ਟੋਲ ਪਲਾਜਾ ਨੂੰ ਲੈ ਕੇ ਪੰਜਾਬ ਦੇ ਵਿੱਚ ਹੋਇਆ ਵੱਡਾ ਐਲਾਨ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਭਵਾਨੀਗੜ੍ਹ ਇਕਾਈ ਵੱਲੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਝੋਨੇ ਦੀ ਫ਼ਸਲ ਦੀ ਖ੍ਰੀਦ ਦੇ ਸਹੀ ਪ੍ਰਬੰਧ ਨਾ ਹੋਣ ਦੇ ਰੋਸ ਵੱਜੋਂ ਟੋਲ ਪਲਾਜ਼ਾ ਕਾਲਾਝਾੜ ਵਿਖੇ ਪਿਛਲੇ 28 ਦਿਨਾਂ ਤੋਂ ਜਾਰੀ ਪੱਕੇ ਮੋਰਚੇ ਨੂੰ ਅੱਜ ਸ਼ਾਮ ਸਮਾਪਤ ਕਰ ਦਿੱਤਾ। ਰੋਸ ਧਰਨੇ ਦੇ ਆਖਰੀ ਦਿਨ ਟੋਲ ਪਲਾਜ਼ਾ ਵਿਖੇ ਵੱਡੀ ਗਿਣਤੀ ’ਚ

ਇਕੱਠੇ ਹੋਏ ਕਿਸਾਨਾਂ ਵੱਲੋਂ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸੂਬਾ  ਤੇ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਨੇ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਮੰਡੀਆਂ ’ਚ ਝੋਨੇ ਦੀ ਖ੍ਰੀਦ ਦੇ ਸਹੀ ਪ੍ਰਬੰਧ ਨਾ ਹੋਣ ਤੇ ਡੀ. ਏ. ਪੀ. ਖਾਦ ਦੀ ਕਿੱਲਤ ਦੀ ਸਮੱਸਿਆ ਅਤੇ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਰੈੱਡ ਐਂਟਰੀਆਂ

ਕਰਨ ਦੇ ਰੋਸ ਵੱਜੋਂ 28 ਦਿਨਾਂ ਤੋਂ ਪੰਜਾਬ ’ਚ ਸਾਰੇ ਟੋਲ ਪਲਾਜ਼ਿਆਂ ‘ਤੇ ਲਗਾਏ ਪੱਕੇ ਮੋਰਚੇ ਅੱਜ ਖ਼ਤਮ ਕਰ ਦੇਣ ਤੋਂ ਬਾਅਦ ਅਗਲੇ ਸੰਘਰਸ਼ਾਂ ਦੇ ਤਹਿਤ ਜਿੱਥੇ-ਜਿੱਥੇ ਅਨਾਜ ਮੰਡੀਆਂ ਵਿਚ ਝੋਨਾ ਵਿਕਣ ਤੋਂ ਰਹਿੰਦਾ ਹੈ ਅਤੇ ਕਿਸਾਨਾਂ ਨੂੰ ਦਿੱਕਤ ਆ ਰਹੀ ਹੈ, ਉਸ ਮੰਡੀਆਂ ਵਿਚ ਜਾ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਵਾਲੇ ਹਲਕਿਆਂ ਜਿਵੇਂ ਜ਼ਿਲ੍ਹਾ ਬਰਨਾਲੇ ਵਿਚ ਜੱਥੇਬੰਦੀ ਵੱਲੋ ਪਿੰਡਾਂ ਵਿਚ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ ਕਿ ਵੋਟਾ ਤੋਂ ਝਾਕ ਛੱਡ ਕੇ ਸੰਘਰਸ਼ਾਂ ਦੇ ਰਾਹ ਪੈ ਕੇ ਹੀ ਆਪਣੇ ਬੱਚਿਆ ਦਾ ਭਵਿੱਖ ਬਚਾਇਆ ਜਾ ਸਕਦਾ ਹੈ ਕਿਉਂਕਿ ਇਥੇ ਸੱਤਾ ‘ਤੇ ਕਾਬਜ਼ ਸਿਆਸੀ ਪਾਰਟੀਆਂ ਦਾ ਉਦੇਸ਼ ਸਿਰਫ ਅਤੇ ਸਿਰਫ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਾਰਪੋਰੇਟ ਘਰਾਣਿਆਂ ਨੂੰ ਇਥੋਂ ਦੇ ਸਰਕਾਰੀ ਅਦਾਰੇ ਵੇਚਣ ਦੇ  ਲੋਕਾਂ ਦਾ ਉਜਾੜਾ ਕਰਨਾ ਹੈ। ਕੇਂਦਰ ਸਰਕਾਰ ਦੇ ਇਹ ਲੋਕ ਵਿਰੋਧੀ ਮਨਸੂਬਿਆਂ ਦੀ ਗੱਲ ਲੋਕਾਂ ਤੱਕ ਲਿਜਾਣ ਲਈ ਬਲਾਕ

ਭਵਾਨੀਗੜ੍ਹ ਇਕਾਈ ਵੱਲੋਂ ਇਹ ਪ੍ਰਚਾਰ ਮੁਹਿੰਮ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਬਲਾਕ ਆਗੂ ਅਮਨਦੀਪ ਸਿੰਘ ਮਹਿਲਾ, ਜਸਵੀਰ ਸਿੰਘ ਗੱਗੜ੍ਹਪੁਰ, ਬਲਵਿੰਦਰ ਸਿੰਘ ਘਨੌੜ, ਕਸ਼ਮੀਰ ਸਿੰਘ ਆਲੋਅਰਖ, ਹਰਪ੍ਰੀਤ ਸਿੰਘ ਬਾਲਦ ਕਲਾਂ, ਜਸਵਿੰਦਰ ਕੋਰ ਮਹਿਲਾ, ਕੁਲਦੀਪ ਕੋਰ ਘਾਬਦਾਂ, ਕਰਨੈਲ ਕੋਰ ਬਲਿਆਲ ਤੇ ਜਸਪਾਲ ਕੋਰ ਆਲੋਅਰਖ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਅਤੇ ਵੱਡੀ ਗਿਣਤੀ ’ਚ ਔਰਤਾਂ ਵੀ ਸ਼ਾਮਲ ਹੋਈਆਂ।

Leave a Comment