ਬਿਜਲੀ ਦੀ ਵਰਤੋਂ ਕਰਨ ਵਾਲਿਆਂ ਲਈ ਹੋਇਆ ਵੱਡਾ ਐਲਾਨ

ਪੰਜਾਬ ਸਰਕਾਰ ਨੇ ਮੁਫ਼ਤ ਬਿਜਲੀ ਸਕੀਮ ਤਹਿਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੋਇਆ ਹੈ। ਜੇਕਰ ਕੋਈ ਖਪਤਕਾਰ ਗਲਤੀ ਕਰਦਾ ਹੈ ਤਾਂ ਉਸ ’ਤੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਹੋਏ ਹਨ। ਇਸ ਐਲਾਨ ਨੂੰ ਅਮਲ ਵਿੱਚ ਲਿਆਉਂਦਿਆਂ ਪਾਵਰਕੌਮ ਨੇ ਪੰਜਾਬ ਅੰਦਰ ਬਿਜਲੀ ਚੋਰਾਂ ਦੇ ਫਿਊਜ ਉਡਾਏ ਹਨ। ਪਾਵਰਕੌਮ ਵੱਲੋਂ ਬਿਜਲੀ ਚੋਰੀ ਕਰਦੇ 8750 ਖਪਤਕਾਰਾਂ ਨੂੰ 28 ਕਰੋੜ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ

ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਚੋਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਜਾਣਕਾਰੀ ਮੁਤਾਬਕ ਪਾਵਰਕੌਮ ਬਿਜਲੀ ਚੋਰੀ ਦੇ ਰੁਝਾਨ ਨੂੰ ਨੱਥ ਪਾਉਣ ਲਈ ਲਗਾਤਾਰ ਆਪਣੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਅਤੇ 8750 ਖਪਤਕਾਰਾਂ ਨੂੰ ਬਿਜਲੀ ਚੋਰੀ, ਵਾਧੂ ਲੋਡ ਆਦਿ ਦੀ ਅਣਅਧਿਕਾਰਤ ਵਰਤੋਂ ਕਰਦੇ ਫੜਿਆ ਗਿਆ ਅਤੇ ਇਨ੍ਹਾਂ ਖਪਤਕਾਰਾਂ ਨੂੰ ਲਗਭਗ 28 ਕਰੋੜ ਰੁਪਏ ਦੀ ਰਕਮ ਵਸੂਲੀ ਗਈ ਹੈ। Free Electricity Punjab

ਇਸ ਦੇ ਨਾਲ ਹੀ ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਬਿਜਲੀ ਐਕਟ-2003 ਵਿੱਚ ਕੀਤੇ ਪ੍ਰਾਵਧਾਨ ਅਨੁਸਾਰ ਐੱਫਆਈਆਰਵੀ ਦਰਜ ਕਰਵਾਈਆਂ ਜਾ ਰਹੀਆਂ ਹਨ। ਮੁੱਖ ਇੰਜੀਨੀਅਰ ਇੰਜ: ਰਤਨ ਕੁਮਾਰ ਮਿੱਤਲ ਵੱਲੋਂ ਦੱਸਿਆ ਗਿਆ ਕਿ ਦੱਖਣ ਜ਼ੋਨ ਅਧੀਨ 5 ਨੰਬਰ ਹਲਕਾ ਦਫਤਰ ਪਟਿਆਲਾ, ਸੰਗਰੂਰ, ਬਰਨਾਲਾ, ਰੂਪਨਗਰ ਅਤੇ ਮਹਾਲੀ ਆਉਂਦੇ ਹਨ, ਜੋ ਕਿ ਤਕਰੀਬਨ 6 ਜ਼ਿਲ੍ਹਿਆਂ ਦਾ ਏਰੀਆ ਕਵਰ ਕਰਦੇ ਹਨ।

Leave a Comment