ਏਜੇਂਟਾਂ ਵਲੋਂ ਅਮਰੀਕਾ ਭੇਜੇ ਪੰਜਾਬੀ ਨੌਜਵਾਨ 2010 ਤੋਂ ਲਾਪਤਾ,ਹੁਣ 13 ਸਾਲਾਂ ਬਾਅਦ CBI ਖੰਗਾਲੇਗੀ ਅਮਰੀਕਾ ਦੇ ਜੰਗਲ

Uncategorized

ਨੇੜਲੇ ਪਿੰਡ ਬੁਰਜ ਕੱਚਾ ਦਾ ਨੌਜਵਾਨ ਵਰਿੰਦਰ ਸਿੰਘ ਜੋ 13 ਸਾਲ ਪਹਿਲਾਂ ਅਮਰੀਕਾ ਲਈ ਘਰੋਂ ਗਿਆ ਸੀ ਪਰ ਰਸਤੇ ਵਿੱਚ ਹੀ ਲਾਪਤਾ ਹੋ ਗਿਆ। ਇਸ ਮਾਮਲੇ ਨੂੰ ਮਨੁੱਖੀ ਤਸਕਰੀ ਗਰੋਹ ਨਾਲ ਜੋੜ ਕੇ ਹੁਣ ਸੀਬੀਆਈ ਇਸ ਦੀਆਂ ਪਰਤਾਂ ਖੋਲ੍ਹੇਗੀ।ਬੁਰਜ ਕੱਚਾ ਦੇ ਨਿਵਾਸੀ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਵਰਿੰਦਰ ਸਿੰਘ 2010 ਵਿੱਚ ਅਮਰੀਕਾ ਲਈ ਘਰੋਂ ਰਵਾਨਾ ਹੋਇਆ ਅਤੇ ਇਸ ਸਬੰਧੀ ਉਸ ਨੇ ਟਰੈਵਲ ਏਜੰਟ ਅਵਤਾਰ ਸਿੰਘ ਉਰਫ਼ ਬੱਬੂ ਵਾਸੀ ਖੋਖਰਾਂ, ਪ੍ਰਦੀਪ ਕੁਮਾਰ ਵਾਸੀ ਚਿੱਕੀ, ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਨੂੰ 19 ਲੱਖ ਰੁਪਏ ਦਿੱਤੇ।

ਜਸਵੰਤ ਸਿੰਘ ਨੇ ਉਸ ਸਮੇਂ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦੋਸ਼ ਲਗਾਇਆ ਸੀ ਕਿ ਟਰੈਵਲ ਏਜੰਟਾਂ ਨੇ ਉਸ ਦੇ ਲੜਕੇ ਵਰਿੰਦਰ ਸਿੰਘ ਨੂੰ ਅਮਰੀਕਾ ਭੇਜਣ ਦਾ ਵਾਅਦਾ ਕਰਕੇ ਉਸ ਤੋਂ ਸਾਰੇ ਪੈਸੇ ਵਸੂਲ ਲਏ ਅਤੇ ਲੜਕੇ ਨੂੰ ਅਗਵਾ ਕਰ ਲਿਆ। ਉਸ ਨੂੰ ਸ਼ੱਕ ਹੈ ਕਿ ਉਸ ਦੇ ਲੜਕੇ ਨੂੰ ਇਨ੍ਹਾਂ ਟਰੈਵਲ ਏਜੰਟਾਂ ਨੇ ਹੋਰ ਵਿਅਕਤੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ ਹੈ ਜਾਂ ਕਰ ਸਕਦੇ ਹਨ।

ਜਸਵੰਤ ਸਿੰਘ ਨੇ ਆਪਣੇ ਲੜਕੇ ਦੀ ਤਲਾਸ਼ ਅਤੇ ਇਨਸਾਫ਼ ਲੈਣ ਲਈ 2011 ’ਚ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਵੀ ਦਾਇਰ ਕੀਤੀ ਸੀ। ਅਦਾਲਤ ਦੇ ਹੁਕਮਾਂ ’ਤੇ ਮਾਛੀਵਾੜਾ ਥਾਣਾ ਵਿੱਚ 14 ਫਰਵਰੀ 2013 ਨੂੰ ਟਰੈਵਲ ਏਜੰਟਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਉਸ ਸਮੇਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨਵੀਂ ਦਿੱਲੀ ਨੇ ਵੀ ਜਾਂਚ ਵਿਚ ਦੱਸਿਆ ਕਿ ਨੌਜਵਾਨ ਵਰਿੰਦਰ ਸਿੰਘ 27-9-2013 ਨੂੰ ਦਿੱਲੀ ਏਅਰਪੋਰਟ ਤੋਂ ਦੋਹਾ ਕਤਰ ਲਈ ਗਿਆ ਅਤੇ ਉਸ ਤੋਂ ਬਾਅਦ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਪਤਿਾ ਜਸਵੰਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਬੇਸ਼ੱਕ ਮਾਛੀਵਾੜਾ ਪੁਲੀਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਇਸ ਦੀ ਜਾਂਚ ਵੀ ਚੱਲਦੀ ਰਹੀ।

ਪਤਿਾ ਜਸਵੰਤ ਸਿੰਘ ਨੇ ਦੱਸਿਆ ਕਿ ਜਾਂਚ ਉਪਰੰਤ ਇਸ ਮਾਮਲੇ ਦੀ ਪੜਤਾਲ ਵੀ ਹੋਈ ਪਰ ਨਾ ਉਸ ਦੇ ਲੜਕੇ ਬਾਰੇ ਕੋਈ ਪਤਾ ਲੱਗਾ ਅਤੇ ਨਾ ਹੀ ਉਸ ਨੂੰ ਇਨਸਾਫ਼ ਮਿਲਿਆ ਬਲਕਿ ਜਾਂਚ ਕਰਨ ਵਾਲੇ ਅਧਿਕਾਰੀਆਂ ਨੇ ਇਹ ਦਰਜ ਕੀਤੀ ਐੱਫ.ਆਈ.ਆਰ. ਵੀ ਖਾਰਜਿ ਕਰ ਦਿੱਤੀ। ਆਪਣੇ ਲੜਕੇ ਨੂੰ ਇਨਸਾਫ਼ ਦਿਵਾਉਣ ਲਈ ਅਤੇ ਉਸ ਦੀ ਤਲਾਸ਼ ਲਈ ਪਤਿਾ ਜਸਵੰਤ ਸਿੰਘ ਨੇ ਹੌਸਲਾ ਨਹੀਂ ਛੱਡਿਆ ਅਤੇ ਲੜਾਈ ਲੜਦਾ ਰਿਹਾ। ਅਖੀਰ ਹੁਣ ਫਿਰ ਸੰਨ 2023 ਵਿੱਚ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *