ਇਟਲੀ ’ਚ ਸਿੱਖ ਭਾਈਚਾਰੇ ਨੂੰ ਵੱਡੀ ਰਾਹਤ, ਹੁਣ ਸਫਰ ਦੌਰਾਨ ਸ੍ਰੀ ਸਾਹਿਬ ਰੱਖਣ ’ਤੇ ਨਹੀਂ ਹੋਵੇਗਾ ਪਰਚਾ

Uncategorized

ਇਟਲੀ ’ਚ ਇਕ ਅੰਮ੍ਰਿਤਧਾਰੀ ਸਿੱਖ ਤੇ ਢਾਡੀ ਮਿਲਖਾ ਸਿੰਘ ਮੌਜੀ ’ਤੇ ਕਿਰਪਾਨ ਰੱਖਣ ਨੂੰ ਲੈ ਕੇ ਪਿਛਲੇ ਦਿਨੀਂ ਦਰਜ ਕੀਤੇ ਗਏ ਪੁਲਸ ਕੇਸ ਤੋਂ ਬਾਅਦ ਇਹ ਘਟਨਾ ਪੂਰੀ ਦੁਨੀਆ ’ਚ ਚਰਚਾ ਦਾ ਵਿਸ਼ਾ ਬਣ ਗਈ ਸੀ। ਅਜਿਹੀ ਘਟਨਾ ਦੁਬਾਰਾ ਕਿਸੇ ਹੋਰ ਸਿੱਖ ਨਾਲ ਨਾ ਵਾਪਰੇ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਇਟਲੀ ਦੀਆਂ ਸਿੱਖ ਜਥੇਬੰਦੀਆਂ ਨੂੰ ਦਰਜ ਪਰਚੇ ਰੱਦ ਕਰਵਾਉਣ ਅਤੇ ਮਾਮਲੇ ਦੀ ਪੈਰਵਾਈ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਸੀ, ਜਿਸ ’ਤੇ ਪਹਿਰਾ ਦਿੰਦਿਆਂ ਇੰਡੀਅਨ ਸਿੱਖ

ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਆਪਣੇ ਸਾਥੀਆਂ ਸਮੇਤ ਇਟਲੀ ’ਚ ਸਟੇਟ ਪੁਲਸ ਦੇ ਫਸਟ ਡਾਇਰੈਕਟਰ ਡਾ. ਰੋਕੋ ਲੁਸਿਆਨੀ ਨੂੰ ਮਿਲੇ।ਇਸ ਮੌਕੇ ਪ੍ਰਧਾਨ ਕੰਗ ਆਪਣੇ ਨਾਲ ਇਕ ਵੱਡੀ ਕਿਰਪਾਨ ਵੀ ਪੁਲਸ ਅਧਿਕਾਰੀ ਕੋਲ ਲੈ ਗਏ ਅਤੇ ਸਿੱਖ ਕੌਮ ਲਈ ਕਿਰਪਾਨ ਦੀ ਮਹੱਤਤਾ ਨੂੰ ਵਿਸਥਾਰ ਸਹਿਤ ਸਮਝਾਇਆ। ਇਸ ਮੌਕੇ ਪੁਲਸ ਅਧਿਕਾਰੀ ਨੇ ਪ੍ਰਧਾਨ ਕੰਗ ਦੀ ਗੱਲਬਾਤ ਨੂੰ ਬੜੇ ਹੀ ਧਿਆਨ ਨਾਲ ਸੁਣਨ ਉਪਰੰਤ ਭਰੋਸਾ ਦਿੱਤਾ ਕਿ ਅੱਜ ਤੋਂ ਬਾਅਦ ਇਟਲੀ ’ਚ ਟ੍ਰੈਵਲ ਕਰਨ ਵੇਲੇ ਆਪਣੇ ਬੈਗ ਵਿਚ ਵੱਡੀ ਕਿਰਪਾਨ ਰੱਖਣ ’ਤੇ ਕਿਸੇ ਵੀ ਸਿੱਖ ’ਤੇ ਪਰਚਾ

ਦਰਜ ਨਹੀਂ ਹੋਵੇਗਾ ਅਤੇ ਜਿਹੜੇ ਪਹਿਲਾਂ ਪਰਚੇ ਦਰਜ ਕੀਤੇ ਗਏ ਹਨ, ਉਨ੍ਹਾਂ ਦੀ ਵੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ।ਇਸ ਸਬੰਧ ’ਚ ਕੰਗ ਨੇ ਕਿਹਾ ਕਿ ਇਟਲੀ ’ਚ ਜੂਨ ਮਹੀਨੇ ਵੱਡੇ ਇਤਿਹਾਸਕ ਦਿਹਾੜੇ ਮਨਾਏ ਜਾਣੇ ਹਨ, ਜਿਸ ਵਿਚ ਭਾਗ ਲੈਣ ਲਈ ਭਾਰਤ ਤੋਂ ਕਈ ਸਿੱਖ ਸ਼ਖਸੀਅਤਾਂ ਨੇ ਇਟਲੀ ਆਉਣਾ ਹੈ ਜਿਨ੍ਹਾਂ ਨੂੰ ਕਿਰਪਾਨ ਰੱਖਣ ’ਤੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਉਚ ਪੁਲਸ ਦੇ ਅਧਿਕਾਰੀ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਨ੍ਹਾਂ ਵਲੋਂ ਪੂਰਨ ਤੌਰ ’ਤੇ ਭਰੋਸਾ ਦਿੱਤਾ ਗਿਆ ਹੈ ਕਿ ਹੁਣ ਬੈਗ ’ਚ ਕਿਰਪਾਨ ਰੱਖਣ ’ਤੇ ਪਰਚਾ ਦਰਜ ਨਹੀਂ ਕੀਤਾ ਜਾਵੇਗਾ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *