IIT-BHU ਵਿਦਿਆਰਥਣ ਨਾਲ ਛੇੜਖਾਨੀ ਦੀ ਸਨਸਨੀਖੇਜ਼ ਵਾਰਦਾਤ, ਵਿਦਿਆਰਥੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

Uncategorized

ਕਾਸ਼ੀ ਹਿੰਦੂ ਯੂਨੀਵਰਸਿਟੀ ਆਈ. ਆਈ. ਟੀ. ‘ਚ ਇਕ ਛੇੜਖਾਨੀ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਦੇਰ ਰਾਤ ਕੰਪਲੈਕਸ ‘ਚ ਆਪਣੇ ਦੋਸਤ ਨਾਲ ਘੁੰਮ ਰਹੀ ਆਈ. ਆਈ. ਟੀ. ਦੀ ਵਿਦਿਆਰਥਣ ਨਾਲ ਕੁਝ ਬਦਮਾਸ਼ਾਂ ਨੇ ਕੁੱਟਮਾਰ ਕੀਤੀ ਅਤੇ ਛੇੜਖਾਨੀ ਕਰ ਕੇ ਉਸ ਦਾ ਵੀਡੀਓ ਵੀ ਬਣਾ ਲਿਆ। ਇਸ ਘਟਨਾ ਦੀ ਖ਼ਬਰ ਜਿਵੇਂ ਹੀ ਕੰਪਲੈਕਸ ਵਿਚ ਪਹੁੰਚੀ ਤਾਂ ਪੂਰੇ ਕੰਪਲੈਕਸ ਦੇ ਵਿਦਿਆਰਥੀ ਇਕੱਠੇ ਹੋ ਕੇ ਧਰਨੇ ‘ਤੇ ਬੈਠ ਗਏ। ਛੇੜਖਾਨੀ ਦੀ ਘਟਨਾ ਦੀ ਖ਼ਬਰ ਸੁਣ ਕੇ ਪ੍ਰਸ਼ਾਸਨ ਵੀ ਹੈਰਾਨ ਹੋ ਗਿਆ ਹੈ।

ਇਸ ਮਾਮਲੇ ਵਿਚ FIR ਦਰਜ ਕਰਵਾਈ ਗਈ ਹੈ। ਦਰਜ ਸ਼ਿਕਾਇਤ ਮੁਤਾਬਕ ਦੋਸ਼ੀਆਂ ਨੇ ਵਿਦਿਆਰਥਣ ਦੇ ਕੱਪੜੇ ਉਤਾਰੇ ਅਤੇ ਕਿੱਸ ਕੀਤਾ। ਇਸ ਤੋਂ ਬਾਅਦ ਇਸ ਦਾ ਵੀਡੀਓ ਵੀ ਬਣਾਇਆ। FIR ‘ਚ ਵਿਦਿਆਰਥਣ ਨੇ ਕਿਹਾ ਕਿ ਮੈਂ ਆਪਣੇ ਹੋਸਟਲ ਨਿਊ ਗਰਲਜ਼ IIT BHU ਤੋਂ ਬਾਹਰ ਨਿਕਲੀ ਸੀ। ਜਿਵੇਂ ਹੀ ਮੈਂ ਗਾਂਧੀ ਸਮ੍ਰਿਤੀ ਹੋਸਟਲ ਚੌਰਾਹੇ ਨੇੜੇ ਪਹੁੰਚੀ ਤਾਂ ਉੱਥੇ ਮੇਰਾ ਦੋਸਤ ਮੈਨੂੰ ਮਿਲਿਆ। ਅਸੀਂ ਦੋਵੇਂ ਇਕੱਠੇ ਜਾ ਰਹੇ ਸੀ ਤਾਂ ਰਾਹ ‘ਚ ਕਰੀਬ 300-400 ਮੀਟਰ ਦੇ ਵਿਚਕਾਰ ਇਕ ਬਾਈਕ ਆਇਆ ਜਿਸ ਉੱਤੇ ਤਿੰਨ ਜਣੇ ਬੈਠੇ ਸਨ।

ਉਨ੍ਹਾਂ ਨੇ ਉੱਥੇ ਆਪਣੀ ਬਾਈਕ ਖੜ੍ਹੀ ਕਰ ਕੇ ਮੈਨੂੰ ਅਤੇ ਮੇਰੇ ਦੋਸਤ ਨੂੰ ਵੱਖ ਕਰ ਦਿੱਤਾ। ਉਨ੍ਹਾਂ ਨੇ ਮੇਰਾ ਮੂੰਹ ਪੂਰੀ ਤਰ੍ਹਾਂ ਦਬਾ ਦਿੱਤਾ। ਫਿਰ ਉਹ ਮੈਨੂੰ ਇਕ ਕੋਨੇ ‘ਚ ਲੈ ਗਏ। ਉਨ੍ਹਾਂ ਨੇ ਪਹਿਲਾਂ ਮੈਨੂੰ ਚੁੰਮਿਆ ਅਤੇ ਉਸ ਤੋਂ ਬਾਅਦ ਸਾਰੇ ਕੱਪੜੇ ਉਤਾਰ ਦਿੱਤੇ ਅਤੇ ਵੀਡੀਓ ਤੇ ਫੋਟੋਆਂ ਬਣਾਈਆਂ। ਜਦੋਂ ਮੈਂ ਮਦਦ ਲਈ ਰੌਲਾ ਪਾਇਆ ਤਾਂ ਉਸ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਮੇਰਾ ਫ਼ੋਨ ਵੀ ਲੈ ਲਿਆ ਅਤੇ 10-15 ਮਿੰਟ ਤੱਕ ਮੈਨੂੰ ਬੰਧਕ ਬਣਾ ਕੇ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ।

ਓਧਰ ਲਗਾਤਾਰ ਛੇੜਖਾਨੀ ਦੀਆਂ ਘਟਨਾਵਾਂ ਮਗਰੋਂ ਆਈ. ਆਈ. ਟੀ. ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਆਈ. ਆਈ. ਟੀ. ਪ੍ਰਸ਼ਾਸਨ ਨੇ ਫ਼ੈਸਲਾ ਲਿਆ ਹੈ ਕਿ ਹੁਣ ਸ਼ਾਮ 5 ਵਜੇ ਤੋਂ ਸਵੇਰੇ 10 ਵਜੇ ਤੱਕ ਬਾਹਰੀ ਲੋਕਾਂ ਦਾ ਆਈ. ਆਈ. ਟੀ. ਬੀ. ਐੱਚ. ਯੂ. ‘ਚ ਐਂਟਰੀ ਬੈਨ ਰਹੇਗੀ।ਆਈ. ਆਈ. ਟੀ. ਬੀ. ਐੱਚ. ਯੂ. ਦੇ ਵਿਦਿਆਰਥੀਆਂ ਨੇ ਕੈਂਪਸ ‘ਚ ਜਾਮ ਲਾ ਕੇ ਹਾਏ-ਹਾਏ ਦੇ ਨਾਅਰ ਲਾਏ। ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀ-ਵਿਦਿਆਰਥਣਾਂ ਨੇ ਹੱਥ ‘ਚ ਪੋਸਟ ਫੜ੍ਹੇ ਹੋਏ ਸਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *