Full Video ਦੇਖਣ ਲਈ ਨੀਚੇ👇 ਜਾਓ…
ਬੈਂਕਾਕ (ਏਜੰਸੀ)- ਮਿਆਂਮਾਰ ਦੀ ਫੌਜ ਨੇ ਸੋਮਵਾਰ ਨੂੰ ਦੇਸ਼ ਦੇ ਸਾਗਾਇੰਗ ਇਲਾਕੇ ਦੇ ਇਕ ਸਕੂਲ ’ਤੇ ਹਵਾਈ ਹ‘ਮਲਾ ਕੀਤਾ, ਜਿਸ ’ਚ 20 ਵਿਦਿਆਰਥੀਆਂ ਤੇ 2 ਅਧਿਆਪਕਾਂ ਦੀ ਮੌ‘ਤ ਹੋ ਗਈ। ਇਹ ਜਾਣਕਾਰੀ ਇੱਕ ਵਿਰੋਧ ਸਮੂਹ ਦੇ ਮੈਂਬਰਾਂ, ਸਹਾਇਤਾ ਕਰਮਚਾਰੀਆਂ ਅਤੇ ਮੀਡੀਆ ਰਿਪੋਰਟਾਂ ਤੋਂ ਮਿਲੀ।
ਜਾਣਕਾਰੀ ਅਨੁਸਾਰ ਖੇਤਰ ਦੇ ਤਾਬਾਇਨ ਕਸਬੇ ਦੇ ਓਹੇ ਹਤੇਇਨ ਟਵਿਨ ਪਿੰਡ (ਜਿਸ ਨੂੰ ਡੇਪਾਇਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ) ’ਚ ਸਵੇਰੇ ਹੋਏ ਹ’ਮਲੇ ਵਿਚ ਕਈ ਵਿਦਿਆਰਥੀ ਵਿਦਿਆਰਥੀ ਮਾਰੇ ਗਏ। ਫੌਜ ਨੇ ਆਪਣੇ ਸ਼ਾਸਨ ਖਿਲਾਫ ਵਿਆਪਕ ਹਥਿਆਰਬੰਦ ਟਕਰਾਅ ਨੂੰ ਰੋਕਣ ਲਈ ਹਵਾਈ ਹ’ਮਲੇ ਵਧਾ ਦਿੱਤੇ ਹਨ। ਫਰਵਰੀ 2021 ਵਿੱਚ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ ਤੋਂ ਹੀ ਮਿਆਂਮਾਰ ਵਿੱਚ ਫੌਜ ਸੱਤਾ ਵਿੱਚ ਹੈ।
ਗੈਰ-ਸਰਕਾਰੀ ਸੰਗਠਨਾਂ ਦੁਆਰਾ ਇਕੱਤਰ ਕੀਤੇ ਗਏ ਅੰਕੜਿਆਂ ਅਨੁਸਾਰ, ਫੌਜ ਦੇ ਸੱਤਾ ਸੰਭਾਲਣ ਤੋਂ ਬਾਅਦ ਸੁਰੱਖਿਆ ਬਲਾਂ ਦੁਆਰਾ 6,600 ਤੋਂ ਵੱਧ ਨਾਗਰਿਕ ਮਾਰੇ ਗਏ ਹਨ। ਫੌਜੀ ਸ਼ਾਸਨ ਵਿਰੁੱਧ ਲੜਨ ਵਾਲੇ ਇੱਕ ਵਿਰੋਧ ਸਮੂਹ, ਵ੍ਹਾਈਟ ਡੇਪੀਅਨ ਪੀਪਲਜ਼ ਡਿਫੈਂਸ ਫੋਰਸ ਦੇ ਇੱਕ ਮੈਂਬਰ ਨੇ
ਮੀਡੀਆ ਨੂੰ ਦੱਸਿਆ ਕਿ ਇੱਕ ਲੜਾਕੂ ਜਹਾਜ਼ ਨੇ ਸਕੂਲ ‘ਤੇ ਬੰ’ਬ ਸੁੱਟਿਆ। ਇਹ ਇਲਾਕਾ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਤੋਂ ਲਗਭਗ 115 ਕਿਲੋਮੀਟਰ ਉੱਤਰ-ਪੱਛਮ ਵਿੱਚ ਹੈ। ਨੇੜਲੇ ਤਿੰਨ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਇਹ ਸਕੂਲ ਦੇਸ਼ ਦੇ ਲੋਕਤੰਤਰ ਪੱਖੀ ਸੰਗਠਨਾਂ ਦੁਆਰਾ ਚਲਾਇਆ ਜਾਂਦਾ ਹੈ।
ਮਿਆਂਮਾਰ ਦੇ ਸਾਗਾਇੰਗ ਖੇਤਰ ਵਿਚ ਇਕ ਵੱਡੀ ਮਾਨਵਤਾ ਵਿਰੋਧੀ ਘਟਨਾ ਦੇਖਣ ਨੂੰ ਮਿਲੀ, ਜਿੱਥੇ ਫੌਜੀ ਹਵਾਈ ਹ’ਮਲੇ ਦੌਰਾਨ ਇੱਕ ਸਕੂਲ ਨਿਸ਼ਾਨਾ ਬਣਿਆ। ਇਹ ਹਮਲਾ ਓਹੇ ਹਟੇਨ ਟਵਿਨ ਪਿੰਡ ਵਿੱਚ ਹੋਇਆ, ਜਿੱਥੇ ਇੱਕ ਲੋਕਤੰਤਰਿਕ ਅੰਦੋਲਨ ਵਲੋਂ ਚਲਾਇਆ ਜਾ ਰਿਹਾ ਸਕੂਲ ਟੀਚਰਾਂ ਅਤੇ ਬੱਚਿਆਂ ਨਾਲ ਭਰਿਆ ਹੋਇਆ ਸੀ। ਹ’ਮਲੇ ਵਿਚ 22 ਲੋਕਾਂ ਦੀ ਮੌ’ਤ ਹੋ ਗਈ, ਜਿਨ੍ਹਾਂ ਵਿਚ 20 ਵਿਦਿਆਰਥੀ ਅਤੇ 2 ਅਧਿਆਪਕ ਸ਼ਾਮਲ ਹਨ।
ਹ’ਮਲੇ ਦੀ ਸਮੇਂ ਸਵੇਰ ਦੀ ਕਲਾਸ ਚੱਲ ਰਹੀ ਸੀ। ਇਹ ਹਮਲਾ ਕਿਸੇ ਵੀ ਲੜਾਈ ਜਾਂ ਝਗੜੇ ਤੋਂ ਬਿਨਾਂ ਕੀਤਾ ਗਿਆ, ਜਿਸਨੂੰ ਮਿਆਨਮਾਰ ਸਰਕਾਰ ਵਲੋਂ ਝੂਠਾ ਦੱਸਿਆ ਗਿਆ, ਪਰ ਸਥਾਨਕ ਲੋਕਾਂ ਅਤੇ ਗਲੋਬਲ ਹਿਊਮਨ ਰਾਈਟਸ ਸੰਸਥਾਵਾਂ ਨੇ ਇਸ ਨੂੰ ਨਾਗਰਿਕਾਂ ਉਤੇ ਸਿੱਧਾ ਹ’ਮਲਾ ਕਰਾਰ ਦਿੱਤਾ।
ਹਵਾਈ ਹ’ਮਲੇ ਵਿੱਚ ਆਏ ਵਾਧੇ ਤੇ ਸੰਯੁਕਤ ਰਾਸ਼ਟਰ ਨੇ ਚਿੰਤਾ ਜਤਾਈ ਹੈ। ਮਿਆਨਮਾਰ ਵਿੱਚ 2021 ਦੇ ਕੂਪ ਤੋਂ ਬਾਅਦ ਲੋਕਤੰਤਰ ਦੀ ਮੰਗ ਕਰ ਰਹੀਆਂ ਸੰਸਥਾਵਾਂ ਤੇ ਫੌਜ ਵਲੋਂ ਹ’ਮਲੇ ਵਧ ਗਏ ਹਨ। ਇਹ ਹ’ਮਲਾ ਸਿੱਧਾ ਸੰਕੇਤ ਹੈ ਕਿ ਨਾਗਰਿਕਾਂ ਦੀ ਜ਼ਿੰਦਗੀ ਅਜੇ ਵੀ ਸੁਰੱਖਿਅਤ ਨਹੀਂ ਹੈ।