ਦਿੱਤੇ। ਉੱਥੇ ਹੀ ਜਦੋਂ ਲੋਕਾਂ ਨੇ ਵਾਰਦਾਤ ਵਿੱਚ ਸ਼ਾਮਿਲ ਇੱਕ ਦੂਜੀ ਔਰਤ ਨੂੰ ਕਾਬੂ ਕੀਤਾ ਤਾਂ ਉਹ ਉਸਦਾ ਘਰ ਖ਼ਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਮੌਕੇ ਤੋਂ ਭੱਜ ਗਈ। ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਤਾਂ ਆਖੀ, ਪਰ ਬੱਸ ਸਟੈਂਡ ਨੇੜੇ ਜਿਸਮ ਫਰੋਸ਼ੀ ਦੇ ਖੁੱਲ੍ਹੇਆਮ ਚੱਲਣ ਵਾਲੇ ਧੰਦੇ ਅਤੇ

ਇਸ ਦੀ ਆੜ ਵਿੱਚ ਹੋਣ ਵਾਲੀਆਂ ਵਾਰਦਾਤਾਂ ਤੋਂ ਲੋਕ ਪਰੇਸ਼ਾਨ ਨਜ਼ਰ ਆਏ।ਇਸ ਮੌਕੇ ਪੀੜਿਤ ਦਾ ਕਹਿਣਾ ਸੀ ਕਿ ਉਹ ਐਤਵਾਰ ਤੜਕੇ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਆਇਆ ਸੀ। ਇਸ ਦੌਰਾਨ ਇੱਕ ਮਹਿਲਾ ਤੇ ਉਸ ਦੇ ਸਾਥੀ ਉਸ ਨੂੰ ਥੋੜ੍ਹੀ ਦੂਰ ਲੈ ਕੇ ਅਤੇ ਉਸ ਪਾਸੋਂ 15000 ਦੀ ਨਕਦੀ ਤੇ ਹੋਰ ਸਮਾਨ ਲੁੱਟ ਲਿਆ। ਉਹ ਸਾਰਾ ਦਿਨ ਆਰੋਪੀਆਂ ਦੀ ਭਾਲ ਕਰਦਾ ਰਿਹਾ। ਪੁਲਿਸ ਨੂੰ ਵੀ ਸੂਚਨਾ ਦਿੱਤੀ, ਲੇਕਿਨ ਉਸ ਦਾ ਸਮਾਨ ਤੇ ਪੈਸੇ ਨਹੀਂ ਮਿਲੇ।

ਇਸ ਦੌਰਾਨ ਪੀੜਤ ਨੇ ਇੱਕ ਮਹਿਲਾ ਨੂੰ ਵੀ ਪਛਾਣ ਲਿਆ।ਉਸ ਮਹਿਲਾ ਨੇ ਲੋਕਾਂ ਦੀ ਮੌਜੂਦਗੀ ਵਿੱਚ ਕੈਮਰੇ ਸਾਹਮਣੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਵਾਰਦਾਤ ਦੇ ਵਿੱਚ ਸ਼ਾਮਿਲ ਬਾਕੀ ਆਰੋਪੀਆਂ ਦੇ ਨਾਮ ਦੱਸ ਦਿੱਤੇ। ਮਹਿਲਾ ਨੇ ਦਾਅਵਾ ਕੀਤਾ ਕਿ ਉਕਤ ਆਰੋਪੀਆਂ ਵੱਲੋਂ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਮਹਿਲਾ ਨੇ ਦੱਸਿਆ ਹੈ ਕਿ ਵਾਰਦਾਤ ਵਿੱਚ ਇੱਕ ਹੋਰ ਔਰਤ ਅਤੇ ਉਸਦੇ ਸਾਥੀ ਸ਼ਾਮਿਲ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *