ਝੱਟ ਮੰਗਣੀ ਪੱਟ ਵਿਆਹ ਤਾਂ ਸੁਣਿਆ ਸੀ ਪਰ ਝੱਟ ਵਿਆਹ ਪੱਟ ਤਲਾਕ ਨੇ ਪਾਇਆ ਸੋਚਾਂ ‘ਚ

Uncategorized

ਜੇ ਕਿਧਰੇ ਕਿਸੇ ਦਾ ਜਲਦੀ ਵਿਆਹ ਕਰਨਾ ਹੋਵੇ ਤਾਂ ਸਿਆਣਿਆਂ ਨੂੰ ਅਕਸਰ ਕਹਿੰਦੇ ਸੁਣੀਦਾ ਕਿ ‘ਝੱਟ ਮੰਗਣੀ-ਪੱਟ ਵਿਆਹ’ ਹੋ ਜਾਵੇਗਾ ਪਰ ਜੇ ਕਿਧਰੇ ਕਿਸੇ ਦਾ ‘ਝੱਟ ਮੰਗਣੀ-ਪੱਟ ਵਿਆਹ’ ਹੋਇਆ ਹੋਵੇ ਤਾਂ 5ਵੇਂ ਦਿਨ ਤਲਾਕ ਹੋ ਜਾਵੇ ਤਾਂ ਕੀ ਇਹ ਕਹਿਣ ਲਈ ਮਜ਼ਬੂਰ ਤਾਂ ਨਹੀਂ ਹੋ ਜਾਵਾਂਗੇ ਕਿ ‘ਝੱਟ ਵਿਆਹ-ਪੱਟ ਤਲਾਕ’ । ਜੀ ਹਾਂ ਅਜਿਹਾ ਹੀ ਹੋਇਆ ਹੈ ਲੋਹੀਆਂ ਦੀ ਸਬ-ਤਹਿਸੀਲ ’ਚ ਜਦੋਂ ‘ਨਵ ਵਿਆਹੇ ਜੋੜੇ’ ਜਿੰਨ੍ਹਾਂ ਦਾ ਲੰਘੀ 24 ਸਤੰਬਰ 2023 ਦਿਨ ਐਤਵਾਰ ਨੂੰ ਹੀ ਵਿਆਹ ਹੋਇਆ ਸੀ ਪਰ 29 ਸਤੰਬਰ 2023 ਨੂੰ ਦੋਹਾਂ ਜੀਆਂ ਨੇ

ਦੋਵੇਂ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ‘ਮਿਲਣ ਤੋਂ ਪਹਿਲਾਂ’ ਹੀ ਅਲੱਗ-ਅਲੱਗ ਰਹਿਣ ਦਾ ਫੈਸਲਾ ਕਰ ਲਿਆ ਹੈ। ਇਸ ਸਬੰਧੀ ਲੋਹੀਆਂ ਦੀ ਸਬ-ਤਹਿਸੀਲ ’ਚ ਲਿਖੇ ਗਏ ਆਪਣੇ ਹਲਫੀਆ ਬਿਆਨ ਵਿੱਚ ਬਲਜਿੰਦਰ ਕੌਰ ਧਾਲੀਵਾਲ ਪੁੱਤਰੀ ਜੋਗਾ ਸਿੰਘ ਧਾਲੀਵਾਲ ਵਾਸੀ ਨਵਾਂ ਪਿੰਡ ਨੈਚਾਂ ਤਹਿਸੀਲ ਫਿਲੌਰ ਜਿਲ੍ਹਾ ਜਲੰਧਰ ਨੇ ਕਿਹਾ ਕਿ ਮੇਰੇ ਮਾਪਿਆਂ ਨੇ ਮੇਰੀ ਮਰਜੀ ਖਿਲਾਫ਼ ਵਿਆਹ ਕੀਤਾ ਹੈ ਇਸ ਲਈ ਮੈਂ ਆਪਣੇ ਸਹੁਰਾ ਪਰਿਵਾਰ ਨਾਲ ਨਹੀਂ ਰਹਿਣਾ ਚਾਹੁੰਦੀ। ਇਸ ਮੌਕੇ ਉਸ ਨਾਲ ਮਾਂ ਰਾਣੀ ਗੋਰਾਇਆਂ ਦਾ ਕੌਂਸਲਰ ਹਰਮੇਸ਼ ਲਾਲ ਵਿਚੋਲਣ ਜਸਵੀਰ ਕੌਰ ਵੀ ਹਾਜਰ ਸੀ। ਇਸ ਸਬੰਧੀ ਲੜਕੇ ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਬਾਦਸ਼ਾਹਪੁਰ ਪਿੰਡ ਨੱਲ੍ਹ ਤਹਿਸੀਲ ਸ਼ਾਹਕੋਟ (ਜਲੰਧਰ) ਨੇ ਕਿਹਾ ਕਿ

ਮੈਂ ਵਿਦੇਸ਼ ’ਚ ਰਹਿੰਦਾ ਹਾਂ ਸਾਡਾ ਵਿਆਹ ‘ਸਿਟੀ ਪੈਲਸ ਫਗਵਾੜਾ’ ਵਿਖੇ ਹੋਇਆ ਸੀ ਪਰ ਪਹਿਲੇ ਦਿਨ ਤੋਂ ਹੀ ਲੜਕੀ ਨੇ ਹੋਰ ਦੋਸਤ ਹੋਣ ਕਾਰਨ ਮੈਨੂੰ ਛੱਡ ਦੇਣ ਦੀ ਜਿੱਦ ਕਰਨੀ ਸ਼ੁਰੂ ਕਰ ਦਿੱਤੀ ਇਸ ’ਤੇ ਸਾਡੇ ਸਾਂਝੇ ਰਿਸ਼ਤੇਦਾਰਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਪਰ ਲੜਕੀ ਨਾ ਮੰਨੀ ਜਿਸ ਕਾਰਨ ਅੱਜ ਤੋੜ ਵਿਛੋੜੇ ਦਾ ਇਹ ਹਲਫੀਆ ਬਿਆਨ ਲਿਖਣਾ ਪੈ ਰਿਹਾ ਹੈ। ਇਸ ਹਲਫ਼ੀਆ ਬਿਆਨ ਵਿੱਚ ਦੋਹਾਂ ਧਿਰਾਂ ਨੇ ਵਾਅਦਾ ਕੀਤਾ ਹੈ ਕਿ ਉਹ ਆਪਣਾ ਅਗਲਾ ਜੀਵਨ ਇਕੱਲੇ ਇਕੱਲੇ ਬਿਤਾਉਣਗੇ। ਉਨ੍ਹਾਂ ਨੇ ਇਸ ਸਬੰਧੀ ‘ਅਦਾਲਤ’ ਰਾਹੀਂ ਵੀ ‘ਤਲਾਕ’ ਲੈਣ ਦਾ ਫੈਸਲਾ ਕੀਤਾ ਹੈ।ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *