ਪਿਓ ‘ਤੇ ਹੀ ਧੀ ਨਾਲ ਗਲਤ ਕੰਮ ਕਰਨ ਦੇ ਲੱਗੇ ਦੋਸ਼, ਲੜਕੀ ਨੇ ਦਿੱਤਾ ਬੱਚੇ ਨੂੰ ਜਨਮ

ਇਨਸਾਨੀਅਤ ਨੂੰ ਤਾਰ ਤਾਰ ਕਰਦੀ ਹੋਈ ਇਹ ਖਬਰ ਰੋਪੜ ਦੇ ਨਾਲ ਸੰਬੰਧ ਰੱਖਦੀ ਹੈ ਜਿੱਥੇ ਇੱਕ ਲੜਕੀ ਵੱਲੋਂ ਆਪਣੇ ਪਿਤਾ ਉੱਤੇ ਇਲਜ਼ਾਮ ਲਗਾਇਆ ਕਿ ਉਸਦੇ ਪਿਤਾ ਵੱਲੋਂ ਉਸ ਨੂੰ ਪਿਛਲੇ 22 ਸਾਲਾਂ ਤੋਂ ਲਗਾਤਾਰ ਸਰੀਰਕ ਸੂਸ਼ਣ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਨਾਲ ਬ-ਲਾਤ-ਕਾਰ ਕੀਤਾ ਜਾ ਰਿਹਾ ਹੈ।

ਇਨਸਾਨੀਅਤ ਨੂੰ ਤਾਰ ਤਾਰ ਕਰਦੀ ਹੋਈ ਇਹ ਖਬਰ ਰੋਪੜ ਦੇ ਨਾਲ ਸੰਬੰਧ ਰੱਖਦੀ ਹੈ ਜਿੱਥੇ ਇੱਕ ਲੜਕੀ ਵੱਲੋਂ ਆਪਣੇ ਪਿਤਾ ਉੱਤੇ ਇਲਜ਼ਾਮ ਲਗਾਇਆ ਕਿ ਉਸਦੇ ਪਿਤਾ ਵੱਲੋਂ ਉਸ ਨੂੰ ਪਿਛਲੇ 22 ਸਾਲਾਂ ਤੋਂ ਲਗਾਤਾਰ ਸਰੀਰਕ ਸੂਸ਼ਣ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਨਾਲ ਬ-ਲਾ-ਤਕਾ-ਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸ਼ੁਰੂਆਤ ਤੋਂ ਹੀ ਲੜਕੀ ਮਾਨਸਿਕ ਹਾਲਤ ਤੇ ਅਸਰ ਪੈਣਾ ਸ਼ੁਰੂ ਹੋ ਗਿਆ।

ਜੇਕਰ ਲੜਕੀ ਦੇ ਬਿਆਨਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਵੱਲੋਂ ਦਿੱਤੇ ਗਏ ਬਿਆਨਾਂ ਦੇ ਵਿੱਚ ਉਸਨੇ ਕਿਹਾ ਕਿ ਜਦ ਉਹ 10 ਸਾਲ ਦੀ ਸੀ ਤਾਂ ਉਸਦੇ ਨਾਲ ਇਹ ਮੰਦਭਾਗਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਅਤੇ ਅੱਜ ਉਸਦੀ ਉਮਰ ਕਰੀਬ 32 ਸਾਲ ਹੈ ਅਤੇ ਪਿਛਲੇ 22 ਸਾਲ ਤੋਂ ਲਗਾਤਾਰ ਉਸਦੇ ਨਾਲ ਇਹ ਘਟਨਾ ਹੁੰਦੀ ਰਹੀ।

ਇਸ ਬਾਬਤ ਉਸ ਵੱਲੋਂ ਆਪਣੀ ਮਾਂ ਦੇ ਨਾਲ ਵੀ ਗੱਲ ਕੀਤੀ ਗਈ ਮਾਂ ਵੱਲੋਂ ਪਿਤਾ ਨੂੰ ਹਟਾਉਣ ਦੀ ਕੋਸ਼ਿਸ਼ ਬਹੁਤ ਵਾਰੀ ਕੀਤੀ ਗਈ। ਲੇਕਿਨ ਪਿਤਾ ਵੱਲੋਂ ਮਾਂ ਅਤੇ ਧੀ ਦੇ ਨਾਲ ਲਗਾਤਾਰ ਕੁੱਟਮਾਰ ਕੀਤੀ ਜਾਂਦੀ ਰਹੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਸਿਲਸਿਲਾ ਲਗਾਤਾਰ 22 ਸਾਲ ਜਾਰੀ ਰਿਹਾ।

ਬੀਤੇ ਦਿਨਾਂ ਰੋਪੜ ਪੁਲਿਸ ਨੂੰ ਇੱਕ ਹਸਪਤਾਲ ਤੋਂ ਇੱਕ ਰੁੱਕਾ ਪ੍ਰਾਪਤ ਹੁੰਦਾ ਹੈ ਜਿਸ ਵਿੱਚ ਇਹ ਜਾਣਕਾਰੀ ਮਿਲਦੀ ਹੈ। ਕਿ ਇੱਕ ਬਿਨਾਂ ਵਿਆਹ ਕੀਤੀ ਹੋਈ ਲੜਕੀ ਵੱਲੋਂ ਇੱਕ ਲੜਕੇ ਨੂੰ ਜਨਮ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਨਿੱਜੀ ਹਸਪਤਾਲ ਦੇ ਵਿੱਚ ਪਹੁੰਚਦੀ ਹੈ ਅਤੇ ਲੜਕੀ ਤੋਂ ਪੁੱਛ ਪੜਤਾਲ ਕਰਦੀ ਹੈ। ਪੁੱਛ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਉਂਦੀ ਹੈ। ਜਿਸ ਦੇ ਨਾਲ ਇਨਸਾਨੀ ਰਿਸ਼ਤਿਆਂ ਉੱਤੋਂ ਯਕੀਨ ਉੱਠ ਜਾਂਦਾ ਹੈ ਅਤੇ ਦਰਿੰਦਗੀ ਦੀ ਉਹ ਗੱਲ ਸਾਹਮਣੇ ਆਉਂਦੀ ਹੈ ਜੋ ਸੁਣ ਕੇ ਲੋਕ ਰਿਸ਼ਤਿਆਂ ਨੂੰ ਕਿਸੇ ਹੋਰ ਹੀ ਨਜ਼ਰ ਦੇ ਨਾਲ ਦੇਖਣ ਲੱਗ ਜਾਣ।

Leave a Comment