ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਿ ਅਸਲ ਵਿੱਚ ਮਾਤਾ ਗੁਜਰ ਕੌਰ ਜੀ ਕਿਵੇਂ ਸ਼ਹੀਦ ਹੋਏ ਸੀ ਕਿਉਂਕਿ ਮਾਤਾ ਗੁਜਰੀ ਜੀ ਦੇ ਸ਼ਹਾਦਤ ਨੂੰ ਲੈ ਕੇ ਬਹੁਤ ਸਾਰੇ ਵਿਚਾਰਾਂ ਦੇ ਵਿੱਚ ਭਿੰਨਤਾ ਹੈਗੀ ਹੈ ਜੀ ਅੱਜ ਤੁਸੀਂ ਇਸ ਵੀਡੀਓ ਚ ਇਹ ਵੀ ਜਾਣੋਗੇ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਿਵੇਂ ਹੋਇਆ ਕਿਵੇਂ ਕੀਤਾ ਕਿਵੇਂ ਉਹਨਾਂ ਦੀ ਆਖਰੀ ਇਸ਼ਨਾਨ ਕਰਾਏ ਗਏ ਕੌਣ ਕੌਣ ਉਸ ਵੇਲੇ ਇਸ ਸੰਸਕਾਰ ਚ ਤੇ ਅੰਤਿਮ ਰਸਮਾਂ ਚ ਸ਼ਾਮਿਲ ਸੀ ਤੇ ਅੱਜ ਗੁਰੂ ਪਿਤਾ ਜੀ ਦੇ ਲਾਲਾਂ ਦੇ ਤੇ ਮਾਂ ਗੁਜਰੀ ਜੀ ਦੇ ਅਸਤ ਕਿੱਥੇ ਨੇ ਕਿਉਂਕਿ ਉਹ ਜਲ ਪ੍ਰਵਾਹ ਨਹੀਂ ਸਨ ਕੀਤੇ ਗਏ ਸੋ ਸਾਰੀਆਂ ਗੱਲਾਂ ਦਾ ਜਵਾਬ ਤੁਹਾਨੂੰ ਇਸ ਵੀਡੀਓ ਚ ਮਿਲੇਗਾ ਵੈਸੇ ਵੀ ਦਸੰਬਰ ਦਾ ਮਹੀਨਾ ਚੱਲ ਰਿਹਾ ਜੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਦੇ

ਜਿਹੜੇ ਸ਼ਹਾਦਤ ਦੇ ਦਿਨ ਉਹ ਸ਼ੁਰੂ ਹੋ ਚੁੱਕੇ ਨੇ ਸੋ ਆਪਾਂ ਉਹਨਾਂ ਨੂੰ ਜਿੰਨਾ ਵੱਧ ਤੋਂ ਵੱਧ ਯਾਦ ਕਰੀਏ ਇਹੀ ਆਪਣੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਕਿਤੇ ਇਹ ਨਾ ਹੋਵੇ ਕਿ ਆਪਾਂ ਨੂੰ ਖੁਦ ਨੂੰ ਸਿੱਖ ਇਤਿਹਾਸ ਦਾ ਪਤਾ ਨਾ ਹੋਵੇ ਆਪਾਂ ਆਪਦੇ ਬੱਚਿਆਂ ਨੂੰ ਫਿਰ ਕੀ ਸਿਖਾਵਾਂਗੇ ਕਿਤੇ ਸਾਡੇ ਬੱਚੇ ਕੇਵਲ ਨਵਾਂ ਸਾਲ ਤੇ ਕ੍ਰਿਸਮਸ ਮਨਾਉਣ ਜੋਗੇ ਨਾਓ ਰਹਿ ਜਾਣ ਅਸੀਂ ਆਪਣੇ ਸ਼ਹੀਦਾਂ ਨੂੰ ਵੀ ਯਾਦ ਰੱਖਣਾ ਹੈ। ਸੋ ਵੀਡੀਓ ਨੂੰ ਜਿਆਦਾ ਲੰਬਾ ਨਾ ਕਰਦੇ ਹੋਏ ਅੱਜ ਦੀ ਇਹ ਸਾਰੀ ਦਾਸਤਾਨ ਇਕੱਲੀ ਕੱਲੀ ਗੱਲ ਤੁਸੀਂ ਸੁਣੋਗੇ ਤੇ ਤੁਹਾਨੂੰ ਸੁਣ ਕੇ ਬਹੁਤ ਜਿਆਦਾ ਹੈਰਾਨੀ ਹੋਏਗੀ ਤੇ ਬਹੁਤ ਜਿਆਦਾ ਵੈਰਾਗਮਈ ਤੁਸੀਂ ਹੋ ਸਕਦੇ ਹੋ ਕਿਉਂਕਿ ਵੀਡੀਓ ਬਹੁਤ ਹੀ ਜਿਆਦਾ ਭਾਵੁਕ ਕਰਨ ਵਾਲੀ ਹੈ ਜੀ। ਕਹਿੰਦੇ ਨੇ ਟੋਡਰ ਮਲ ਘਰ ਆਇਆ ਉਹਨੂੰ ਕਿਸੇ ਨੇ ਦੱਸਿਆ ਵੀ ਸਾਹਿਬਜ਼ਾਦੇ ਗ੍ਰਫਤਾਰ ਨੇ ਮਾਂ ਗੁਜਰੀ ਜੀ ਗ੍ਰਫਤਾਰ ਨੇ ਉਹ ਵਾਹੋ ਦਾ ਹੀ ਉਥੋਂ ਦੌੜਿਆ ਕਿ ਜਿੰਨੇ ਮਰਜੀ ਪੈਸੇ ਲੱਗ ਜਾਣ ਜੋ ਮਰਜ਼ੀ ਲੱਗ ਜੇ ਹਾਕਮ ਲਾਲਚੀ ਹ ਮੈਂ ਉਹਨਾਂ ਨੂੰ ਛਡਾ ਲਿਆਵਾਂਗਾ।

ਜਦੋਂ ਉਹ ਭੀੜ ਚ ਅਗਾਂਹ ਲੰਘਿਆ ਦੇਖ ਕੇ ਦੋਨੇ ਸਾਹਿਬਜ਼ਾਦੇ ਖੂਨ ਨਾਲ ਲੱਥ ਪੱਥ ਪਏ ਸੀ। ਇਤਿਹਾਸ ਕਹਿੰਦਾ ਕਿ ਉਹ ਮਾਤਾ ਗੁਜਰੀ ਜੀ ਕੋਲੇ ਗਿਆ ਭਾਵੇਂ ਕਈ ਕਹਿ ਦਿੰਦੇ ਨੇ ਕਿ ਕੋਲ ਪਹਿਲਾਂ ਸਿਪਾਹੀ ਗਏ ਇਹ ਖਬਰਾਂ ਲੈ ਕੇ ਪਰ ਉਧਰ ਮਲ ਗਿਆ ਜੀ ਮਾਤਾ ਜੀ ਨੂੰ ਇਹ ਗੱਲ ਦੱਸਣ ਉਹਨੇ ਮਾਤਾ ਜੀ ਨੂੰ ਮੱਥਾ ਟੇਕਿਆ ਤੇ ਕਹਿੰਦੇ ਜੀ ਸਾਹਿਬਜਾਦੇ ਸ਼ਹੀਦ ਕਰ ਦਿੱਤੇ ਨੇ ਇਤਿਹਾਸ ਕਹਿੰਦਾ ਵੀ ਮਾਤਾ ਜੀ ਨੇ ਇਹ ਸੁਣ ਕੇ ਪ੍ਰਾਣ ਤਿਆਗ ਦਿੱਤੇ ਪਰ ਅਸਲ ਵਿੱਚ ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਕਿਉਂਕਿ ਮਾਤਾ ਗੁਜਰੀ ਜੀ ਦਾ ਕੋਈ ਕਸੂਰ ਨਹੀਂ ਸੀ ਤਾਂ ਜਾਲਮ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਫਤਵਾ ਨਹੀਂ ਸੀ ਜਾਰੀ ਕਰ ਸਕਦੇ ਬਿਰਧ ਸਰੀਰ ਸੀ ਮਾਤਾ ਜੀ ਦਾ ਕਿਸੇ ਵੀ ਕੰਮ ਦੇ ਵਿੱਚ ਸਿਆਸੀ ਦੇ ਵਿੱਚ ਕੋਈ ਵੀ ਹੱਥ ਨਹੀਂ ਸੀ ਸੋ ਉਹਨਾਂ ਕੋਲੇ ਕੋਈ ਵਜਹਾ ਹੀ ਨਹੀਂ ਸੀ ਮਾਤਾ ਜੀ ਤੇ ਅੱਤਿਆਚਾਰ ਕਰਨ ਦੀ ਜਾਂ ਉਹਨਾਂ ਨੂੰ ਸ਼ਹੀਦ ਕਰਨ ਦੀ ਇਸ ਲਈ ਉਹਨਾਂ ਨੂੰ ਸ਼ਹੀਦ ਕਰਨ ਵਾਲੀ ਗੱਲ ਤੇ ਜਾਲਮਾਂ ਨੇ ਪੜਦਾ ਪਾ ਦਿੱਤਾ

ਕਿ ਤੇ ਜਿਹੜੀਆਂ ਬਾਕੀ ਦੀਆਂ ਅਫਵਾਵਾਂ ਸੀ ਅੱਜ ਤੱਕ ਸੁਣਦੇ ਆ ਰਹੇ ਹਾਂ ਉਹ ਫੈਲਾਤੀਆਂ ਚ ਕੋਈ ਕਹਿੰਦਾ ਉਹਨਾਂ ਨੇ ਹੀਰਾ ਜੱਟ ਕੇ ਪ੍ਰਾਣ ਤਿਆਗ ਦਿੱਤੇ ਕੋਈ ਕਹਿੰਦਾ ਉਹ ਸਵਾਸਾਂ ਦੇ ਅਭਿਆਸੀ ਸਨ ਤੇ ਉਹਨਾਂ ਨੇ ਆਪਣੇ ਸਵਾਸ ਤਿਆਗ ਦਿੱਤੇ ਪਰ ਅਸਲ ਵਿੱਚ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਠੰਡੀ ਬੁਰਜ ਦੇ ਵਿੱਚ ਉਧਰ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਤੇ ਇਧਰ ਹਾਕਮ ਨੇ ਆਪਣੇ ਪਹਿਰੇਦਾਰਾਂ ਨੂੰ ਹੁਕਮ ਦੇ ਦਿੱਤੇ ਸੀ ਕਿ ਮਾਂ ਗੁਜਰੀ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਜਾਵੇ। ਉਹ ਨਹੀਂ ਸਨ ਚਾਹੁੰਦੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੀ ਸੋਭਾ ਹੋਵੇ ਜਾਂ ਉਹਨਾਂ ਨਾਲ ਕਿਸੇ ਪ੍ਰਕਾਰ ਦੀ ਹਮਦਰਦੀ ਜੁੜੇ ਕਿ ਇਹਨਾਂ ਨੇ ਆਪਣੇ ਧਰਮ ਉੱਤੋਂ ਆਪਣੇ ਸੀਸ ਤੱਕ ਵਾਰ ਦਿੱਤੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਪਰ ਅਸਲ ਵਿੱਚ ਆਪਾਂ ਨੇ ਉਹੀ ਇਹ ਫਰਜ਼ ਬਣਦਾ ਕਿ ਮਾਤਾ ਗੁਜਰੀ ਜੀ ਦੇ ਨਾਲ ਜੁੜੀਆਂ ਅਫਵਾਹਾਂ ਤੇ ਨਾ ਯਕੀਨ ਕਰਕੇ ਉਹਨਾਂ ਨੂੰ ਇੱਕ ਸ਼ਹੀਦ ਦੀ ਮਾਂ ਸ਼ਹੀਦ ਦੀ ਦਾਦੀ ਤੇ ਸ਼ਹੀਦ ਦੀ ਪਤਨੀ ਦੇ ਨਾਲ ਨਾਲ ਸ਼ਹੀਦ ਹੀ ਕਰਾਰ ਦਿੱਤਾ ਜਾਵੇ

ਤਾਂ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਮਿਲ ਸਕਦੀ ਹੈ ਜੀ ਹੁਣ ਜੀ ਸਾਹਿਬਜ਼ਾਦਿਆਂ ਦੀ ਸਰੀਰ ਪਏ ਨੇ ਹੰਸਲਾ ਨਦੀ ਦੇ ਕਿਨਾਰੇ ਉਹਨਾਂ ਦੇ ਸਰੀਰ ਇਸ ਕਰਕੇ ਹੌਸਲਾ ਨਦੀ ਦੇ ਕਿਨਾਰੇ ਸੁੱਟ ਦਿੱਤੇ ਗਏ ਸੀ ਕਿ ਸਾਰੀ ਰਾਤ ਸਰੀਰ ਬਾਹਰ ਰਹਿਣਗੇ ਲੋਕਾਂ ਨੂੰ ਪਤਾ ਲੱਗ ਜਾਏਗਾ ਤੇ ਇਹਨਾਂ ਨੂੰ ਕੋਈ ਨਾ ਕੋਈ ਜੰਗਲੀ ਜਾਨਵਰ ਜਾਂ ਆਦਮ ਖੋਰੇ ਜਿਹੜੇ ਪੰਛੀ ਹੁੰਦੇ ਆ ਉਹ ਗੋਬਿੰਦ ਸਿੰਘ ਦੇ ਲਾਲਾਂ ਦੇ ਪੁੱਤਰਾਂ ਦੇ ਮਾਸ ਨੂੰ ਮੂੰਹ ਚ ਨੱਚ ਕੇ ਖਾਣਗੇ ਮਾਤਾ ਜੀ ਉੱਥੇ ਬੁਰਜ ਵਿੱਚ ਸ਼ਹੀਦ ਹੋ ਗਏ ਸੀ ਸੋ ਉਹਨਾਂ ਦਾ ਸਰੀਰ ਬੁਰਜ ਦੇ ਵਿੱਚ ਪਿਆ ਤੇ ਸਾਹਿਬਜ਼ਾਦਿਆਂ ਦੇ ਸਰੀਰ ਵੱਖਰੇ ਪਏ ਨੇ ਹੁਣ ਟੋਡਰ ਮੱਲ ਪਰੇਸ਼ਾਨ ਬਹੁਤ ਹੋ ਗਿਆ ਉਹ ਮੋਤੀ ਰਾਮ ਮਹਿਰਾ ਜੀ ਨੂੰ ਮਿਲਿਆ ਫਿਰ ਉਹ ਵਜੀਰ ਖਾਨ ਨੂੰ ਮਿਲਦਾ ਹੁਣ ਕਈ ਵਾਰ ਇੱਕ ਸਵਾਲ ਉੱਠਦਾ ਸਿੱਖ ਸੰਗਤ ਦੇ ਵਿੱਚ ਕਿ ਉਹਦੇ ਬਾਗ ਸਨ ਜੀ ਸਰਹੰਦ ਵਿੱਚ ਟੋਡਰ ਮੰਨਦੇ ਆ ਟੋਡਰਮਲ ਜਿਹੜਾ ਹੈਗਾ ਉਹਨੇ ਆਪਣੇ

ਤੇ ਬਾਗ ਸਨ ਜੀ ਸਰਹੰਦ ਵਿੱਚ ਟੋਡਰ ਮੱਲਦੇ ਟੋਡਰ ਮੱਲ ਜਿਹੜਾ ਹੈਗਾ ਉਹਨੇ ਆਪਣੇ ਬਾਗਾਂ ਦੇ ਵਿੱਚ ਸਾਹਿਬਜ਼ਾਦਿਆਂ ਦਾ ਸੰਸਕਾਰ ਕਿਉਂ ਨਹੀਂ ਕੀਤਾ ਅੱਜ ਉਹਦਾ ਵੀ ਜਵਾਬ ਤੁਹਾਨੂੰ ਮਿਲ ਜਾਏਗਾ ਇਸ ਵੀਡੀਓ ਦੇ ਵਿੱਚ ਉਹਨੇ ਇਜਾਜ਼ਤ ਮੰਗੀ ਕਿ ਮੈਨੂੰ ਸੰਸਕਾਰ ਕਰਨ ਦਿੱਤਾ ਜਾਵੇ ਵਜ਼ੀਰ ਖਾਨ ਨੇ ਕਿਹਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਸਰਹੰਦ ਵਿੱਚ ਨਹੀਂ ਹੋ ਸਕਦਾ ਤੇ ਉਹ ਸਰਹੰਦ ਵਿੱਚ ਸੀ ਉਸ ਵੇਲੇ ਆ ਅੱਧੇ ਵਾਲੀ ਵੱਖਰਾ ਸੀ ਪਿੰਡਾਂ ਵਾਲਿਆਂ ਨੂੰ ਪਤਾ ਹੋਣਾ ਕਿ ਚੌਧਰੀ ਅੱਤੇਵਾਲ ਆਏ ਆ ਜੀ ਉਹਨੇ ਕਿਹਾ ਕਿ ਜੇ ਤੁਸੀਂ ਇਜਾਜ ਦਓ ਤਾਂ ਆਪਾਂ ਇਹ ਸੰਸਕਾਰ ਕਰ ਸਕੀਏ ਉਹਨੇ ਕਿਹਾ ਵੀ ਨਹੀਂ ਇਹਨੇ ਹੋ ਸਕਦਾ ਵਜ਼ੀਰ ਖਾਂ ਕਹਿੰਦਾ ਟੋਡਰਮਲ ਜੀ ਨੇ ਫਿਰ ਜ਼ੋਰ ਪਾਇਆ ਤੁਸੀਂ ਦੇਖੋ ਮਾਨਵਤਾ ਦੇ ਆਧਾਰ ਤੇ ਮੈਨੂੰ ਇਜਾਜ਼ਤ ਦੇ ਦਿਓ ਉਹਨੇ ਕਿਹਾ ਵੀ ਜੇ ਤੂੰ ਕਰਨਾ ਹੈ ਤਾਂ ਪਹਿਲਾਂ ਉੱਥੇ ਜਾ ਕੇ ਨਿਸ਼ਾਨਦੇਹੀ ਕਰਕੇ ਆ ਤੈਨੂੰ ਥਾਂ ਕਿੰਨੀ ਚਾਹੀਦੀ ਹੈ ਪਰ ਇਥੋਂ ਬਾਹਰ ਸਰਹੰਦ ਤੋਂ ਬਾਹਰ ਜਾ ਕੇ ਫਿਰ ਕਿਹਾ ਜਾਂਦਾ ਕਿ ਟੋਡਰ ਮਲ ਚੌਧਰੀ ਅੱਤੇਵਾਲ ਕੋਲ ਆਇਆ ਅਤੇ ਵਾਲ ਆਤੇ ਵਾਲੀ ਪਿੰਡ ਫਿਰ ਉਹ ਉਹਨੇ ਇੱਥੇ ਆ ਕੇ ਨਿਸ਼ਾਨ ਲਾ ਕੇ ਗਿਆ ਉਹ ਬਈ ਇਨੀ ਕ ਥਾਂ ਚ ਮੈਂ ਚਿਖਾ ਜਿੰਨ ਲਵਾਂਗਾ ਉਥੇ ਨਿਸ਼ਾਨ ਲਾਇਆ

ਤੇ ਫਿਰ ਵਜ਼ੀਰ ਖਾਨ ਨੇ ਕਿਹਾ ਕਿ ਜਿੱਥੇ ਤੂੰ ਨਿਸ਼ਾਨ ਲਾ ਕੇ ਆਇਆ ਸਾਰੀ ਧਰਤੀ ਤੈਨੂੰ ਸੋਨੇ ਦੀਆਂ ਮੋਹਰਾਂ ਨਾਲ ਖਰੀਦਣੀ ਪਊਗੀ। ਕਿਉਂਕਿ ਲਾਲਚੀ ਸੀ ਤੇ ਬਾਕੀ ਉਹਨੂੰ ਲੱਗਦਾ ਸੀ ਕਿ ਇਹ ਇਨੀਆਂ ਮੋਹਰਾਂ ਨਹੀਂ ਖਰੀਦ ਕੇ ਲਿਆ ਸਕਦੇ ਕਿੰਨੀਆਂ ਲੱਗ ਸਕਦੀਆਂ ਨੇ ਮੋਹਰਾਂ ਹੁਣ ਤੁਸੀਂ ਸੋਚੋ ਜਰਾ ਇਤਿਹਾਸ ਕਹਿੰਦਾ ਜੋ ਕੁਝ ਟੋਡਰਮੱਲ ਜੀ ਦੇ ਘਰ ਸੀ ਹੀਰੇ ਮੋਤੀ ਜਵਾਹਰਾਤ ਗਹਿਣੇ ਹੁਣੇ ਸਾਰੇ ਦੇ ਕੇ ਤੇ ਉਹਦੇ ਬਦਲੇ ਦੇ ਵਿੱਚ ਮੋਹਰਾਂ ਲੈਣ ਦੀਆਂ ਜੀ ਜਦੋਂ ਉਹ ਮੋਹਰਾਂ ਕਹਿੰਦੇ ਆ ਚੇਨੀਆ ਸ਼ੁਰੂ ਕਰਦਾ ਲੇਟਵੀਆਂ ਮੂਰਾ ਪਹਿਲਾਂ ਗਿਣਦੇ ਆ ਜੀ ਕਿਉਂਕਿ ਉਹਨੇ ਕਿਹਾ ਸੀ ਮੋਹਰਾਂ ਚਿਣੇਗਾ ਤੇ ਫੇਰ ਤੈਨੂੰ ਜਗਾ ਮਿਲੂਗੀ ਜਿੰਨੀ ਜਗ੍ਹਾ ਚ ਤੂੰ ਮੋਹਰਾਂ ਜੀਣੇਗਾ ਉਹ ਤੇਰੀ ਜਦੋਂ ਕਹਿੰਦੇ ਆ ਮੋਹਰਾਂ ਛਿਲ ਲਈਆਂ ਤਾਂ ਹੁਣ ਜਿਹੜਾ ਉਹ ਵਜ਼ੀਰ ਖਾਂ ਉਹ ਆਦੇ ਬਚਨਾਂ ਤੋਂ ਫਿਰ ਜਾਂਦਾ ਲਾਲਚ ਮਨ ਵਿੱਚ ਆ ਜਾਂਦਾ ਤੇ ਕਹਿੰਦਾ ਵੀ ਇਹ ਜਗਹਾ ਤੈਨੂੰ ਤਾਂ ਮਿਲੂਗੀ ਜੇਕਰ ਤੂੰ ਇਹ ਮੋਹਰਾਂ ਖੜੀਆਂ ਕਰਕੇ ਲਾਵੇਂਗਾ।

ਹੁਣ ਟੋਡਰਮੱਲ ਜੀ ਦੇ ਘਰ ਜੋ ਕੁਝ ਅਸੀਂ ਉਹਨੇ ਸਾਰਾ ਕੁਝ ਇਕੱਠਾ ਕਰਕੇ ਲੈ ਆਂਦਾ ਸੀ ਪਰ ਕਹਿੰਦੇ ਆ ਉੱਥੇ ਫਿਰ ਟੋਡਰ ਮਲ ਦੀ ਬੇਟੀ ਆਉਂਦੀ ਆ। ਉਹ ਕਹਿੰਦੀ ਹ ਵੀ ਪਿਤਾ ਜੀ ਮੇਰੇ ਵਿਆਹ ਲਈ ਜਿਹੜਾ ਵੀ ਤੁਸੀਂ ਕੁਝ ਗਹਿਣਾ ਗੱਟਾ ਜਾਂ ਸੋਣਾ ਵਗੈਰਾ ਰੱਖਿਆ ਉਹ ਸਾਰਾ ਤੁਸੀਂ ਵੇਚ ਕੇ ਮੋਹਰਾਂ ਲੈ ਆਓ ਤੇ ਇਹ ਖੜੀਆਂ ਮੋਹਰਾਂ ਕਰਕੇ ਇਹਨੂੰ ਇਹਦੇ ਜਿਵੇਂ ਕਹਿਣਾ ਉਵੇਂ ਦੇ ਦੋ ਪਰ ਸਾਹਿਬਜ਼ਾਦਿਆਂ ਦੇ ਸਰੀਰਾਂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਫਿਰ ਜੋ ਕੁਝ ਵੀ ਉਹਦੇ ਕੋਲ ਸੀ ਇੱਕ ਟੋਡਰਮਲ ਦੂਜਾ ਉਹਦਾ ਭਰਾ ਨਾਗਰ ਮਲ ਉਹ ਦੋਵੇਂ ਆਏ ਉਹਨਾਂ ਦੋਵਾਂ ਨੇ ਰਲ ਕੇ ਜੋ ਹੀਰੇ ਮੋਤੀ ਸੋਨਾ ਜੋ ਵੀ ਘਰ ਵਿੱਚ ਤੁਹਾਨੂੰ ਦੱਸਿਓ ਕਿ ਬੇਟੀ ਕੋਲੋਂ ਜਾਂ ਘਰ ਵਿੱਚੋਂ ਮਿਲਿਆ ਦੋਨਾਂ ਦੇ ਉਹ ਵੇਚ ਕੇ ਮੋਹਰਾਂ ਲੈ ਆਂਦੀਆਂ ਤੇ ਫਿਰ ਇਥੇ ਵਜੀਰ ਖਾਂ ਆਇਆ ਜਿੱਥੇ ਸੰਸਕਾਰ ਕਰਨਾ ਸੀ

ਕਿਉਂਕਿ ਭਾਵੇਂ ਥਾਂ ਅੱਤੇ ਵਾਲੀ ਦੀ ਹੈ ਜੀ ਪਰ ਸੂਬਾ ਤਾਂ ਸਰਹੰਦ ਹੀ ਹੈ ਨਾ ਸੋ ਪੈਸੇ ਉਹਨੇ ਲੈਣੇ ਆ ਇੱਥੇ ਉਹ ਮੋਹੜਾ ਡਾ ਕੇ ਬੈਠਾ ਸੀ ਸੰਦਲੀ ਡਾਹ ਕੇ ਕਹਿ ਲਓ ਜਿਹਨੂੰ ਆਪਾਂ ਕੁਰਸੀ ਵੀ ਕਹਿ ਦਿੰਦੇ ਆ ਅੱਜ ਕੱਲ ਸੋ ਇੱਥੇ ਫਿਰ ਟੋਡਰ ਮਲ ਨੇ ਮੋਹਰਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਪਰ ਸਰੀਰ ਨਹੀਂ ਆਏ ਸਾਹਿਬਜ਼ਾਦਿਆਂ ਦੇ ਸਰੀਰ ਅਜੇ ਵੀ ਉਥੇ ਹੀ ਪਏ ਆ ਹੰਸਲਾ ਨਦੀ ਦੇ ਕਿਨਾਰੇ ਤੁਸੀਂ ਇਹ ਗੱਲ ਦਾ ਹਿਸਾਬ ਲਾ ਕੇ ਦੇਖੋ ਕਿ ਉਹ ਸਰੀਰਾਂ ਦੇ ਕੋਲ ਜਾਣ ਤੱਕ ਨਹੀਂ ਦੇ ਰਿਹਾ ਉਹਨਾਂ ਨੂੰ ਇੱਥੇ ਫਿਰ ਟੋਡਰਮਲ ਜੀ ਨੇ ਸਾਰੀ ਨਿਸ਼ਾਨਦੇਹੀ ਵਾਲੀ ਜਿਹੜੀ ਧਰਤੀ ਸੀ ਇਹਤੇ ਟੇਢੀਆਂ ਮੋਹਰਾਂ ਖੜੀਆਂ ਕਰਕੇ ਲਾ ਦਿੱਤੀਆਂ

ਤੇ ਫਿਰ ਸਾਰੀਆਂ ਮੋਹਰਾਂ ਇਕੱਠੀਆਂ ਕਰਕੇ ਥੈਲੇ ਵਿੱਚ ਪਾਈਆਂ ਵਜ਼ੀਰ ਖਾਨ ਦੇ ਸਾਥੀ ਉਹਨੂੰ ਲੈ ਤੁਰੇ ਨੇ ਫਿਰ ਇੱਥੇ ਇੱਕ ਸਿੱਖ ਸੀਜੀ ਭਾਈ ਜੋਧ ਸਿੰਘ ਜੀ ਇਹ ਵੀ ਉਸ ਪਿੰਡ ਦਾ ਰਹਿਣ ਵਾਲਾ ਸੀ ਹੁਣ ਇੱਥੇ ਇਹ ਯਾਦ ਰੱਖਿਓ ਕਿ ਜਿਹੜਾ ਜਿਆਦਾ ਜਿਕਰ ਆਉਂਦਾ ਨਾ ਜੀ ਭਾਈ ਰਾਮਾ ਤੇ ਭਾਈ ਤ੍ਰਿਲੋਕਾ ਜੀ ਦਾ ਉਹਨਾਂ ਦਾ ਜ਼ਿਕਰ ਚਮਕੌਰ ਦੀ ਗੜੀ ਦਾ ਹੈ ਜੀ ਉਥੇ ਉਹ ਸੰਸਕਾਰ ਕਰਕੇ ਆਇਆ ਇੱਥੇ ਫਿਰ ਟੋਡਰ ਮਲ ਜਾਂਦਾ ਘਰ ਆਪਣੇ ਘਰਵਾਲੀ ਨੂੰ ਤੇ ਬੱਚਿਆਂ ਨੂੰ ਮੋਤੀ ਮਹਿਰਾ ਦੀ ਮਾਤਾ ਨੂੰ ਇਹਦੀ ਪਤਨੀ ਨੂੰ ਇਹ ਸਾਰੇ ਜਾਣੇ ਇਹਨਾਂ ਨੂੰ ਲੈ ਆਉਂਦੇ ਨੇ ਆਪਣੇ ਨਾਲ ਫਿਰ ਇਹ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਇਕੱਠਾ ਕਰਦੇ ਨੇ ਇਹਨਾਂ ਸਰੀਰਾਂ ਦਾ ਫਿਰ ਇਸ਼ਨਾਨ ਕਰਾਇਆ ਜਾਂਦਾ ਮਾਤਾ ਜੀ ਦਾ ਇਸ਼ਨਾਨ ਟੋਡਰ ਮਲ ਦੀ ਘਰਵਾਲੀ

ਸਾਹਿਬ ਦੀ ਪਦਵੀ ਦਿੱਤੀ ਆਪਣੇ ਸਿੱਖ ਨੂੰ ਸਰੀਰਾਂ ਦਾ ਫਿਰ ਇਸ਼ਨਾਨ ਕਰਾਇਆ ਜਾਂਦਾ ਮਾਤਾ ਜੀ ਦਾ ਇਸ਼ਨਾਨ ਟੋਡਰ ਮਲ ਦੀ ਘਰਵਾਲੀ ਤੇ ਉਹ ਤੇ ਮੋਤੀ ਮਹਿਰਾ ਦੀ ਮਾਂ ਤੇ ਘਰਵਾਲੀ ਨੇ ਕਰਾਇਆ ਸਾਹਿਬਜ਼ਾਦਿਆਂ ਦਾ ਜਿਹੜਾ ਇਸ਼ਨਾਨ ਆ ਉਹ ਭਾਈ ਟੋਡਰਮੱਲ ਜੀ ਉਹਨਾਂ ਦੇ ਭਰਾ ਭਾਈ ਨਾਦਰਮੱਲ ਜੀ ਤੇ ਮੋਤੀ ਮਹਿਰਾ ਜੀ ਨਾਲ ਲੱਗੇ ਨੇ ਇਹਨਾਂ ਨੇ ਰਲ ਕੇ ਇਸ਼ਨਾਨ ਕਰਾਇਆ। ਹੁਣ ਮੈਂ ਸੋਚਦੀ ਆਂ ਕਿ ਕਿਵੇਂ ਉਹਨਾਂ ਨੇ ਖੂਨ ਸਾਫ ਕੀਤਾ ਹੋਣਾ ਕਿਹੋ ਜਿਹੇ ਜਖਮ ਲੱਗੇ ਹੋਣਗੇ ਕਿਹੋ ਜਿਹੀਆਂ ਪਿੰਡੇ ਤੇ ਲਾਸਾਂ ਪਈਆਂ ਹੋਣਗੀਆਂ ਉੱਥੇ ਫਿਰ ਜਿਹੜਾ ਦੀਵਾਨ ਤਿਆਰ ਕੀਤਾ ਗਿਆ ਇੱਕੋ ਤਿਆਰ ਕੀਤਾ ਗਿਆ ਤੇ ਉਹਨੇ ਵੱਡਾ ਜਿਹਾ ਬਬਾਣ ਤਿਆਰ ਕੀਤਾ ਇੱਥੇ ਫਿਰ ਆਪਣੇ ਸੇਵਾਦਾਰ ਕਹਿ ਲਓ ਜਾਂ ਨੌਕਰ ਕਹਿ ਲਓ ਕੋਈ ਨੌਕਰ ਟੋਡਰਮਲ ਦਾ ਉਹਦੀ ਆਗਿਆ ਤੋਂ ਬਾਹਰ ਨਹੀਂ ਗਿਆ ਜੀ ਉਹਨੇ ਫਿਰ ਕਿਹਾ ਇਦਾਂ ਕਰੋ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਤੇ ਮਾਤਾ ਜੀ ਨੇ ਇਹਨਾਂ ਦਾ ਸੰਸਕਾਰ ਚੰਦਨ ਦੀਆਂ ਲੱਕੜਾਂ ਚ ਕਰਾਂਗੇ

ਉੱਥੇ ਫਿਰ ਜੀ ਉਹਨਾਂ ਨੇ ਚੰਦਨ ਦੀਆਂ ਲੱਕੜਾਂ ਤੇ ਇੱਕ ਮਿੱਟੀ ਦਾ ਮਟਕਾ ਜੋ ਘਿਓ ਦਾ ਪਰ ਕੇ ਲਿਆਂਦਾ ਗਿਆ ਤੇ ਨਾਲ ਕੁਝ ਸਮਗਰੀ ਹੁਣ ਗੁਰਸਿੱਖੋ ਇਥੇ ਇਹ ਜਿਹੜਾ ਫਿਰ ਬਬਾਨ ਤਿਆਰ ਕੀਤਾ ਗਿਆ ਸੀ ਨਾ ਉਹ ਮਾਤਾ ਜੀ ਤੇ ਸਾਹਿਬਜ਼ਾਦਿਆਂ ਲਈ ਉਹ ਲੈ ਕੇ ਉਥੋਂ ਫਿਰ ਤੁਰੇ ਨੇ ਤੇ ਸਤਿਗੁਰ ਜੀ ਦਾ ਜਾਪ ਕਰਦੇ ਸਤਿਨਾਮ ਵਾਹਿਗੁਰੂ ਕਹਿੰਦੇ ਹੋਏ ਬਾਣੀ ਪੜ੍ਦੇ ਹੋਏ ਫਿਰ ਇੱਥੇ ਆਉਂਦੇ ਆ ਜੀ ਜਿੱਥੇ ਮੋਹਰਾਂ ਦੇ ਕੇ ਜਮੀਨ ਖਰੀਦੀ ਸੀ। ਇੱਥੇ ਫਿਰ ਉਹ ਚਿਖਾ ਜਿੰਦੇ ਨੇ ਆਪਣੇ ਹੱਥਾਂ ਨਾਲ ਜਦੋਂ ਥੱਲੇ ਲੱਕੜ ਲੱਗ ਗਈਆਂ ਫੇਰ ਉਹ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਇਹਦੇ ਤੇ ਪਾ ਦਿੰਦੇ ਨੇ ਵਿਚਕਾਰ ਮਾਤਾ ਗੁਜਰ ਕੌਰ ਜੀ ਦਾ ਸਰੀਰ ਰੱਖਦੇ ਨੇ ਤੇ ਇਹਦੇ ਸੱਜੇ ਤੇ ਖੱਬੇ ਬਾਹਾਂ ਤੇ ਬਾਬਾ ਫਤਿਹ ਸਿੰਘ ਜੀ ਤੇ ਜਿਹੜੀ ਸੱਜੇ ਪਾਸੇ ਵਾਲੀ ਬਾਂਹ ਉਹਦੇ ਬਾਬਾ ਫਤਿਹ ਸਿੰਘ ਜੀ ਨੇ ਜਿਹੜੀ ਖੱਬੇ ਪਾਸੇ ਵਾਲੀ ਬਾਂ ਉਤੇ ਬਾਬਾ ਜੋਰਾਵਰ ਸਿੰਘ ਜੀ ਨੂੰ ਪਾਉਂਦੇ ਨੇ ਕਿਉਂਕਿ ਜਦੋਂ ਵੀ ਬਾਬਾ ਜੀ ਸੌਂਦੇ ਸਨ ਤਾਂ ਫਤਿਹ ਸਿੰਘ ਜੀ ਮਾਤਾ ਜੀ ਦੇ ਸੱਜੇ ਪਾਸੇ ਤੇ ਜੋਰਾਵਰ ਸਿੰਘ ਜੀ ਮਾਤਾ ਜੀ ਦੇ ਖੱਬੇ ਪਾਸੇ ਸੁਣਦੇ ਹੁੰਦੇ ਸੀ। ਸੋ ਟੋਡਰਮਲ ਦੀ ਘਰਵਾਲੀ ਜੋ ਕੀਮਤੀ ਦੁਸ਼ਾਲਾ ਲੈ ਕੇ ਆਈ ਸੀ

ਉਹ ਟੋਡਰਮੱਲ ਜੀ ਨੇ ਉਹਨਾਂ ਦੇ ਉੱਤੇ ਪਾਇਆ ਉੱਤੇ ਚੰਦਨ ਦੀਆਂ ਲੱਕੜਾਂ ਜਿੰਨੀਆਂ ਉਹਨੇ ਘਿਓ ਜਾਂ ਜਿਹੜਾ ਵੀ ਉਹ ਮੱਟ ਸੀ ਜਿਹਦੇ ਵਿੱਚ ਉਹ ਸਮਗਰੀ ਘਿਓ ਵਗੈਰਾ ਪਾਇਆ ਸੀ ਉਹ ਉਹਦੇ ਉਹਨਾਂ ਦੇ ਉੱਤੇ ਪਾਤਾ ਉਹ ਸਾਰਾ ਕੁਝ ਜੋ ਜਨ ਵਾਸਤੇ ਚਾਹੀਦਾ ਸੀ ਇਹਨੂੰ ਪੂਜਾ ਨਾਲ ਨਾ ਜੋੜ ਕੇ ਚੱਲਿਓ ਇਹ ਸਾਰੀ ਜਿਹੜੀ ਸਮਗਰੀ ਪਾ ਕੇ ਤੇ ਫਿਰ ਕਹਿੰਦੇ ਆ ਟੋਡਰਮਲ ਜੀ ਨੇ ਇਸ ਸਿੱਖਾਂ ਨੂੰ ਅਗਨ ਦਿਖਾਈ ਸੀ ਇਹ ਜਦੋਂ ਚਿਖਾ ਨੂੰ ਪੂਰੀ ਜਦੋਂ ਅਗਨ ਭੇਟਾ ਕਰ ਦਿੱਤਾ ਗਿਆ ਤੇ ਲਾਂਬੂ ਲੱਗ ਗਏ ਦੀਵਾਨ ਟੋਡਰ ਮਲ ਨਾਗਰ ਮਲ ਉਹਨਾਂ ਦਾ ਪਰਿਵਾਰ ਮੋਤੀ ਮਹਿਰਾ ਤੇ ਉਹਨਾਂ ਦਾ ਪਰਿਵਾਰ ਇਥੇ ਚਿਖਾ ਬਲਣ ਲੱਗ ਗਈ ਹ ਤੇ ਇਹ ਪਿੱਛੇ ਖਲੋ ਕੇ ਗੁਰੂ ਗੁਰੂ ਜਪਣ ਲੱਗ ਪਏ ਨੇ ਤੇ ਬਹੁਤ ਰੋਏ ਇਨਾ ਰੋਏ ਇਤਿਹਾਸ ਕਹਿੰਦਾ ਟੋਡਰਮਲ ਦਾ ਗੜ ਪਾਟ ਗਿਆ ਸੀ ਜੀ ਉਹ ਬਹੁਤ ਰੋਇਆ ਉਥੇ ਸਭ ਵੈਰਾਗ ਵਿੱਚ ਸੀ ਕਿਉਂਕਿ ਉਹ ਅੰਦਰ ਬਿਗਲ ਗਏ ਸੀ ਪਰ ਮੈਂ ਫਿਰ ਵੀ ਕਹਿੰਦੀ ਆ ਕਿ ਸੱਚੇ ਪਾਤਸ਼ਾਹ ਇੱਕ ਐਸੀ ਖੇਡ ਹੈ ਜਿੱਦਨ ਇਹਨਾਂ ਦਾ ਜਨਮ ਹੋਇਆ ਸੀ ਉਸ ਦਿਨ ਕਿੰਨੀਆਂ ਖੁਸ਼ੀਆਂ ਮਨਾਈਆਂ ਗਈਆਂ ਸਿੱਖਾਂ ਨੇ ਕਿੰਨੇ ਢੋਲ ਬਜਾਏ ਹੋਣਗੇ ਨਗਾਰੇ ਵਜਾਏ ਹੋਣਗੇ ਗੁਰਬਾਣੀ ਦਾ ਸ਼ਬਦ ਗੁਣਗਾਨ ਕੀਤੇ ਹੋਣਗੇ

ਅੱਜ ਇਹਨਾਂ ਦਾ ਸੰਸਕਾਰ ਹੁੰਦਾ ਪਿਆ ਤੇ ਗਿਣਤੀ ਦੇ ਚਾਰ ਪੰਜ ਸਿੱਖ ਜੀ ਇਥੋਂ ਫਿਰ ਜਿੰਨੀ ਦੇਰ ਤੱਕ ਅਗਨ ਬਲਦੀ ਰਹੀ ਟੋਡਰ ਮਲ ਮੋਤੀ ਰਾਮ ਜਿਹੜੇ ਸੀਗੇ ਮਹਿਰਾ ਜੀ ਉਹ ਪਿੱਛੇ ਰਹੇ ਫਿਰ ਕੀ ਹੋਇਆ ਜੀਖਾ ਜਿਹੜੀ ਸੀ ਰਾਖ ਸਿਆਲ ਦੇ ਦਿਨ ਸਨ ਸੋ ਠੰਡੀ ਹੋ ਜਾਂਦੀ ਹੈ ਜੀ ਕੁਝ ਸਮੇਂ ਬਾਅਦ ਫਿਰ ਦੀਵਾਨ ਟੋਡਰ ਮਲ ਆਏ ਉਹਨਾਂ ਨੇ ਫੇਰ ਇਸ ਵਿਭੂਤ ਨੂੰ ਇਕੱਠਾ ਕੀਤਾ ਅਸਤੀਆਂ ਫਿਰ ਬੇਨਤੀ ਹੈ ਜੀ ਮਾਤਾ ਜੀ ਦੀਆਂ ਤੇ ਸਾਹਿਬਜ਼ਾਦੇ ਦੀਆਂ ਛੋਟੇ ਛੋਟੇ ਅਸਤ ਪਛਾਣੀ ਜਾਣੇ ਸੀ ਜੀ ਸੱਤ ਸਾਲ ਤੇ ਨੌ ਸਾਲ ਦੇ ਬੱਚਿਆਂ ਦੇ ਆਸਤ ਕੀ ਹੁੰਦੇ ਆ ਜੀ ਇਹ ਸਾਰੇ ਇਕੱਠੇ ਕਰਕੇ ਇੱਕ ਬਰਤਨ ਦੇ ਵਿੱਚ ਪਾਏ ਗਏ ਤੇ ਵਿਭੂਤ ਵੱਖਰੀ ਪਾ ਦਿੱਤੀ ਗਈ ਹੁਣ ਜਿਹੜੀ ਵਿਭੂਤ ਆ ਉਹ ਭਾਈ ਜੋਧ ਸਿੰਘ ਜੀ ਜਿਨਾਂ ਦਾ ਮੈਂ ਪਿੱਛੇ ਜਿਕਰ ਕੀਤਾ ਸੀ ਕਿ ਇਸੇ ਪਿੰਡ ਦੇ ਸੀ ਇਹ ਵੀ ਨਾਲ ਲੱਗੇ ਨੇ ਉਹ ਲੈ ਕੇ ਇਥੋਂ ਅਲੋਖਰ ਨੂੰ ਤੁਰ ਪਏ ਕਿਉਂਕਿ ਸਤਿਗੁਰ ਸਨ ਮਾਲਵੇ ਚ ਉਸ ਸਮੇਂ ਇਹਦਾ ਮਤਲਬ ਸੀ ਕਿ ਉਹ ਕਹਿੰਦਾ ਵੀ ਮੈਂ ਜਾ ਕੇ ਗੁਰੂ ਸਾਹਿਬ ਨੂੰ ਮਿਲਾਂਗਾ ਤੇ ਦੱਸਾਂਗਾ ਇਹ ਸਾਰੀ ਘਟਨਾ ਬਾਰੇ ਉਹਨਾਂ ਦੇ ਸੰਸਕਾਰ ਬਾਰੇ ਤੇ ਇਹ ਵਿਭੂਤ ਲੈ ਕੇ ਉਹ ਇੱਥੇ ਰੱਖ ਕੇ ਇੱਥੇ ਸੰਸਕਾਰ ਜਿੱਥੇ ਹੋਇਆ ਸੀ ਕਿਉਂਕਿ ਇਹ ਥਾਂ ਜਿਹੜੀ ਸੀ ਇਹ ਟੋਡਰਮਲ ਨੇ ਕਿਉਂਕਿ ਖਰੀਦ ਲਈ ਸੀ ਜੀ

ਸੋ ਉਹ ਇੱਥੇ ਰੱਖ ਕੇ ਇਹਦੇ ਉੱਤੇ ਇੱਕ ਥੜਾ ਬਣਾ ਦਿੱਤਾ ਗਿਆ ਇਹ ਗੁਰਦੁਆਰਾ ਜੋਤੀ ਸਰੂਪ ਜੋ ਤੁਸੀਂ ਜਾਨੇ ਹੋ ਨਾ ਜੀ ਉਥੇ ਤੁਸੀਂ ਦੇਖੋਗੇ ਮੰਜੀ ਸਾਹਿਬ ਦੇ ਹੇਠਾਂ ਜੋ ਚਿੱਟੀ ਚਾਦਰ ਵੀ ਸੀ ਪਈ ਹ ਉਹ ਉਹੀ ਥਾਂ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ ਜਿੱਥੇ ਅੱਜ ਵੀ ਅਸਤੀਆਂ ਦੱਬੀਆਂ ਪਈਆਂ ਨੇ ਸੰਗਤ ਜੀ ਜਿੱਥੇ ਆਪਾਂ ਦਰਸ਼ਨ ਕਰਨ ਜਾਦੇ ਆਂ ਉਹ ਇਹ ਜਗਹਾ ਹੈਗੀ ਹ ਜਿੱਥੇ ਉਹਨਾਂ ਦੇ ਅਸਤ ਪਏ ਨੇ ਫਿਰ ਜੀ ਦੀਵਾਨ ਟੋਡਰਮਲ ਬਾਰੇ ਕਿਹਾ ਜਾਂਦਾ ਕਿ ਉਹਨੇ ਕੋਈ ਪਰਵਾਹ ਨਹੀਂ ਕੀਤੀ ਕਿਸੇ ਦੀ ਮੁਗਲ ਦੀ ਕਿਸੇ ਵੀ ਸ਼ਾਸਕ ਦੀ ਉਹ ਇਥੇ ਆਉਂਦਾ ਸੀ ਜੀ ਇੱਥੇ ਫਿਰ ਉਹ ਕਿੰਨਾ ਕਿੰਨਾ ਸਮਾਂ ਵੈਰਾਗ ਚ ਰੋਈ ਜਾਂਦਾ ਸਿਮਰਨ ਕਰੀ ਜਾਂਦਾ ਦੀਵਾਨ ਟੋਡਰਮੱਲ ਸੋ ਇਸ ਤਰ੍ਹਾਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਹੋਇਆ

ਤੇ ਹੁਣ ਕਿਉਂਕਿ ਉਹਨਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਮੈਂ ਇੱਕ ਵੀਡੀਓ ਵੀ ਪਾਈ ਸੀ ਜੀ ਕਿ ਇਹਨਾਂ ਦਿਨਾਂ ਦੇ ਵਿੱਚ ਪਤਾ ਨਹੀਂ ਕੌਣ ਇਹਨਾਂ ਨੂੰ ਸਿਖਾਉਂਦਾ ਕਿ ਵੈਸੇ ਆਪਾਂ ਰੀਸੋਰਸ ਕਰੀਏ ਨਾ ਕਿੰਨੇ ਪ੍ਰਕਾਰ ਦੇ ਸਿੱਖ ਵੀਰਾਂ ਵੱਲੋਂ ਤੇ ਹੋਰ ਸੰਗਤ ਵੱਲੋਂ ਲੰਗਰ ਲਾਏ ਜਾਂਦੇ ਜੀ ਵੱਖ-ਵੱਖ ਪ੍ਰਕਾਰ ਦੇ ਉਹਦੇ ਚ ਭੋਜਨ ਪਦਾਰਥ ਖਵਾਏ ਜਾਂਦੇ ਆ ਮਿਠਿਆਈਆਂ ਤੇ ਹੋਰ ਪਤਾ ਨਹੀਂ ਕੀ ਭਾਂਤਪਤੀ ਪਰ ਇਹਨਾਂ ਦਿਨਾਂ ਦੇ ਵਿੱਚ ਦਰ ਅਸਲ ਬਿਲਕੁਲ ਸਾਦੀ ਦਾਲ ਰੋਟੀ ਛਕਣੀ ਚਾਹੀਦੀ ਆ। ਠੀਕ ਹ ਜੀ ਵੈਰਾਗਮਈ ਕੀਰਤਨ ਹੋਣਾ ਚਾਹੀਦਾ ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਕੀਤਾ ਜਾਣਾ ਚਾਹੀਦਾ ਉਹਨਾਂ ਦੇ ਇਤਿਹਾਸ ਤੋਂ ਸਾਨੂੰ ਜਾਣੂ ਹੋਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਦੱਸਣਾ ਚਾਹੀਦਾ ਜੇ ਕਿਸੇ ਨੂੰ ਨਹੀਂ ਵੀ ਪਤਾ ਤੇ ਉਹਦੀ ਜੇ ਆਪਣੇ ਘਰ ਦੇ ਵਿੱਚ ਕਿਸੇ ਦੀ ਮੌਤ ਹੋ ਜੇ ਜਾਂ ਕੋਈ ਬਿਮਾਰ ਪੈ ਜੇ ਤਾਂ ਆਪਾਂ ਨੂੰ ਖਾਣਾ ਪੀਣਾ ਕੁਝ ਨਹੀਂ ਚੰਗਾ ਲੱਗਦਾ ਖਾਸ ਤੌਰ ਤੇ ਜੇਕਰ ਕੋਈ ਛੋਟਾ ਬੱਚੇ ਸੰਸਾਰ ਤੋਂ ਚਲਾ ਜਾਵੇ

ਤੇ ਆਪਣੇ ਪੂਰੇ ਪਰਿਵਾਰ ਦੀਆਂ ਰੋਟੀਆਂ ਛੁੱਟ ਜਾਂਦੀਆਂ ਜੀ ਤੇ ਤੁਸੀਂ ਸੋਚੋ ਕਿ ਐਡੀ ਵੱਡੀ ਸ਼ਹਾਦਤ ਹੋਈ ਹੋਵੇ ਤੇ ਆਪਾਂ ਨੂੰ ਕੀ ਸੋਭਦਾ ਕਿ ਆਪਾਂ ਉੱਥੇ ਭਾਂਤ ਭਤੀਲੇ ਲੰਗਰ ਲਗਾ ਕੇ ਭਾਂਤ ਭਤੀਲੇ ਪ੍ਰਕਾਰ ਦੇ ਭੋਜਨ ਛਕੀ ਜੇ ਲੰਗਰ ਲਾਉਣਾ ਤਾਂ ਉਹਦੇ ਵਿੱਚ ਆਪਾਂ ਗੁਰਬਾਣੀ ਦਾ ਲੰਗਰ ਲਾ ਸਕਦੇ ਹਾਂ ਜੀ ਇਤਿਹਾਸ ਤੋਂ ਜਾਣੂ ਕਰਵਾ ਸਕਦੇ ਹਂ ਸਾਦੇ ਭੋਜਨ ਦੇ ਨਾਲ ਨਾਲ ਤੁਸੀਂ ਕੁਦਰਤ ਨੂੰ ਜਿਆਦਾ ਤੋਂ ਜਿਆਦਾ ਵੰਡ ਸਕਦੇ ਹੋ ਦਰਖਤ ਲਾ ਸਕਦੇ ਹੋ ਮਨੁੱਖਤਾ ਦੀ ਸੇਵਾ ਕਰ ਸਕਦੇ ਹੋ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਚੀਜ਼ਾਂ ਨੂੰ ਆਪਾਂ ਬੰਦ ਕਰੀਏ ਕੋਈ ਬਾਜ਼ਾਰ ਨਹੀਂ ਲੱਗੇ ਹੋਣੇ ਚਾਹੀਦੇ ਕੋਈ ਪੀਪ ਨਹੀਂ ਆਵਾਜ਼ ਜਾਂਦੀ ਆਵਾਜ਼ਾਂ ਨਹੀਂ ਉਥੋਂ ਆਉਣੀਆਂ ਚਾਹੀਦੀਆਂ

ਕੋਈ ਝੂਲੇ ਨਹੀਂ ਉੱਥੇ ਹੋਣੇ ਚਾਹੀਦੇ ਕਿਸੇ ਪ੍ਰਕਾਰ ਦੀ ਕੋਈ ਖੜ ਮਸਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਜਿਹੜੇ ਦਿਨ ਆ ਉਹ ਸਿੱਖ ਇਤਿਹਾਸ ਦੇ ਵਿੱਚ ਦਰਅਸਲ ਸੋਗ ਦੇ ਦਿਨ ਹੁੰਦੇ ਆ ਜੀ ਠੀਕ ਹ ਸੋ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਵੱਧ ਤੋਂ ਵੱਧ ਜਿਹੜਾ ਸਮਾਂ ਉਹਨਾਂ ਦੇ ਯਾਦ ਦੇ ਵਿੱਚ ਤੇ ਸਿਮਰਨ ਦੇ ਵਿੱਚ ਗੁਜ਼ਾਰਨਾ ਚਾਹੀਦਾ ਮੈਂ ਉਮੀਦ ਕਰਦੀ ਹਾਂ ਆਪਣਾ ਥੋੜਾ ਬਾਲਾ ਯੋਗਦਾਨ ਜਿਹੜਾ ਹੈਗਾ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਦੇ ਤੌਰ ਤੇ ਦਉਗੇ ਜੀ ਪਾਓਗੇ ਜੀ

ਇਤਿਹਾਸ ਨੂੰ ਸੁਣਾਉਂਦਿਆਂ ਜੇਕਰ ਕਿਤੇ ਵੀ ਕੋਈ ਵੀ ਕਿਸੇ ਵੀ ਕਿਸਮ ਦੀ ਗਲਤੀ ਹੋ ਗਈ ਹੋਵੇ ਤਾਂ ਸੰਗਤ ਬਖਸ਼ਣ ਯੋਗ ਹੈ