ਉਪ ਸਕੱਤਰ ਸਿੱਖਿਆ ਸਕੂਲ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਕੇ.ਕੇ. ਯਾਦਵ ਅਧੀਨ ਜਾਰੀ ਪੱਤਰ ‘ਚ ‘ਪੀਐਮ ਸ਼੍ਰੀ’ ਸਕੀਮ ਨੂੰ ਸਕੂਲਾਂ ‘ਚ ਤੁਰੰਤ ਪ੍ਰਭਾਵ ਨਾਲਕਲੀਨਿਕਾਂ ਤੋਂ ਬਾਅਦ ਹੁਣ ਸਕੂਲਾਂ ਦੇ ਬਦਲੇ ਜਾਣਗੇ ਨਾਮ, ਪੀ ਐਮ ਸ੍ਰੀ, ਹੋਣਗੇ ਸਕੂਲ ਲਾਗੂ ਕਰਨ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਹੁਣ ਪੰਜਾਬ ਦੇ ਇਨ੍ਹਾਂ 233 ਸਕੂਲਾਂ ਦੇ ਨਾਵਾਂ ਅੱਗੇ ‘ਪੀਐਮ ਸ਼੍ਰੀ’ ਸੰਬੋਧਤ ਹੋਵੇਗਾ।
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਨੂੰ ਵੀ ਕਲੀਨਿਕਾਂ ’ਚੋਂ ਹਟਾਏ ਜਾਣ ਬਾਰੇ ਕਿਹਾ ਗਿਆ ਹੈ। ਜਾਣਕਾਰੀ ਮੁਤਾਬਿਕ ਲਗਭਗ 870 ਕਲੀਨਿਕਾਂ ’ਚੋਂ 400 ਕਲੀਨਿਕਾਂ ਦੇ ਨਾਂਵਾਂ ਨੂੰ ਬਦਲਿਆ ਜਾਵੇਗਾ ਅਤੇ ਨਾਂਅ ਬਦਲ ਕੇ ਆਯੂਸ਼ਮਾਨ ਆਰੋਗਿਆ ਕੇਂਦਰ ਰੱਖਿਆ ਜਾਵੇਗਾ।
ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਫੰਡ ਰੋਕੇ ਜਾਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਲਗਾਤਾਰ ਦਬਾਅ ਵਿੱਚ ਹੈ, ਜਿਸ ਦਾ ਅਸਰ ਹੁਣ ਵਿਖਾਈ ਦੇਣ ਲੱਗਾ ਹੈ। ਆਮ ਆਦਮੀ ਕਲੀਨਿਕਾਂ ਤੋਂ ਬਾਅਦ ਸਕੂਲਾਂ ਦੇ ਨਾਮ ਬਦਲਣ ਨੂੰ ਮਨਜੂਰੀ ਸਾਹਮਣੇ ਆਈ ਹੈ।
ਸਕੂਲਾਂ ਦੇ ਨਾਮ ਅੱਗੇ ‘ਪੀਐਮ ਸ਼੍ਰੀ’ ਲਗਾਉਣ ਦੀ ਸਕੀਮ ਬਾਰੇ ਦੱਸ ਦਈਏ ਕਿ ਕੇਂਦਰ ਸਰਕਾਰ ਦੀ ਇਹ ਸਕੀਮ ਦੋ ਸਾਲ ਪਹਿਲਾਂ ਆਈ ਸੀ, ਜਿਸ ਤਹਿਤ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਵਰਗੀ ਦਿੱਖ ਦਿੱਤੀ ਜਾਣੀ ਸੀ ਜਦੋਂ ਕੇਂਦਰ ਸਰਕਾਰ ਵੱਲੋਂ ਫੰਡ ਰੋਕੇ ਗਏ ਹਨ ਤਾਂ ਪੰਜਾਬ ਸਰਕਾਰ ਨੇ ਦਬਾਅ ਹੇਠ ਸਕੂਲਾਂ ਦੇ ਨਾਂਵਾਂ ਅੱਗੇ ‘ਪੀਐਮ ਸ਼੍ਰੀ’ ਨੂੰ ਤੁਰੰਤ ਪ੍ਰਭਾਵ ਨਾਲ ਮਨਜੂਰੀ ਦੇ ਦਿੱਤੀ ਹੈ।
ਪੀਐਮ ਸ਼੍ਰੀ ਯੋਜਨਾ ਅਧੀਨ ਸਰਬ ਸਿੱਖਿਆ ਅਭਿਆਨ ਤਹਿਤ ਹੁਣ ਇਨ੍ਹਾਂ 233 ਸਕੂਲਾਂ ‘ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਇਨ੍ਹਾਂ ਨੂੰ ਹਾਈਟੈਕ ਕੀਤੇ ਜਾਣ ਦੀ ਤਿਆਰੀ ਹੈ। ਨਾਲ ਹੀ ਪ੍ਰਾਈਵੇਟ ਸਕੂਲਾਂ ਵਰਗੀ ਹਰ ਸਹੂਲਤ ਹੋਣ ਬਾਰੇ ਵੀ ਕਿਹਾ ਜਾ ਰਿਹਾ ਹੈ।