ਨੌਜਵਾਨ ਨੇ ਚਚੇਰੀ ਭੈਣ ਦਾ ਤੇਜ਼ਧਾਰ ਹ ਥਿ ਆਰ ਨਾਲ ਕੀਤਾ ਕ ਤ ਲ

Uncategorized

ਬਾੜੇਵਾਲ ਸਥਿਤ ਭਾਈ ਦਯਾ ਸਿੰਘ ਨਗਰ ’ਚ 12 ਸਾਲ ਦੀ ਚਚੇਰੀ ਭੈਣ ਨੂੰ ਕੁਹਾੜੀ ਨਾਲ ਵੱਢਣ ਦੇ ਮਾਮਲੇ ’ਚ ਜ਼ਖਮੀ ਭੈਣ ਸੰਧਿਆ ਦੀ ਇਲਾਜ ਦੌਰਾਨ ਹਸਪਤਾਲ ’ਚ ਮੌਤ ਹੋ ਗਈ, ਜਦਕਿ ਮੁਲਜ਼ਮ ਰਾਕੇਸ਼ ਕੁਮਾਰ ਅਜੇ ਪੀ. ਜੀ. ਆਈ. ’ਚ ਦਾਖਲ ਹੈ, ਜਿਸ ਦਾ ਹਾਲਤ ਗੰਭੀਰ ਬਣੀ ਹੋਈ ਹੈ। ਇਸ ਮਾਮਲੇ ’ਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮੁਲਜ਼ਮ ਭਰਾ ਰਾਕੇਸ਼ ਕੁਮਾਰ ਖ਼ਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮ ਦੇ ਠੀਕ ਹੋਣ ਤੋਂ ਬਾਅਦ ਹੀ ਪੁਲਸ ਉਸ ਨੂੰ ਗ੍ਰਿਫ਼ਤਾਰ ਕਰੇਗੀ। ਹਾਲ ਦੀ ਘੜੀ, ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਰਾਕੇਸ਼ ਨੇ ਸੰਧਿਆ ਨੂੰ ਕਿਉਂ ਮਾਰਿਆ?

ਅਸਲ ਵਿਚ, ਮ੍ਰਿਤਕ ਸੰਧਿਆ ਅਤੇ ਜ਼ਖਮੀ ਰਾਕੇਸ਼ ਚਚੇਰੇ ਭੈਣ-ਭਰਾ ਹਨ, ਜੋ ਬਾੜੇਵਾਲ ਸਥਿਤ ਭਾਈ ਦਯਾ ਸਿੰਘ ਨਗਰ ਦੇ ਇਕ ਵਿਹੜੇ ’ਚ ਰਹਿੰਦੇ ਹਨ। ਬੀਤੇ ਸ਼ਨੀਵਾਰ ਦੀ ਬਾਅਦ ਦੁਪਹਿਰ ਸੰਧਿਆ ਬਾਹਰ ਵਿਹੜੇ ’ਚ ਬੈਠੀ ਹੋਈ ਸੀ। ਇਸ ਦੌਰਾਨ ਰਾਕੇਸ਼ ਆਪਣੇ ਕਮਰੇ ’ਚ ਸੀ। ਕੁਝ ਹੀ ਦੇਰ ਬਾਅਦ ਰਾਕੇਸ਼ ਕਮਰੇ ’ਚੋਂ ਕੁਹਾੜੀ ਲੈ ਕੇ ਨਿਕਲਿਆ ਅਤੇ ਉਸ ਨੇ ਵਿਹੜੇ ਵਿਚ ਬੈਠੀ ਸੰਧਿਆ ’ਤੇ ਕੁਹਾੜੀ ਨਾਲ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਹ ਦੇਖ ਕੇ ਆਸ-ਪਾਸ ਦੇ ਲੋਕ ਸੁੰਨ ਰਹਿ ਗਏ। ਕੋਲ ਹੀ ਮੌਜੂਦ ਸੰਧਿਆ ਦੀ ਭੈਣ ਨੇ ਕਿਸੇ ਤਰ੍ਹਾਂ ਰਾਕੇਸ਼ ਨੂੰ ਪਾਸੇ ਕੀਤਾ ਪਰ ਰਾਕੇਸ਼ ਨੇ ਇਸ ਦੌਰਾਨ ਤੇਜ਼ਧਾਰ ਹਥਿਆਰ ਕੱਢਿਆ ਅਤੇ ਖੁਦ ਦਾ ਵੀ ਗਲਾ ਵੱਢ ਲਿਆ ਸੀ।

ਇਸ ਮੌਕੇ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਸਨ, ਜਿਨ੍ਹਾਂ ਨੂੰ ਇਕ ਟੈਂਪੂ ਰਾਹੀਂ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਸੀ। ਉੱਥੋਂ ਰਾਕੇਸ਼ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਸੀ, ਜਦੋਂਕਿ ਸੰਧਿਆ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ। ਐਤਵਾਰ ਦੀ ਦੇਰ ਰਾਤ ਨੂੰ ਸੰਧਿਆ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ, ਜਦੋਂਕਿ ਰਾਕੇਸ਼ ਦਾ ਅਜੇ ਇਲਾਜ ਚੱਲ ਰਿਹਾ ਹੈ। ਵਾਰਦਾਤ ਤੋਂ ਬਾਅਦ ਮੌਕੇ ’ਤੇ ਥਾਣਾ ਸਰਾਭਾ ਨਗਰ ਅਤੇ ਚੌਕੀ ਰਘੂਨਾਥ ਐਨਕਲੇਵ ਦੀ ਪੁਲਸ ਪੁੱਜੀ। ਜਾਂਚ ਦੌਰਾਨ ਪੁਲਸ ਨੂੰ ਸੰਧਿਆ ਦੇ ਕਮਰੇ ’ਚੋਂ ਸਿਲੰਡਰ ਦੇ ਨਾਲ ਕੁਝ ਕੱਪੜੇ ਸੜੇ ਹੋਏ ਮਿਲੇ ਹਨ। ਪੁਲਸ ਨੇ ਇਹ ਕਬਜ਼ੇ ਵਿਚ ਲੈ ਲਏ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *