ਤੇਜਧਾਰ ਹ.ਥਿਆ.ਰਾਂ ਨਾਲ ਵੱ.ਢਿਆ ਸੁਨਿਆਰਾ ਅੰਦਰੋਂ ਲਾ ਲਿਆ ਤਾਲਾ ਫੇਰ 8 ਮਿੰਟ ਕੀਤਾ ਕਾਂਢ

Uncategorized

ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ’ਚ ਬਦਮਾਸ਼ਾਂ ਨੇ ਸੁਨਿਆਰੇ ਦੀ ਦੁਕਾਨ ’ਚ ਦਾਖ਼ਲ ਹੋ ਕੇ ਉਸ ਨੂੰ ਬੰਦੀ ਬਣਾ ਕੇ ਲੁੱਟ ਲਿਆ। ਬਦਮਾਸ਼ ਲਗਭਗ ਸਵਾ ਲੱਖ ਕੈਸ਼, 8 ਤੋਂ 10 ਕਿਲੋ ਚਾਂਦੀ ਅਤੇ 10 ਤੋਲੇ ਸੋਨਾ ਲੈ ਗਏ ਹਨ। ਉਨ੍ਹਾਂ ਨੇ ਜਿਊਲਰ ਦੇ ਗਲੇ ’ਤੇ ਚਾਕੂ ਨਾਲ ਵਾਰ ਵੀ ਕੀਤਾ। ਬਦਮਾਸ਼ਾਂ ਕੋਲ ਇਕ ਖਿਡੌਣਾ ਪਿਸਤੌਲ ਵੀ ਸੀ। ਇਹ ਵਾਰਦਾਤ ਵੀਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਘਟਨਾ ਸਥਾਨ ’ਤੇ ਥਾਣਾ ਜਮਾਲਪੁਰ ਪੁਲਸ ਪੁੱਜੀ। ਪੁਲਸ ਨੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਮੁਲਜ਼ਮਾਂ ਦੀ ਫੁਟੇਜ ਚੈੱਕ ਕੀਤੀ ਹੈ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦ ਫੜ ਲਿਆ ਜਾਵੇਗਾ।

ਘਟਨਾ ਸਥਾਨ ’ਤੇ ਫਾਰੈਂਸਿਕ ਟੀਮ ਵੀ ਬੁਲਾਈ ਗਈ। ਟੀਮ ਨੇ ਦੁਕਾਨ ਤੋਂ ਕਈ ਕਲੂ ਇਕੱਠੇ ਕੀਤੇ। ਬਦਮਾਸ਼ ਮੋਟਰਸਾਈਕਲ ਚੱਲਦਾ ਹੀ ਛੱਡ ਕੇ ਦੁਕਾਨ ਅੰਦਰ ਵੜੇ ਸੀ। ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ’ਚ ਦੁਕਾਨਦਾਰ ਅਮੀਰ ਚੰਦ ਦੁਕਾਨ ਨੂੰ ਲਾਕ ਲਗਾ ਕੇ ਅੰਦਰ ਆਰਾਮ ਕਰ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ’ਤੇ 2 ਨੌਜਵਾਨ ਆਏ। ਉਨ੍ਹਾਂ ਨੇ ਦੁਕਾਨ ਦਾ ਦਰਵਾਜ਼ਾ ਖੜਕਾਇਆ। ਅਮੀਰ ਚੰਦ ਨੇ ਗਾਹਕ ਸਮਝ ਕੇ ਲਾਕ ਖੋਲ੍ਹ ਦਿੱਤਾ।

ਇਸ ਤੋਂ ਬਾਅਦ ਬਦਮਾਸ਼ਾਂ ਨੇ ਦੁਕਾਨਦਾਰ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਬੰਦੀ ਬਣਾ ਲਿਆ।ਦੁਕਾਨਦਾਰ ਨੇ ਰੌਲਾ ਪਾਇਆ ਪਰ ਸ਼ੀਸ਼ੇ ਬੰਦ ਹੋਣ ਕਾਰਨ ਲੋਕਾਂ ਤੱਕ ਅਾਵਾਜ਼ ਨਹੀਂ ਪੁੱਜ ਸਕੀ। ਬਦਮਾਸ਼ਾਂ ਨੇ ਦੁਕਾਨ ਨੂੰ ਅੰਦਰੋਂ ਲਾਕ ਲਗਾ ਲਿਆ। ਲਗਭਗ 8 ਮਿੰਟ ’ਚ ਵਾਰਦਾਤ ਨੂੰ ਅੰਜਾਮ ਦਿੱਤਾ। ਬਦਮਾਸ਼ ਆਪਣੇ ਨਾਲ ਇਕ ਬੈਗ ਲੈ ਕੇ ਆਏ ਸਨ। ਨੇੜੇ ਦੇ ਦੁਕਾਨਦਾਰ ਮੋਨਾ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਅਮੀਰ ਚੰਦ ਖੂਨ ’ਚ ਲਥਪਥ ਹਾਲਤ ’ਚ ਸੀ। ਉਸ ਨੂੰ ਬਾਅਦ ’ਚ ਹਸਪਤਾਲ ਪਹੁੰਚਾਇਆ ਗਿਆ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *